ਸਿਹਤ ਦਾ ਖ਼ਜ਼ਾਨਾ ਮੋਟਾ ਅਨਾਜ

Adulteration

ਅੱਜ ਸਾਡੇ ਅਨਾਜ ਭੰਡਾਰ ਭਰੇ ਪਏ ਹਨ। ਸਾਡੀ ਖੁਰਾਕ ਚੁਣੌਤੀ ਹੈ, ਹਰੇਕ ਭਾਰਤਵਾਸੀ ਦੀ ਥਾਲੀ ਵਿਚ ਲੋੜੀਂਦੇ ਪੋਸ਼ਣ ਨਾਲ ਭਰਪੂਰ ਖੁਰਾਕ ਪਹੁੰਚਾਉਣਾ। ਪੋਸ਼ਕ-ਅਨਾਜ ਭਾਵ ਮੋਟੇ ਅਨਾਜ ਦੀ ਪੈਦਾਵਾਰ ਅਤੇ ਵਰਤੋਂ ਨੂੰ ਹੱਲਾਸ਼ੇਰੀ ਦੇਣਾ ਇਸੇ ਰਣਨੀਤੀ ਦਾ ਹਿੱਸਾ ਹੈ। ਇਸੇ ਕੜੀ ਵਿਚ ਭਾਰਤ ਦੀ ਅਗਵਾਈ ਵਿਚ ਸਾਲ 2023 ਨੂੰ ਕੌਮਾਂਤਰੀ ਪੋਸ਼ਕ-ਅਨਾਜ ਵਰ੍ਹੇ ਦੇ ਰੂਪ ਵਿਚ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੇ ਜ਼ਰੀਏ ਪੋਸ਼ਕ-ਅਨਾਜ ਨੂੰ ਵਿਸ਼ਵ ਪੱਧਰੀ ਮੰਚ ’ਤੇ ਲਿਆਉਣ ਦੀ ਪਹਿਲ ਕੀਤੀ ਗਈ ਹੈ।

ਸਿਹਤ ਦਾ ਖ਼ਜ਼ਾਨਾ ਮੋਟਾ ਅਨਾਜ

ਇਹੀ ਨਹੀਂ ਸਰਕਾਰ ਨੇ ਬਜਟ ਵਿਚ ਕਿਸਾਨਾਂ ਲਈ ਸ੍ਰੀ ਅੰਨ ਯੋਜਨਾ ਲਾਂਚ ਕੀਤੀ ਹੈ, ਇਸ ਦੇ ਤਹਿਤ ਮੋਟੇ ਅਨਾਜ ਦੀ ਪੈਦਾਵਾਰ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ। ਬਾਜਰਾ, ਜਵਾਰ, ਰਾਗੀ ਵਰਗੇ ਮੋਟੇ ਅਨਾਜ ਦੇ ਉਤਪਾਦਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਸਬੰਧੀ ਸੰਸਥਾ ਦੀ ਹੈਦਰਾਬਾਦ ਵਿਚ ਸਥਾਪਨਾ ਕੀਤੀ ਜਾਵੇਗੀ। ਪੋਸ਼ਕ ਅਨਾਜ ਸਾਡੇ ਭਵਿੱਖ ਦੀ ਖੁਰਾਕ ਹੈ, ਜੋ ਇਕੱਠੀਆਂ ਕਈ ਸਮੱਸਿਆਵਾਂ ਦਾ ਹੱਲ ਹੈ। ਹੁਣ ਸਾਡੇ ਦੇਸ਼ ਵਿਚ ਅਨਾਜ ਦੇ ਰੂਪ ਵਿਚ ਕਣਕ ਅਤੇ ਚੌਲ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ ਅਤੇ ਇਸੇ ਲਈ ਹੁਣ ਤੱਕ ਇਸ ਦੀ ਪੈਦਾਵਾਰ ’ਤੇ ਫੋਕਸ ਰਿਹਾ ਹੈ, ਪਰ ਕਣਕ ਅਤੇ ਚੌਲ ਦੀ ਤੁਲਨਾ ਵਿਚ ਮੋਟੇ ਅਨਾਜ (ਜਵਾਰ, ਬਾਜਰਾ, ਰਾਗੀ ਆਦਿ) ਬਹੁਤ ਜ਼ਿਆਦਾ ਪੋਸ਼ਕ ਅਨਾਜ ਹਨ। ਉਜ ਮੋਟੇ ਅਨਾਜ ਇੱਕ ‘ਸਵਦੇਸ਼ੀ ਸੁਪਰਫੂਡ’ ਹੈ, ਜੋ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿੱਜਾਂ ਨਾਲ ਭਰਪੂਰ ਹੁੰਦੇ ਹਨ।

ਸਾਲ 2018 ਵਿਚ ਭਾਰਤ ਸਰਕਾਰ ਦੁਆਰਾ ਕਣਕ ਅਤੇ ਚੌਲ ਵਰਗੇ ਪ੍ਰਚੱਲਿਤ ਭੋਜਨ ਦੀ ਤੁਲਨਾ ਵਿਚ ਮੋਟੇ ਅਨਾਜ ਨੂੰ ਉਨ੍ਹਾਂ ਦੀ ਪੋਸ਼ਣ ਸਬੰਧੀ ਉੱਤਮਤਾ ਕਾਰਨ ਪੋਸ਼ਕ-ਅਨਾਜ ਦੇ ਰੂਪ ਵਿਚ ਨੋਟੀਫਾਈਡ ਕੀਤਾ ਗਿਆ ਸੀ। ਪੋਸ਼ਕ-ਅਨਾਜ ਨੂੰ ਹੱਲਾਸ਼ੇਰੀ ਦੇਣ ਅਤੇ ਮੰਗ ਪੈਦਾ ਕਰਨ ਲਈ 2018 ਨੂੰ ਰਾਸ਼ਟਰੀ ਪੋਸ਼ਕ-ਅਨਾਜ ਵਰ੍ਹੇ ਦੇ ਰੂਪ ਵਿਚ ਮਨਾਇਆ ਗਿਆ ਸੀ। ਅੱਜ ਲੋੜ ਇਸ ਗੱਲ ਦੀ ਹੈ ਕਿ ਮੋਟੇ ਅਨਾਜ ਨੂੰ ਆਪਣੀ ਥਾਲੀ ਦਾ ਲਾਜ਼ਮੀ ਵਿਅੰਜਨ ਬਣਾਉਣ ਦੀ ਮੁਹਿੰਮ ਲਈ ਜਨ ਅੰਦੋਲਨ ਦਾ ਰੂਪ ਦਿੱਤਾ ਜਾਵੇ।

ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ‘ਚ ਨੌਜਵਾਨ ਦਾ ਕਤਲ ਕਿਉਂ ਹੋਇਆ, ਸਾਹਮਣੇ ਆਇਆ ਕਾਰਨ…

ਮੋਟੇ ਅਨਾਜ ਨਾ ਸਿਰਫ਼ ਸਾਡੀਆਂ ਪੋਸ਼ਣ ਅਤੇ ਸਿਹਤ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ, ਸਗੋਂ ਜਲਵਾਯੂ ਬਦਲਾਅ ਨਾਲ ਨਜਿੱਠਣ, ਖੁਸ਼ਕ ਅਤੇ ਦੂਰ-ਦੁਰਾਡੇ ਖੇਤਰ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਵਿਕਾਸ ਵਿਚ ਯੋਗਦਾਨ ਕਰਨ ਵਿਚ ਵੀ ਮੱਦਦ ਕਰ ਸਕਦੇ ਹਨ। ਭਾਰਤ, ਮੋਟੇ ਅਨਾਜ ਦਾ ਸੰਸਾਰ ਵਿਚ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ, ਜੋ ਸੰਸਾਰਿਕ ਪੈਦਾਵਾਰ ਵਿਚ 18 ਪ੍ਰਤੀਸ਼ਤ ਦਾ ਯੋਗਦਾਨ ਦਿੰਦਾ ਹੈ। ਕੇਂਦਰ ਸਰਕਾਰ ਨੇ ਜਨ ਅੰਦੋਲਨ ਜ਼ਰੀਏ ਸੱਦਾ ਦਿੱਤਾ ਹੈ ਕਿ ਸਭ ਮਿਲ ਕੇ ਇਸ ਦਾ ਪ੍ਰਚਾਰ-ਪ੍ਰਸਾਰ ਕਰਨ ਅਤੇ ਮੋਟੇ ਅਨਾਜਾਂ ਦੇ ਫਾਇਦਿਆਂ ਨੂੰ ਵੀ ਜਾਣਨ।

ਮੀਡੀਆ ਇੱਕ ਵੱਡਾ ਸਰੋਤ ਸਾਬਤ ਹੋ ਸਕਦਾ ਹੈ, ਇਸ ਦੇ ਪ੍ਰਸਾਰ ਲਈ ਮੀਡੀਆ ਵਿਚ ਇਸ਼ਤਿਹਾਰ ਜਾਰੀ ਕਰਕੇ, ਟੈਲੀਵਿਜ਼ਨ ਚੈਨਲਾਂ ’ਤੇ ਇਸ਼ਤਿਹਾਰ ਦਿਖਾ ਕੇ, ਸਾਡੀ ਸਭ ਤੋਂ ਵੱਡੀ ਤਾਕਤ ਯੁਵਾ ਸ਼ਕਤੀ ਹੈ, ਹਰੇਕ ਪੱਧਰ ’ਤੇ ਸਕੂਲਾਂ ਅਤੇ ਕਾਲਜਾਂ ਵਿਚ ਸਿੱਖਿਆ ਦੇ ਕੇ ਇਸ ਦਾ ਪ੍ਰਚਾਰ ਕੀਤਾ ਜਾ ਸਕਦਾ ਹੈ। ਅਸਲੀਅਤ ਇਹੀ ਹੈ ਕਿ ਹਰੇਕ ਵਿਅਕਤੀ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਕੇ ਖੁਦ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲੋੜ ਹੈ ਇਸ ਅਭਿਆਨ ਨਾਲ ਜੁੜਨ ਦੀ ਅਤੇ ਆਪਣੇ ਜੀਵਨ ਨੂੰ ਸਾਡੇ ਸੱਭਿਆਚਾਰ ਅਤੇ ਰਿਵਾਇਤੀ ਫ਼ਸਲਾਂ ਵੱਲ ਮੁੜਨ ਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।