ਜਸਵਿੰਦਰ ਭੱਲਾ ਅਤੇ ਬਿੰਨੂ ਢਿੱਲੋਂ ਕਰਨਗੇ ‘ਸਵੱਛ ਪੰਜਾਬ’ ਨੂੰ ਪ੍ਰਮੋਟ

Healthy Punjab, Brand ambesdor, Jaswinder Bhalla, Binu Dhillon

9 ਤੋਂ 15 ਅਗਸਤ ਤੱਕ ਮਨਾਇਆ ਜਾਵੇਗਾ ‘ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣ ਤੋਂ ਮੁਕਤੀ’ ਸਪਤਾਹ

ਅਸ਼ਵਨੀ ਚਾਵਲਾ, ਚੰਡੀਗੜ੍ਹ: ਪੰਜਾਬ ਦੇ ਕਾਮੇਡੀਅਨ ਜਸਵਿੰਦ ਭੱਲਾ ਅਤੇ ਬਿੰਨੂ ਢਿੱਲੋਂ ਹੁਣ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਦੇ ਨਾਲ ਹੀ ਪੰਜਾਬ ਵਿੱਚ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨਗੇ, ਜਿਹੜੇ ਕਿ ਸਵੱਛ ਪੰਜਾਬ ਦੀ ਮੁਹਿੰਮ ਵਿੱਚ ਜੁੜਣ ਦੀ ਥਾਂ ‘ਤੇ ਅੱਜ ਵੀ ਖੁੱਲ੍ਹੇ ਵਿੱਚ ਜੰਗਲ ਪਾਣੀ ਜਾ ਰਹੇ ਹਨ। ਇਹ ਦੋਵੇਂ ਕਮੇਡੀਅਨ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਹੀ ਪੰਜਾਬ ਸਵੱਛ ਅਭਿਆਨ ਦੇ ਬ੍ਰਾਂਡ ਅੰਬੈਸਡਰ ਵੀ ਹੋਣਗੇ। ਇਥੇ ਹੀ ਪੰਜਾਬ ਸਰਕਾਰ ਵਲੋਂ 9 ਤੋਂ 15 ਅਗਸਤ ਤੱਕ ‘ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣ ਤੋਂ ਮੁਕਤੀ’ ਸਪਤਾਹ ਮਨਾਉਣ ਲਈ ਵੱਡੇ ਪੱਧਰ ‘ਤੇ ਜਾਗਰੂਕਤਾ ਮੁਹਿੰਮ ਚਲਾਉਣ ਜਾ ਰਹੀਂ ਹੈ।

ਅੱਜ ਇੱਥੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਟੀਚਾ ਇਸ ਸਾਲ ਦੇ ਅੰਤ ਤੱਕ ਖੁੱਲ੍ਹੇ ਵਿਚ ਜੰਗਲ ਪਾਣੀ ਜਾਣ ਦੀ ਪ੍ਰਥਾ ਨੂੰ ਪੰਜਾਬ ਵਿਚੋਂ ਪੂਰੀ ਤਰ੍ਹਾਂ ਖਤਮ ਕਰਨ ਦਾ ਹੈ।

ਬਾਜਵਾ ਨੇ ਇਸ ਮੌਕੇ ਦੱਸਿਆ ਮਿਸਨ ਸਵੱਛ ਅਤੇ ਸਵੱਸਥ ਪੰਜਾਬ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਮਸਹੂਰ ਕਾਮੇਡੀਅਨ ਅਤੇ ਫਿਲਮ ਅਦਾਕਾਰ ਜਸਵਿੰਦਰ ਭੱਲਾ ਅਤੇ ਬਿੰਨੂ ਢਿਲੋਂ ਨੂੰ ਇਸ ਮੁਹਿੰਮ ਨਾਲ ਨੂੰ ਜੋੜਨ ਦਾ ਫੈਸਲਾ ਕੀਤਾ ਗਿਆ ਹੈ। ਕਲਾ ਜਗਤ ਦੀਆਂ ਇਹ ਦੋਵੇਂ ਮਸ਼ਹੂਰ ਹਸਤੀਆਂ ਸੂਬੇ ਵਿਚ ਇਸ ਮੁਹਿੰਮ ਦੀਆਂ ਬ੍ਰਾਂਡ ਅੰਬੈਸਡਰ ਹੋਣਗੀਆਂ। ਉਨ੍ਹਾਂ ਨੇ ਇਸ ਮੌਕੇ ਇਨਾਂ ਦੋਵਾਂ ਕਲਾਕਾਰਾਂ ਵੱਲੋਂ ਪੰਜਾਬ ਨੂੰ ਸਾਫ-ਸੁਥਰਾ ਅਤੇ ਸਿਹਤਮੰਦ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਨਾਲ ਜੁੜਨ ਲਈ ਦਿਖਾਈ ਪਹਿਲਕਦਮੀ  ਦੀ ਵੀ ਸ਼ਲਾਘਾ ਕੀਤੀ।

52 ਬਲਾਕ ਅਤੇ 5953 ਪਿੰਡਾਂ ਨੂੰ  ਖੁੱਲ੍ਹੇ ਵਿਚ ਜੰਗਲ ਪਾਣੀ ਤੋਂ ਮੁਕਤ ਐਲਾਨਿਆ

ਮੰਤਰੀ ਨੇ ਵਿਭਾਗ ਵੱਲੋਂ ਹੁਣ ਤੱਕ ਮਿਸਨ ਸਵੱਛ ਅਤੇ ਸਵੱਸਥ ਪੰਜਾਬ ਤਹਿਤ ਕੀਤੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਜਿਹੜੇ 9 ਜ਼ਿਲ੍ਹੇ ਖੁੱਲ੍ਹੇ ਵਿੱਚ ਜੰਗਲ-ਪਾਣੀ ਤੋਂ ਮੁਕਤ ਹੋ ਚੁੱਕੇ ਹਨ, ਉਨ੍ਹਾਂ ਵਿੱਚ ਫਤਿਹਗੜ੍ਹ ਸਾਹਿਬ, ਲੁਧਿਆਣਾ, ਮੋਗਾ, ਮੁਹਾਲੀ, ਜਲੰਧਰ, ਕਪੂਰਥਲਾ, ਬਰਨਾਲਾ, ਫਰੀਦਕੋਟ ਅਤੇ ਐਸ.ਬੀ.ਐਸ ਨਗਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰ ਦੇ 52 ਬਲਾਕ ਅਤੇ 5953 ਪਿੰਡਾਂ ਨੂੰ ਅੱਜ ਤੱਕ ਖੁੱਲ੍ਹੇ ਵਿਚ ਜੰਗਲ ਪਾਣੀ ਤੋਂ ਮੁਕਤ ਐਲਾਨਿਆ ਜਾ ਚੱਕਾ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਹੁਣ ਤੱਕ 1,98,466 ਘਰਾਂ ਵਿੱਚ ਲੈਟਰੀਨਾਂ ਬਣਾਈਆਂ ਜਾ ਚੁੱਕੀਆਂ ਹਨ ਅਤੇ 1.21 ਲੱਖ ਲੈਟਰੀਨਾਂ ਬਣਾਉਣ ਦਾ ਕੰਮ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਵਾਤਾਵਰਨ ਨੂੰ ਸਾਫ-ਸੁਥਰਾ ਤੇ ਹਰਿਆ-ਭਰਿਆ ਬਣਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ 9 ਅਗਸਤ ਤੋਂ ਰੁੱਖ ਲਾਉਣ ਦੀ ਮੁਹਿੰਮ ਚਲਾਈ ਜਾਵੇਗੀ, ਜਿਸ ਤਹਿਤ ਆਪਣੇ ਅਧੀਨ 8000 ਤੋਂ ਵੱਧ ਜਲ ਘਰਾਂ ਦੇ ਆਲੇ ਦੁਆਲੇ 1.25 ਲੱਖ ਦਰੱਖਤ ਲਗਾਏ ਜਾਣਗੇ।

1.25 ਲੱਖ ਲਗਾਏ ਜਾਣਗੇ ਦਰੱਖਤ :ਬਾਜਵਾ

ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੱਸਿਆ ਕਿ ਵਾਤਾਵਰਨ ਨੂੰ ਸਾਫ-ਸੁਥਰਾ ਤੇ ਹਰਿਆ-ਭਰਿਆ ਬਣਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ 9 ਅਗਸਤ ਤੋਂ ਰੁੱਖ ਲਾਉਣ ਦੀ ਮੁਹਿੰਮ ਚਲਾਈ ਜਾਵੇਗੀ, ਜਿਸ ਤਹਿਤ ਆਪਣੇ ਅਧੀਨ 8000 ਤੋਂ ਵੱਧ ਜਲ ਘਰਾਂ ਦੇ ਆਲੇ ਦੁਆਲੇ 1.25 ਲੱਖ ਦਰੱਖਤ ਲਗਾਏ ਜਾਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here