Health News: ਕੀ ਤੁਸੀਂ ਵੀ ਹੋ ਇਸ ਸਮੱਸਿਆ ਤੋਂ ਪ੍ਰੇਸ਼ਾਨ, ਤਾਂ ਇਹ ਖਬਰ ਤੁਹਾਡੇ ਲਈ, ਹੋ ਗਈ ਸੋਧ

Health News

Health News: ਸੋਧ ’ਚ ਕੀਤਾ ਦਾਅਵਾ, ਤਣਾਅ (mental stress) ਵਾਲੇ ਹਾਰਮੋਨ ਕਾਰਟੀਸੋਲ ਦਾ ਲੇਵਲ ਕਰਦੀ ਹੈ ਘੱਟ

Health News: ਨਵੀਂ ਦਿੱਲੀ (ਏਜੰਸੀ)। ਅੱਜ ਭੱਜ-ਦੌੜ ਭਰੀ ਜ਼ਿੰਦਗੀ ’ਚ ਤਣਾਅ ਇੱਕ ਆਮ ਗੱਲ ਹੈ। ਲੋਕ ਹਰ ਸਮੇਂ ਕਿਸੇ ਨਾ ਕਿਸੇ ਤਰ੍ਹਾਂ ਦੇ ਦਬਾਅ ਨੂੰ ਝੱਲਦੇ ਹਨ, ਜਿਸਦਾ ਸਿੱਧਾ ਅਸਰ ਉਨ੍ਹਾ ਦੀ ਮਾਨਸਿਕ ਸਿਹਤ ’ਤੇ ਪੈਂਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਤਣਾਅ ਤੋਂ ਮੁਕਤੀ ਪਾਉਣ ਦਾ ਸਭ ਤੋਂ ਆਸਾਨ ਤੇ ਪ੍ਰਭਾਵਸ਼ਾਲੀ ਤਰੀਕਾ ਤੁਹਾਡੇ ਕੋਲ ਘਰ ’ਚ ਹੀ ਮੌਜ਼ੂਦ ਹੈ? ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਕਢਾਈ-ਬੁਣਾਈ ਦੀ। ਹਾਲ ਹੀ ’ਚ ਹੋਏ ਇੱਕ ਸੋਧ  ’ਚ ਇਹ ਗੱਲ ਸਾਹਮਣੇ ਆਈ ਕਿ ਕਢਾਈ-ਬੁਣਾਈ ਕਰਨ ਨਾਲ ਤਣਾਅ ਘੱਟ ਕਰਨ ’ਚ ਕਾਫੀ ਮੱਦਦ ਮਿਲਦੀ ਹੈ। ਇਸ ਸੋਧ ’ਚ ਪਾਇਆ ਗਿਆ ਕਿ ਕਢਾਈ-ਬੁਣਾਈ ਕਰਨ ਨਾਲ ਸਰੀਰ ’ਚ ਤਣਾਅ ਵਾਲੇ ਹਾਰਮੋਨ ਕਾਰਟੀਸੋਲ ਦਾ ਲੈਵਲ ਘੱਟ ਹੁੰਦਾ ਹੈ ਤੇ ਨਾਲ ਹੀ ਸੁਖਦ ਹਾਰਮੋਨ ਸੈਰੋਟੋਨਿਨ ਦਾ ਪੱਧਰ ਵਧਦਾ ਹੈ।

ਇੰਜ ਕੀਤਾ ਅਧਿਐਨ | Health News

  • ਐਂਗਲੀਆ ਰਸਿਕਨ ਯੂਨੀਵਰਸਿਟੀ ’ਚ ਮਨੋਵਿਗਿਆਨ ਤੇ ਖੇਡ ਵਿਗਿਆਨ ਸਕੂਲ ਦੀ ਪ੍ਰਮੁੱਖ ਡਾ. ਹੈਲੇਨ ਕੀਜ ਨੇ ਆਪਣੀ ਟੀਮ ਨਾਲ ਮਿਲ ਕੇ ਇਹ ਅਧਿਐਨ ਕੀਤਾ।
  • ਹੈਲੇਨ ਅਤੇ ਉਸਦੀ ਟੀਮ ਨੇ ਜੀਵਨ ਸੰਤੁਸ਼ਟੀ ’ਤੇ ਕ੍ਰਿਏਟਿਵ ਐਕਟੀਵਿਟੀ ਦੇ ਪ੍ਰਭਾਵ ਦੀ ਜਾਂਚ ਕਰਨ ਲਈ 16 ਸਾਲ ਤੋਂ ਜ਼ਿਆਦਾ ਉਮਰ ਦੇ 7,182 ਭਾਗੀਦਾਰਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਸੈਂਪਲ ਦਾ ਵਿਸ਼ਲੇਸ਼ਣ ਕੀਤਾ। ਇਨ੍ਹਾਂ ’ਚੋਂ 37 ਫੀਸਦੀ ਤੋਂ ਜ਼ਿਆਦਾ ਨੇ ਪਿਛਲੇ ਸਾਲ ਘੱਟ ਤੋਂ ਘੱਟ ਕ੍ਰਿਏਟਿਵ ਐਕਟੀਵਿਟੀ ਅਪਣਾਈ ਸੀ।

ਕਿਵੇਂ ਕੰਮ ਕਰਦੀ ਹੈ ਕਢਾਈ-ਬੁਣਾਈ? | Health News

ਕਢਾਈ-ਬੁਣਾਈ ਇੱਕ ਤਰ੍ਹਾਂ ਦੀ ਥੇਰੈਪੀ ਹੈ, ਜਿਸਨੂੰ ਆਰਟ ਥੇਰੈਪੀ ਵੀ ਕਿਹਾ ਜਾਂਦਾ ਹੈ। ਜਦੋਂ ਅਸੀਂ ਕਢਾਈ-ਬੁਨਾਈ ਕਰਦੇ ਹਾਂ, ਤਾਂ ਸਾਡਾ ਧਿਆਨ ਪੂਰੀ ਤਰ੍ਹਾਂ ਨਾਲ ਕੰਮ ’ਤੇ ਕੇਂਦਰਿਤ ਹੁੰਦਾ ਹੈ। ਇਸ ਨਾਲ ਸਾਡਾ ਦਿਮਾਗ ਕਿਸੇ ਵੀ ਤਰ੍ਹਾਂ ਦੀ ਨੈਗੇਟਿਵ ਸੋਚ ਤੋਂ ਦੂਰ ਰਹਿੰਦਾ ਹੈ ਅਤੇ ਅਸੀਂ ਸ਼ਾਂਤ ਮਹਿਸੂਸ ਕਰਦੇ ਹਾਂ। ਇਸ ਤੋਂ ਇਲਾਵਾ, ਕਢਾਈ-ਬੁਨਾਈ ਕਰਦੇ ਸਮੇਂ ਹੱਥਾਂ ਦੇ ਮਸਲਜ਼ ਦੀ ਐਕਟੀਵਿਟੀ ਵਧਦੀ ਹੈ, ਜਿਸ ਨਾਲ ਤਨਾਅ ਅਤੇ ਚਿੰਤਾ ਘੱਟ ਹੁੰਦੀ ਹੈ।

Read Also : Punjab weather Alert: ਪੰਜਾਬ ’ਚ ਮੀਂਹ ਸਬੰਧੀ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਇਹ ਵੀ ਹਨ ਫਾਇਦੇ | Mental Stress

  • ਕਢਾਈ-ਬੁਣਾਈ ਕਰਨ ਨਾਲ ਨੀਂਦ ਦੀ ਕੁਆਲਟੀ ’ਚ ਸੁਧਾਰ ਹੁੰਦਾ ਹੈ।
  • ਕਲਾ ਨਾਲ ਭਾਵਨਾਵਾਂ ਦਾ ਇਜ਼ਹਾਰ ਕਰ ਸਕੋੋਂਗੇ।
  • ਸਮੱਸਿਆਵਾਂ ਨੂੰ ਹੱਲ ਕਰਨ ’ਚ ਮਿਲਦੀ ਹੈ ਮੱਦਦ
  • ਇਕਾਰਗਤਾ ’ਚ ਸੁਧਾਰ ਹੁੰਦਾ ਹੈ।
  • ਜਦੋਂ ਅਸੀਂ ਕੋਈ ਨਵੀਂ ਚੀਜ਼ ਸਿੱਖਦੇ ਹਾਂ ਅਤੇ ਉਸ ’ਚ ਸਫਲ ਹੁੰਦੇ ਹਾਂ, ਤਾਂ ਸਾਡਾ ਆਤਮਵਿਸ਼ਵਾਸ ਵਧਦਾ ਹੈ।
  • ਕਢਾਈ-ਬੁਣਾਈ ਕਲਾਸ ਜਾਂ ਗਰੁੱਪ ’ਚ ਸ਼ਾਮਲ ਹੋ ਕੇ ਤੁਸੀਂ ਨਵੇਂ ਲੋਕਾਂ ਨੂੰ ਮਿਲ ਸਕਦੇ ਹੋ ਅਤੇ ਸਮਾਜਿਕ ਜੁੜਾਅ ਵਧਾ ਸਕਦੇ ਹੋ।
  • 16 ਸਾਲ ਤੋਂ ਜ਼ਿਆਦਾ ਉਮਰ ਦੇ 7182 ਲੋਕਾਂ ’ਤੇ ਕੀਤਾ ਸੋਧ
  • 37 ਫੀਸਦੀ ਤੋਂ ਜ਼ਿਆਦਾ ਲੋਕਾਂ ਨੇ ਪਿਛਲੇ ਸਾਲ ਘੱਟ ਤੋਂ ਘੱਟ ਇੱਕ ਰਚਨਾਤਮਕ ਗਤੀਵਿਧੀ ਅਪਣਾਈ ਸੀ
  • ਮਜ਼ੇਦਾਰ ਅਤੇ ਰੋਚਕ ਆਰਟ ਕਰਾਫਟ ’ਚ ਸੁਧਾਰ ਹੋ ਸਕਦਾ ਹੈ।

LEAVE A REPLY

Please enter your comment!
Please enter your name here