Kisan Andolan 2024: ਕਿਸਾਨਾਂ ਦੇ ਹੱਕ ’ਚ ਸਿਹਤ ਮੰਤਰੀ ਨੇ ਕਹੀ ਇਹ ਗੱਲ, ਜਾਣੋ

Ludhiana News
Kisan Andolan 2024: ਕਿਸਾਨਾਂ ਦੇ ਹੱਕ ’ਚ ਸਿਹਤ ਮੰਤਰੀ ਨੇ ਕਹੀ ਇਹ ਗੱਲ, ਜਾਣੋ

ਰਾਹ ਰੋਕਣ ਦੀ ਬਜਾਇ ਕਿਸਾਨਾਂ/ਮਜ਼ਦੂਰਾਂ ਦੀ ਗੱਲ ਸੁਣੇ ਕੇਂਦਰ ਸਰਕਾਰ : ਸਿਹਤ ਮੰਤਰੀ | Kisan Andolan 2024

Kisan Andolan 2024: ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਆਪਣੀਆਂ ਮੰਗਾਂ ਤੇ ਮਸ਼ਲਿਆਂ ਦੇ ਹੱਲ ਲਈ ਸੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨ/ਮਜ਼ਦੂਰਾਂ ਦੇ ਹੱਕ ’ਚ ਹਾਅ ਦਾ ਨਾਰਿਆ ਮਾਰਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ/ਮਜ਼ਦੂਰਾਂ ਦਾ ਰਾਹ ਰੋਕਣ ਦੀ ਬਜਾਇ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਸਨਅੱਤੀ ਸ਼ਹਿਰ ਲੁਧਿਆਣਾ ਵਿਖੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਮੀਡੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਕਿਸਾਨਾਂ/ਮਜ਼ਦੂਰਾਂ ਦੀਆਂ ਮੰਗਾਂ ਜਾਇਜ਼ ਹਨ ਤੇ ਉਨ੍ਹਾਂ ਕੋਲ ਆਪਣਾ ਰੋਸ ਜਾਹਿਰ ਕਰਨ ਦਾ ਵੀ ਸੰਵਿਧਾਨਿਕ ਹੱਕ ਹੈ। ਇਸ ਲਈ ਸਰਕਾਰ ਦਾ ਇਹ ਫ਼ਰਜ ਬਣਦਾ ਹੈ। Kisan Andolan 2024

ਇਹ ਖਬਰ ਵੀ ਪੜ੍ਹੋ : IND vs AUS: ਡੇ-ਨਾਈਟ ਟੈਸਟ ਦਾ ਪਹਿਲਾ ਦਿਨ ਅਸਟਰੇਲੀਆ ਦੇ ਨਾਂਅ, ਲਾਬੁਸ਼ੇਨ-ਮੈਕਸਵੀਨੀ ਨਾਟਆਊਟ ਪਰਤੇ

ਕਿ ਜੋ ਕੋਈ ਰੋਸ ਜਾਹਿਰ ਕਰ ਰਿਹਾ ਹੈ ਤਾਂ ਉਸ ਨਾਲ ਗੱਲ ਕਰਕੇ ਉਸਦੀਆਂ ਮੁਸ਼ਕਿਲਾਂ/ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇ। ਨਾ ਕਿ ਆਪਣੇ ਹੱਕਾਂ ਦੀ ਅਵਾਜ ਉਠਾਉਣ ਵਾਲਿਆਂ ਦੇ ਰਸਤੇ ਵਿੱਚ ਕਿੱਲਾਂ ਗੱਡ ਕੇ ਜਾਂ ਕੰਡਿਆਲੀ ਤਾਰਾਂ ਲਗਾ ਕੇ ਉਨ੍ਹਾਂ ਦਾ ਰਾਹ ਰੋਕੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਸਰਕਾਰ ਤੇ ਕਿਸਾਨ/ਮਜ਼ਦੂਰਾਂ ’ਚ ਆਪਸੀ ਦੂਰੀਆਂ ਹੀ ਵਧਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਤੇ ਮਜ਼ਦੂਰ ’ਤੇ ਧਾਰਾ 144 ਲਾਉਣੀ ਅਤਿ ਨਿੰਦਣਯੋਗ ਕਾਰਵਾਈ ਹੈ। ਪੰਜਾਬ ਸਰਕਾਰ ਇਸ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼ੇਰਸ਼ਾਹ ਸੂਰੀ ਮਾਰਗ ਨਾ ਅੰਗਰੇਜਾਂ ਵੇਲੇ ਬੰਦ ਹੋਇਆ ਨਾ ਇਹ ਮੁਗਲਾਂ ਦੇ ਸਮੇਂ ’ਚ ਬੰਦ ਹੋਇਆ। ਇਸ ਨੂੰ ਹੁਣ ਸਾਡੇ ਆਪਣਿਆਂ ਨੇ ਹੀ ਬੰਦ ਕਰ ਦਿੱਤਾ ਹੈ। Ludhiana News

LEAVE A REPLY

Please enter your comment!
Please enter your name here