ਅਸਿਸਟੈਂਟ ਪ੍ਰੋਫੈਸਰ ਨੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨਾਲ ਕੀਤੀ ਮੁਲਾਕਾਤ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸਰਕਾਰੀ ਮਹਿੰਦਰਾ ਕਾਲਜ ਵਿਚ ਅਨੁਸੂਚਿਤ ਜਾਤੀ ਨਾਲ ਸਬੰਧਿਤ ਅੰਗਰੇਜੀ ਵਿਸ਼ੇ ਦੇ ਅਸਿਸਟੈਂਟ ਪ੍ਰੋਫੈਸਰ ਅੰਮ੍ਰਿਤ ਕੁਮਾਰ ਸਮਰਾ ਨਾਲ ਕੀਤੇ ਜਾ ਰਹੇ ਜਾਤੀ ਵਿਤਕਰੇ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਮੰਗਲਵਾਰ ਉਕਤ ਅਸਿਸਟੈਂਟ ਪ੍ਰੋਫੈਸਰ ਨੇ ਆਪਣੇ ਨਾਲ ਸਿਰਫ ਤੇ ਸਿਰਫ ਜਾਤੀ ਕਾਰਨ ਕੀਤੇ ਜਾ ਰਹੇ ਵਿਤਕਰੇ ਅਤੇ ਕੁਝ ਵਿਅਕਤੀਆਂ ਵਲੋਂ ਨਿਸ਼ਾਨਾ ਬਣਾ ਉਸਦਾ ਭਵਿੱਖ ਤਬਾਹ ਕੀਤੇ ਜਾਣ ਦੀਆਂ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਬਾਰੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਦੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨਾਲ ਮੁਲਾਕਾਤ ਕੀਤੀ। ਅਸਿਸਟੈਂਟ ਪ੍ਰੋਫੈਸਰ ਨੇ ਦੱਸਿਆ ਕਿ ਕਾਲਜ ਵਿਚ ਇੰਕ ਗੈਸਟ ਫੈਕਲਟੀ ਅਧਿਆਪਕ ਵੱਲੋਂ ਉਸ ਦੀ ਜਾਤੀ ਬਾਰੇ ਅਪਸ਼ਬਦ ਬੋਲੇ ਜਾਂਦੇ ਸਨ ਅਤੇ ਉਸ ਉੱਪਰ ਕੁਰੱਪਸ਼ਨ ਦੇ ਬੇਬੁਨਿਆਦ ਦੋਸ਼ ਲਗਾਏ ਜਾਂਦੇ ਸਨ, ਜਿਸ ਕਾਰਣ ਉਸਨੇ ਉਕਤ ਅਧਿਆਪਕ ਦੀ ਸ਼ਿਕਾਇਤ 4 ਜੁਲਾਈ 2019 ਨੂੰ ਕਾਲਜ ਪ੍ਰਿੰਸੀਪਲ ਨੂੰ ਕੀਤੀ ਸੀ। ਉਕਤ ਅਧਿਆਪਕ ਖਿਲਾਫ ਅਜੇ ਜਾਂਚ ਪੜਤਾਲ ਚੱਲ ਹੀ ਰਹੀ ਸੀ ਕਿ ਉਕਤ ਅਧਿਆਪਕ ਵਲੋਂ ਉਸਦੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ।
ਜਾਤੀ ਵਿਤਕਰਾ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕਰਾਂਗੇ: ਡਾ. ਜਤਿੰਦਰ ਸਿੰਘ ਮੱਟੂ
ਇਕ ਪੋਸਟ ਜੋ ਉਸਨੂੰ ਪਹਿਲਾਂ ਤੋਂ ਕਿਸੇ ਗਰੁੱਪ ਵਿਚੋਂ ਆਈ ਸੀ, ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਿਆ ਦੱਸ ਕੇ ਪਹਿਲਾਂ ਵਿਭਾਗੀ ਕਾਰਵਾਈ ਕਰਵਾਈ ਗਈ ਅਤੇ ਹੁਣ ਪੁਲਿਸ ਕਾਰਵਾਈ ਲਈ ਦਬਾਅ ਬਣਾਇਆ ਜਾ ਰਿਹਾ ਹੈ। ਅਸਿਸਟੈਂਟ ਪ੍ਰੋਫੈਸਰ ਨਾਲ ਹੋ ਰਹੇ ਜਾਤੀ ਵਿਤਕਰੇ ਬਾਰੇ ਗੱਲਬਾਤ ਕਰਦਿਆਂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਵਲੋਂ ਸਾਡੇ ਸਮਾਜ ਦੇ ਅਧਿਆਪਕ ਦੀ ਬਿਨਾ ਜਾਂਚ ਪੜਤਾਲ ਕੀਤੀ ਗਈ ਬਦਲੀ ਸਰਾਸਰ ਗੈਰਸੰਵਿਧਾਨਿਕ ਹੈ। ਇਹ ਸਿੱਧਾ ਸਿੱਧਾ ਜਾਤੀ ਵਿਤਕਰਾ ਹੈ। ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨਿਰਾਧਾਰ ਸ਼ਿਕਾਇਤ ਦੇ ਅਧਾਰ ‘ਤੇ ਬਿਨਾਂ ਜਾਂਚ ਪੜਤਾਲ ਕੀਤਿਆਂ ਇਕ ਪ੍ਰੋਫੈਸਰ ਦੀ ਬਦਲੀ ਨਿਯਮਾਂ ਦੇ ਉਲਟ ਹੈ। ਸਾਡਾ ਸਮੁੱਚਾ ਸਮਾਜ ਉੱਚ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਾ ਹੈ ਅਤੇ ਜਲਦ ਹੀ ਉੱਚ ਸਿੱਖਿਆ ਵਿਭਾਗ ਦੇ ਮੰਤਰੀ ਅਤੇ ਸਕੱਤਰ ਨਾਲ ਮਿਲ ਕੇ ਸਾਡੇ ਸਮਾਜ ਦੇ ਪ੍ਰੋਫੈਸਰ ਦੀ ਕੀਤੀ ਬਦਲੀ ਰੱਦ ਕਰਵਾਉਣ ਲਈ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਧਿਰ ਵਲੋਂ ਕੀਤੀ ਕਿਸੇ ਨਿਰਾਧਾਰ ਸ਼ਿਕਾਇਤ ‘ਤੇ ਸਾਡੇ ਸਮਾਜ ਦੇ ਅਧਿਆਪਕ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਸਮੁੱਚਾ ਸਮਾਜ ਅਜਿਹੀਆਂ ਕਾਰਵਾਈਆਂ ਖਿਲਾਫ ਸੜਕਾਂ ‘ਤੇ ਉਤਰੇਗਾ। ਜਿਸਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਫੈਡਰੇਸ਼ਨ ਦੇ ਜਰਨਲ ਸਕੱਤਰ ਡਾ. ਗਿਆਨ ਸਿੰਘ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।