ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News ਕਿਵੇਂ ਲੱਗਣਗੇ ...

    ਕਿਵੇਂ ਲੱਗਣਗੇ ਭਾਰਤ ’ਚ ਮੈਡਲਾਂ ਦੇ ਢੇਰ ਪੂਜਨੀਕ ਗੁਰੂ ਜੀ ਨੇ ਬਰਨਾਵਾ ਤੋਂ ਦਿੱਤੇ ਟਿੱਪਸ

    pita ji games

    ਸਵਸਥ ਦੇਖੋ, ਸਵਸਥ ਖਾਓ ਤੇ ਰਾਮ ਦਾ ਨਾਮ ਗਾਓ (Dr. MSG)

    (ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Dr. MSG) ਨੇ ਹਾਰਟ ਟੂ ਹਾਰਟ ਵਿਦ ਐਮਐਸਜੀ ਪਾਰਟ-11 ’ਚ ਲੋਕਾਂ ਨੂੰ ਗੁੱਸੇ ’ਤੇ ਕਾਬੂ ਪਾਉਣ, ਆਤਮਬਲ ਨੂੰ ਵਧਾਉਣ ਦੇ ਸ਼ਾਨਦਾਰ ਟਿੱਪਸ ਦਿੱਤੇ, ਜਿਨ੍ਹਾਂ ਨੂੰ ਆਪਣਾ ਕੇ ਮਨੁੱਖ ਸ਼ਾਂਤ ਤੇ ਸੁਖਮਈ ਜੀਵਨ ਜੀਅ ਸਕਦਾ ਹੈ।

    ਪੂਜਨੀਕ ਗੁਰੂ ਜੀ ਫ਼ਰਮਾਇਆ ਕਿ ਲੋਕਾਂ ਨੇ ਪੁੱਛਿਆ ਕਿ ਗੁਰੂ ਜੀ ਗੁੱਸਾ ਕਿਵੇਂ ਕੰਟਰੋਲ ਕਰੀਏ, ਗੱਲ-ਗੱਲ ’ਤੇ ਗੁੱਸਾ ਆ ਜਾਂਦਾ ਹੈ ਤੇ ਗੁੱਸਾ ਆਉਂਦਾ ਕਿਉਂ ਹੈ। ਵਾਕਿਆ ਹੀ ਇਹ ਗੱਲ ਅੱਜ ਆਮ ਹੋ ਚੁੱਕੀ ਹੈ। ਕਿ ਪਹਿਲਾਂ ਕਿਹਾ ਕਰਦੇ ਸਨ ਕਿ ਗੁੱਸਾ ਨੱਕ ’ਤੇ ਰਹਿੰਦਾ ਹੈ ਪਰ ਅੱਜ-ਕੱਲ ਤਾਂ ਨੱਕ ਤੋਂ ਵੀ ਹੇਠਾਂ ਆ ਗਿਆ। ਸਿੱਧਾ ਹੋਠਾਂ ’ਤੇ ਰਹਿੰਦਾ ਹੈ। ਕਹਿਣ ਦਾ ਮਤਲਬ ਪਤਾ ਨਹੀਂ ਕਦੋਂ ਕਿਹੜਾ ਆਦਮੀ ਗੁੱਸੇ ਹੋਣਾ ਸ਼ੁਰੂ ਹੋ ਜਾਵੇ। ਕਿਸ ਗੱਲ ’ਤੇ ਇੱਕ-ਦੂਜੇ ਨਾਲ ਲੜਨਾ ਸ਼ੁਰੂ ਕਰ ਦੇਵੇ। ਸਭ ਤੋਂ ਵੱਡਾ ਕਾਰਨ ਗੁੱਸੇ ਦਾ ਹੈ, ਅਤਮਬਲ ਦੀ ਕਮੀ। ਜਦੋਂ ਇਨਸਾਨ ਦੇ ਅੰਦਰ ਆਤਮਬਲ ਘੱਟ ਹੋ ਜਾਂਦਾ ਹੈ ਤਾਂ ਇਨਸਾਨ ਨੂੰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਬਹੁਤ ਜ਼ਰੂਰੀ ਕਿ ਇਨਸਾਨ ਆਪਣੇ ਆਤਮਬਲ ਨੂੰ ਵਧਾਏ।

    pita ji 2

    ਆਤਮਬਲ ਵਧੇਗਾ ਤਾਂ ਸਹਿਣ ਦੀ ਸ਼ਕਤੀ ਆਵੇਗੀ ਤਾਂ ਗੱਲ-ਗੱਲ ’ਤੇ ਗੁੱਸਾ ਆਉਣਾ ਬੰਦ ਹੋ ਜਾਵੇਗਾ। ਹੋਰ ਬਹੁਤ ਸਾਰੇ ਕਾਰਨ ਹਨ, ਖਾਣ-ਪਾਣ, ਵੇਖਣਾ, ਰਹਿਣ-ਸਹਿਣ, ਸੰਗ-ਸੋਹਬਤ ਇਹ ਸਾਰੇ ਅਸਰ ਪਾਉਂਦੇ ਹਨ ਇਨਸਾਨ ’ਤੇ ਗੁੱਸੇ ਦਾ ਕਾਰਨ ਬਣਦੇ ਹਨ। ਇਸ ਲਈ ਇਨ੍ਹਾਂ ਸਭ ’ਤੇ ਧਿਆਨ ਦੇਣਾ ਜ਼ਰੂਰੀ ਹੈ ਤਾਂ ਸਭ ਤੋਂ ਪਹਿਲਾਂ ਆਤਮਬਲ ਨੂੰ ਵਧਾਓ, ਆਤਮ ਬਲ ਵੱਧਦਾ ਹੈ ਓਮ, ਹਰੀ, ਅੱਲ੍ਹਾ, ਗੌਡ, ਖੁਦਾ, ਰੱਬ ਦਾ ਨਾਮ ਨਾਲ। ਕਿਸੇ ਵੀ ਧਰਮ ’ਚ ਰਹੋ, ਧਰਮ ਬਦਲਣ ਨਾਲ ਆਤਮਬਲ ’ਚ ਕੋਈ ਫ਼ਰਕ ਪੈਣ ਵਾਲਾ ਨਹੀਂ ਪਰ ਧਰਮ ਨੂੰ ਮੰਨਣਾ ਜ਼ੂਰਰੀ ਹੈ।

    ਸਾਡੇ ਜਿੰਨੇ ਵੀ ਧਰਮ ਹਨ ਸਹੀ ਕਹਿ ਰਹੇ ਹਨ, ਸਹੀ ਕਹਿ ਰਹੇ ਸਨ ਤੇ ਸਹੀ ਕਹਿੰਦੇ ਰਹਿਣਗੇ। ਪਰ ਨਾ ਮੰਨਣ ਦੇ ਕਾਰਨ ਆਦਮੀ ਉਨ੍ਹਾਂ ਦਾ ਉਹ ਫਾਇਦਾ ਨਹੀਂ ਉੱਠਾ ਪਾਉਂਦਾ ਜੋ ਉਠਾਉਣਾ ਚਾਹੀਦਾ ਹੈ। ਧਰਮਾਂ ’ਚ ਲਿਖਿਆ ਹੈ ਕਿ ਆਤਮ ਬਲ ਵਧਾਉਣ ਲਈ ਜ਼ਰੂਰੀ ਹੈ ਰਾਮ ਦਾ ਨਾਮ, ਪਰਮਾਤਮਾ ਦਾ ਨਾਮ। ਤੁਸੀ ਪੈਦਲ ਜਾ ਰਹੇ ਹੋ ਜਾਂ ਘੁੰਮ ਰਹੇ ਹੋ ਤਾਂ ਚੱਲਦੇ-ਚੱਲਦੇ ਪਰਮ ਪਿਤਾ ਪਰਮਾਤਮਾ ਦਾ ਨਾਮ ਲੈਂਦੇ ਰਹੋ, ਮਾਲਕ ਨੂੰ ਯਾਦ ਕਰਦੇ ਰਹੋ, ਮਾਲਕ ਦਾ ਨਾਮ ਲੈਣ ਨਾਲ ਤੁਹਾਡੇ ਅੰਦਰ ਬਿਲ ਪਾਵਰ, ਆਤਮ ਬਲ ਵਧੇਗਾ ਤੇ ਆਤਮ ਬਲ ਵਧਣ ਨਾਲ ਸਹਿਣ ਦੀ ਸ਼ਕਤੀ ਆ ਜਾਂਦੀ ਹੈ। ਕੋਈ ਤੁਹਾਨੂੰ ਕੁਝ ਵੀ ਕਹਿ ਦੇਵੇ, ਇਕਦਮ ਨਾਲ ਤੁਹਾਡਾ ਪਾਰਾ ਹਾਈ ਨਹੀਂ ਹੋਵੇਗਾ। ਤੁਸੀਂ ਸੋਚੋਗੇ, ਸਮਝੋਗੇ, ਸ਼ਾਂਤ ਰਹੋਗੇ ਤੇ ਗੁੱਸੇ ’ਤੇ ਕੰਟਰੋਲ ਹੋਵੇਗਾ। ਭਾਵ ਸਭ ਤੋਂ ਪਹਿਲਾਂ ਕੰਮ ਆਉਣ ਵਾਲਾ ਜੋ ਸਾਧਨ ਹੈ, ਉਹ ਹੈ ਰਾਮ ਦਾ ਨਾਮ, ਜੋ ਗੁੱਸੇ ਨੂੰ ਕੰਟਰੋਲ ਕਰ ਸਕਦਾ ਹੈ।

    Saint-Dr-MSG

    ਕਦੇ ਗੁੱਸਾ ਆਵੇ ਤਾਂ ਸ਼ੀਸ਼ੇ ਨੂੰ ਵੇਖਣਾ

    ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਹੋਰ ਗੱਲ, ਜਦੋਂ ਗੁੱਸਾ ਆ ਜਾਂਦਾ ਹੈ ਤਾਂ ਆਦਮੀ, ਆਦਮੀ ਨਹੀਂ ਰਹਿੰਦਾ। ਇੱਕ ਅਲੱਗ ਹੀ ਉਸਦਾ ਚਿਹਰਾ ਬਣ ਜਾਂਦਾ ਹੈ। ਨਥੂਨੇ ਫੂਲ ਜਾਂਦੇ ਹਨ, ਸਾਹ ਤੇਜ਼ ਹੋ ਜਾਂਦਾ ਹੈ। ਕਦੇ ਗੁੱਸਾ ਆਇਆ ਹੋਵੇ ਤਾਂ ਸ਼ੀਸ਼ਾ ਵੇਖਣਾ, ਸ਼ਾਇਦ ਗੁੱਸਾ ਨਾ ਕਰੋ ਤੁਸੀਂ ਅੱਗੇ ਤੋਂ। ਕਿਉਂਕਿ ਚਿਹਰਾ ਵਿਗੜ ਜਾਂਦਾ ਹੈ, ਅੱਖਾਂ ਫੈਲ ਜਾਂਦੀਆਂ ਹਨ, ਨਥੂਨੇ ਫੈਲ ਜਾਂਦੇ ਹਨ, ਤੁਹਾਡਾ ਚਿਹਰਾ ਲਾਲਿਮਾ ਲੈ ਕੇ ਹੋਰ ਲਾਲ ਹੋ ਜਾਂਦਾ ਹੈ ਤੇ ਜੇਕਰ ਥੋੜ੍ਹਾ ਜਿਹਾ ਸਾਂਵਲਾ ਰੰਗ ਹੈ ਤਾਂ ਹੋਰ ਕਾਲਾ ਹੋ ਜਾਂਦਾ ਹੈ। ਸੋ ਕਹਿਣ ਦਾ ਭਾਵ, ਗੁੱਸਾ ਜਦੋਂ ਆਦਮੀ ਨੂੰ ਆਉਂਦਾ ਹੈ ਤਾਂ ਕਿਤੇ ਦਾ ਨਹੀਂ ਛੱਡਦਾ।

    ਉਤੇਜਿਤ ਕਰਨ ਵਾਲਿਆਂ ਗੇਮਾਂ ਨਾਲ ਪੈ ਰਿਹਾ ਹੈ ਬੁਰਾ ਅਸਰ

    ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਈ ਵਾਰ ਗੁੱਸੇ ’ਚ ਆ ਕੇ ਲੋਕ ਆਪਣਿਆਂ ਦਾ ਹੀ ਘਾਤ ਕਰ ਬੈਠਦੇ ਹਨ ਤੁਸੀਂ ਸੁਣਿਆ ਹੋਵੇਗਾ, ਪੜ੍ਹਦੇ ਹੋਵੇਗੇ, ਬਹੁਤ ਥਾਂ ’ਤੇ ਕਿ ਗੁੱਸੇ ’ਚ ਆ ਕੇ ਬੇਟੇ ਨੇ ਬਾਪ ਨੂੰ, ਬੇਟੇ ਨੇ ਮਾਂ ਨੂੰ ਮਾਰ ਦਿੱਤਾ, ਕੁੱਟਿਆ ਜਾਂ ਇਹੋ ਜਿਹੀਆਂ ਚੀਜਾਂ ਦੇਖਣ ’ਚ ਆਉਦੀਆਂ ਹਨ ਤਾਂ ਗੁੱਸੇ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਇੱਕ ਨਵੀਂ ਚੀਜ਼ ਅਸੀਂ ਦੇਖੀ ਹੈ ਅੱਜ-ਕੱਲ ਬੱਚੇ ਗੇਮ (ਮੋਬਾਇਲ ਗੇਮ) ਖੇਡ ਰਹੇ ਹਨ, ਉਨ੍ਹਾਂ ਗੇਮਾ ’ਚ ਬਹੁਤ ਉਤੇਜਨਾ ਹੈ, ਕਿ ਉਸ ’ਚ ਉਥੇ ਕੋਈ ਲੜਦੇ ਹਨ, ਝਗੜਦੇ ਹਨ ਜਾਂ ਇੱਕ ਦੂਸਰੇ ਨੂੰ ਮਾਰਦੇ ਹਨ, ਗੰਨ ਲੈ ਕੇ ਚੱਲਦੇ ਹਨ, ਇਹੋ ਜਿਹਾ ਕੁਝ ਸੁਣਨੇ ’ਚ ਆਇਆ ਤੇ ਦੇਖਿਆ ਵੀ ਅਸੀਂ ਛੋਟੇ ਬੱਚਿਆਂ ਨੂੰ ਕਰਦੇ ਹੋਏ ਕਿ ਸਾਨੂੰ ਤਾਂ ਇਹ ਚਾਹੀਦਾ, ਅਸੀਂ ਇਹ ਕਰ ਦੇਵਾਗੇ, ਉਹ ਕਰ ਦੇਵਾਗਾ, ਤਾਂ ਭਾਵ ਸੁਭਾਅ ਚਿੜਚਿੜਾ ਹੋ ਗਿਆ ਹੈ

    ਖਾਣ-ਪਾਣ ’ਚ ਵਧ ਰਿਹਾ ਹੈ ਜ਼ਹਿਰ

    ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਖਾਣ-ਪਾਣ ’ਚ ਬਦਲਾਅ ਹੈ। ਖਾਣੇ ’ਚ ਜ਼ਹਿਰ ਬਹੁਤ ਹੋ ਗਿਆ ਹੈ ਤੁਸੀਂ ਕਿਤੇ ਵੇਖ ਲਓ ਖਾਦ ਪਾਈ ਜਾ ਰਹੀ ਹੈ, ਸਪਰੇਅ ਕੀਤੀ ਜਾ ਰਹੀ ਹੈ ਆਮ ਤੌਰ ’ਤੇ ਅਸੀਂ ਕਿਹਾ ਕਰਦੇ ਸੀ ਜਦੋਂ ਖੇਤੀ ਕਰਦੇ ਸੀ ਤੇ ਅੱਜ-ਕੱਲ੍ਹ ਵੀ ਕਰ ਰਹੇ ਹਾਂ, ਪਰ ਜਦੋਂ ਬਾਹਰ ਖੇਤੀ ਕਰਿਆ ਕਰਦੇ ਸੀ ਤਾਂ ਕਹਿੰਦੇ ਸੀ ਕਿ ਭਾਈ ਸਬਜ਼ੀ ’ਚ ਜੇਕਰ ਸਪਰੇਅ ਕੀਤੀ ਹੈ ਤਾਂ ਘੱਟੋ-ਘੱਟ ਸੱਤ ਦਿਨ ਬਾਅਦ ਤੋੜਨਾ ਪਰ ਅੱਜ ਕਿਸ ਨੂੰ ਇਹ ਧਿਆਨ ਹੈ, ਪੈਸਾ ਚਾਹੀਦਾ ਅਜੇ ਇੱਕ-ਦੋ ਦਿਨ ਹੋਏ ਨਹੀਂ ਹੁੰਦੇ ਸਪਰੇਅ ਕੀਤੇ ਨੂੰ ਤੇ ਸਬਜ਼ੀ ਤੋੜ ਕੇ ਤੁਹਾਡੇ ਕੋਲ ਪਹੁੰਚ ਜਾਂਦੀ ਹੈ।

    ਉਸ ਨਾਲ ਕੀ ਹੁੰਦਾ ਹੈ ਕਿ ਜੋ ਜ਼ਹਿਰ ਹੈ, ਜ਼ਹਿਰ ਦੀ ਮਾਤਰਾ ਹੈ, ਮੰਨ ਲਓ ਦੋ ਦਿਨ ਬਾਅਦ ਸਬਜ਼ੀ ਤੋੜ ਲਈ ਤਾਂ ਲਗਭਗ 70 ਤੋਂ 80 ਪ੍ਰਸੈਂਟ ਜ਼ਹਿਰ ਉਸ ’ਚ ਰਹਿ ਜਾਂਦਾ ਹੈ ਜੋ ਤੁਹਾਡੇ ਪੇਟ ’ਚ ਜਾਂਦਾ ਹੈ। ਇੱਕਦਮ ਨਾਲ ਅਸਰ ਨਹੀਂ ਕਰੇਗਾ, ਬਜ਼ੁਰਗਾਂ ਦੇ ਤਾਂ ਇੱਕਦਮ ਨਾਲ ਹੀ ਕਰਦਾ ਹੈ, ਜਵਾਨ ਉਮਰ ਹੈ ਤੁਸੀਂ ਅਜੇ ਅਧੇੜ ਅਵਸਥਾ ’ਚ ਹੋ ਤਾਂ ਹੌਲੀ-ਹੌਲੀ ਅਸਰ ਕਰਦਾ ਹੈ ਉਹ ਜ਼ਹਿਰ ਪਰ ਤੁਹਾਨੂੰ ਗੁੱਸਾ ਆਉਣ ਲੱਗ ਜਾਂਦਾ ਹੈ। ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਘਰ ਕਰਨ ਲੱਗ ਜਾਂਦੀਆਂ ਹਨ ਤਾਂ ਅੱਜ ਖਾਣ-ਪਾਣ ’ਚ ਵੀ ਜ਼ਹਿਰ ਹੁੰਦਾ ਜਾ ਰਿਹਾ ਹੈ ਹਵਾ ’ਚ ਜ਼ਹਿਰ ਹੁੰਦਾ ਜਾ ਰਿਹਾ ਹੈ।

    ਬੱਚਿਆ ਲਈ ਦੇਸ਼ ਦਾ ਨਾਂਅ ਚਮਕਾਉਣ ਵਾਲੇ ਗੇਮ ਬਣਾਏ ਜਾਣ

    ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦੇਖਣ ’ਚ ਵੀ ਜ਼ਹਿਰ ਹੁੰਦਾ ਜਾ ਰਿਹਾ ਹੈ। ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਬੱਚੇ ਅਜਿਹੇ-ਅਜਿਹੇ ਗੇਮ ਦੇਖਦੇ ਹਨ, ਉਨ੍ਹਾਂ ’ਚ ਉਤੇਜ਼ਨਾ ਆਉਂਦੀ ਹੈ ਕਸਰਤ ਕਰਨਾ ਸਿੱਖਣਾ ਚਾਹੀਦਾ। ਜੇਕਰ ਕੋਈ ਗੇਮ ਹੀ ਬਣਾਉਣੀ ਹੈ ਤਾਂ ਕਿਉਂ ਨਾ ਕੁਸ਼ਤੀ ਦੇ ਦਾਅ-ਪੇਚ ਦੀ ਗੇਮ ਬਣਾ ਦਿਓ, ਕਿ ਭਾਈ ਤੁਸੀਂ ਇੱਕ ਪਹਿਲਵਾਨ ਦਿਖ ਰਹੇ ਹੋ ਅਤੇ ਦੂਜਾ ਸਾਹਮਣੇ ਵਾਲਾ ਕੰਪਿਊਟਰਾਇਜ਼ਡ ਪਹਿਲਵਾਨ ਹੈ ਇੱਕ ਤੁਸੀਂ ਪਹਿਲਵਾਨ ਹੋ ਤਾਂ ਕੁਸ਼ਤੀ ਕਰੋ, ਕਿ ਐਨੇ ਮਿੰਟ ’ਚ ਚਿੱਤ ਕਰੋਗੇ ਤਾਂ ਤੁਸੀਂ ਅਗਲੇ ਨੈਕਸਟ ਸਟੇਜ ’ਤੇ ਜਾਓਗੇ, ਫਿਰ ਨੈਕਸਟ ਸਟੇਜ ’ਤੇ ਜਾਓਗੇ ਸਾਡੇ ਦੇਸ਼ ਨੂੰ ਪਹਿਲਵਾਨ ਮਿਲਣਗੇ।

    ਐਵੇਂ ਹੀ ਮੁੱਕੇਬਾਜ਼ੀ ਦੀ ਗੇਮ ਹੋ ਸਕਦੀ ਹੈ ਇਸ ਤਰ੍ਹਾਂ ਬਹੁਤ ਸਾਰੇ ਗੇਮ ਹਨ ਜੋ ਬਣਾਏ ਜਾ ਸਕਦੇ ਹਨ ਉਨ੍ਹਾਂ ਨੂੰ ਬਣਾਇਆ ਜਾਣਾ ਚਾਹੀਦਾ ਹੈ। ਸਾਨੂੰ ਇਹ ਲੱਗਿਆ ਕਿ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਕਿ ਬੱਚੇ ਸਵਸਥ ਸਿੱਖ ਸਕਣਗੇ ਤੇ ਤੰਦਰੁਸਤ ਬਣ ਸਕਣਗੇ ਤਾਂ ਉਸ ਨਾਲ ਗੁੱਸਾ ਨਹੀਂ ਆਵੇਗਾ ਸਗੋਂ ਇੱਕ ਕੰਪੀਟੀਸ਼ਨ ਪੈਦਾ ਹੋ ਜਾਵੇਗਾ ਕਨਵਰਟ ਹੋ ਜਾਵੇਗਾ ਗੁੱਸਾ।

    ਕੰਪੀਟੀਸ਼ਨ ’ਚ ਬੱਚੇ ਬਜਾਇ ਉਤੇਜ਼ਨਾ ਦੇ ਜਾਂ ਬਜਾਇ ਮਾਰਾਮਾਰੀ ਦੇ ਸਿੱਖਣਗੇ ਕਿ ਹਾਂ, ਅਸੀਂ ਇਸ ਗੇਮ ’ਚ ਜੇਕਰ ਇੱਕ ਪਹਿਲਵਾਨ ਨੂੰ ਹਰਾਇਆ ਤਾਂ ਅਗਲੀ ਸਟੇਜ ਆਵੇਗੀ, ਫਿਰ ਉਸ ਨੂੰ ਹਰਾਇਆ ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਗੇਮਾਂ ਬਣਾਈਆਂ ਜਾ ਸਕਦੀਆਂ ਹਨ। ਸਾਡਾ ਦੇਸ਼ ਜੋ ਸਾਡੇ ਦੇਸ਼ ਦੇ ਰਾਜਾ ਵੀ ਚਾਹੁੰਦੇ ਹਨ, ਅਸੀਂ ਸਾਰੇ ਜਣੇ ਕਦੋਂ ਤੋਂ ਚਾਹੁੰਦੇ ਹਾਂ ਕਿ ਕਿਉਂ ਨਾ ਕੁਝ ਅਜਿਹਾ ਕਰ ਦਿੱਤਾ ਜਾਵੇ, ਜਿਸ ਨਾਲ ਸਾਡੇ ਦੇਸ਼ ’ਚ ਮੈਡਲਾਂ ਦੇ ਢੇਰ ਲੱਗ ਜਾਣ ਅਸੀਂ ਐਨੇ ਕਰੋੜ ਲੋਕ ਹਾਂ ਤੇ ਜਦੋਂ ਮੈਡਲ ਆਉਂਦੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਸਾਡੇ ਹਿੱਸੇ ਉਸ ਮੈਡਲ ਦਾ ਇੱਕ ਛੋਟਾ-ਜਿਹਾ ਕਣ ਆਉਂਦਾ ਹੋਵੇਗਾ।

    ਹੋਰ ਕੋਈ ਘਾਟ ਨਹੀਂ ਹੈ, ਘਾਟ ਸੋਚ ਬਦਲਣ ਦੀ ਹੈ ਹੁਣ ਤੈਰਾਕੀ ਦਾ ਮੰਨ ਲਓ, ਤੁਸੀਂ ਤੈਰਾਕੀ ਦਾ ਗੇਮ ਬਣਾ ਦਿਓ, ਕਿ ਭਾਈ ਇਹ ਤੈਰਾਕੀ ’ਚ ਜੇ ਤੁਸੀਂ ਐਨੇ ਟਾਈਮ ’ਚ 10 ਮੀਟਰ ਪਾਰ ਕਰ ਜਾਂਦੇ ਹੋ ਤਾਂ ਤੁਸੀਂ ਅੱਗੇ ਫਿਰ ਇਸ ਸਟੇਜ ’ਚ ਪਹੁੰਚ ਜਾਓਗੇ, ਅੱਗੇ ਇਸ ਸਟੇਜ ’ਚ ਪਹੁੰਚ ਜਾਓਗੇ ਤੁਹਾਨੂੰ ਗੋਲਡ ਮਿਲੇਗਾ, ਸਿਲਵਰ ਮਿਲੇਗਾ ਤਾਂ ਬੱਚੇ ਉਨ੍ਹਾਂ ਚੀਜ਼ਾਂ ’ਚ ਲੱਗ ਜਾਣਗੇ ਤਾਂ ਇਹ ਸਾਡੀ ਰਿਕੁਐਸਟ ਹੈ ਜੋ ਵੀ ਅਜਿਹਾ ਕਰ ਸਕਦੇ ਹਨ, ਕਿਉਂ ਨਾ ਕੁਝ ਅਜਿਹਾ ਕੀਤਾ ਜਾਵੇ ਜਿਸ ਨਾਲ ਦੇਸ਼ ਦਾ ਭਵਿੱਖ ਵੀ ਬਦਲ ਜਾਵੇ ਤੇ ਦੇਸ਼ ਦਾ ਭਵਿੱਖ ਸੁਨਹਿਰਾ ਹੋ ਜਾਵੇ। ਬੱਚਿਆਂ ਦੇ ਅੰਦਰ ਦਾ ਗੁੱਸਾ, ਨਫ਼ਰਤ ਦੀ ਬਜਾਇ ਇੱਕ ਕੰਪੀਟੀਸ਼ਨ ਦੀ ਭਾਵਨਾ ’ਚ ਆ ਜਾਵੇ, ਉਹ ਖੇਡਾਂ ਵੱਲ ਲੱਗ ਜਾਣ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here