ਸਾਡੇ ਨਾਲ ਸ਼ਾਮਲ

Follow us

16.2 C
Chandigarh
Monday, February 9, 2026
More
    Home Breaking News ਸੁਰੱਖਿਆ ਕਟੌਤੀ...

    ਸੁਰੱਖਿਆ ਕਟੌਤੀ ਲੀਕ ’ਤੇ ਹਾਈਕੋਰਟ ’ਚ ਸੁਣਵਾਈ ਅੱਜ

    ‘ਆਪ’ ਸਰਕਾਰ ਦੇਵੇਗੀ ਸੀਲਬੰਦ ਜਾਂਚ ਰਿਪੋਰਟ

    ਚੰਡੀਗੜ੍ਹ। ਪੰਜਾਬ ਸਰਕਾਰ ਦੀ ਸੁਰੱਖਿਆ ਕਟੌਤੀ ਲੀਕ ’ਤੇ ਅੱਜ ਹਾਈਕੋਰਟ ’ਚ ਸੁਣਵਾਈ ਹੋਵੇਗੀ। ਪੰਜਾਬ ਸਰਕਾਰ ਹਾਈਕੋਰਟ ’ਚ ਪੇਸ਼ ਕਰੇਗੀ ਸੀਲਬੰਦ ਰਿਪੋਰਟ ਪਿਛਲੀ ਸੁਣਵਾਈ ’ਚ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕਿਹਾ ਸੀ ਕਿ ਉਹ ਇਸ ਦੀ ਜਾਂਚ ਕਰਵਾ ਰਹੀ ਹੈ। ਇਹ ਮਾਮਲਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉੱਠਿਆ ਸੀ। ਸੁਰੱਖਿਆ ਕੱਟਣ ਤੋਂ ਅਗਲੇ ਹੀ ਦਿਨ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਵਿਰੋਧੀਆਂ ਨੇ ਕਿਹਾ ਕਿ ਮੂਸੇਵਾਲਾ ਦੀ ਮੌਤ ਸੁਰੱਖਿਆ ’ਚ ਕਟੌਤੀ ਕਰਨ ਕਾਰਨ ਹੋਈ ਹੈ। ਸ਼ਾਰਪਸ਼ੂਟਰਾਂ ਨੇ ਬਾਅਦ ਵਿੱਚ ਖੁਲਾਸਾ ਕੀਤਾ ਕਿ ਗੈਂਗਸਟਰ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਦੱਸਿਆ ਕਿ ਮੂਸੇਵਾਲਾ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ, ਉਸ ਦਾ ਕੱਲ ਯਾਨੀ 29 ਮਈ ਨੂੰ ਕਤਲ ਕੀਤਾ ਜਾਣਾ ਹੈ।

    ਕਾਂਗਰਸ ਸਰਕਾਰ ਨੇ ਮੂਸੇਵਾਲਾ ਨੂੰ 10 ਗੰਨਮੈਨ ਦਿੱਤੇ, ‘ਆਪ’ ਦੇ ਆਉਣ ’ਤੇ 2 ਰਹਿ ਗਏ

    ਸਿੱਧੂ ਮੂਸੇਵਾਲਾ ਨੂੰ ਕਾਂਗਰਸ ਸਰਕਾਰ ਨੇ 10 ਗੰਨਮੈਨ ਅਤੇ ਇੱਕ ਪਾਇਲਟ ਜਿਪਸੀ ਦਿੱਤੀ ਸੀ। ਇਹ ਦਾਅਵਾ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਕੀਤਾ ਹੈ। ਮੂਸੇਵਾਲਾ ਮਾਨਸਾ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਹਾਰ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ’ਚ ਕਟੌਤੀ ਹੋਣ ਲੱਗੀ। 28 ਮਈ ਨੂੰ ਸਰਕਾਰ ਨੇ ਉਸ ਦੇ 4 ਵਿੱਚੋਂ 2 ਗੰਨਮੈਨ ਵਾਪਸ ਲੈ ਲਏ। 29 ਮਈ ਨੂੰ ਜਦੋਂ ਉਹ ਬਿਨਾਂ ਗੰਨਮੈਨ ਦੇ ਜਾ ਰਿਹਾ ਸੀ ਤਾਂ ਉਸ ਦੀ ਹੱਤਿਆ ਕਰ ਦਿੱਤੀ ਗਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here