ਸਿਹਤ ਮੰਤਰੀ ਵੱਲੋਂ ਸਿਮਰਜੀਤ ਬੈਂਸ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ

Health, Minister, Files, Defamation, Against, Simarjit Bains

ਅਗਲੀ ਸੁਣਵਾਈ 24 ਅਗਸਤ ਨੂੰ (Health, Minister)

ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼

ਪੰਜਾਬ ਦੇ ਸਿਹਤ ਮੰਤਰੀ (Health, Minister) ਬ੍ਰਹਮ ਮਹਿੰਦਰਾ ਵੱਲੋਂ ਅੱਜ ਲੋਕ ਇਨਸਾਫ਼ ਪਾਰਟੀ ਦੇ ਮੁੱਖ ਆਗੂ ਅਤੇ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ਼ ਮਾਣਹਾਨੀ ਦਾ ਫੌਜਦਾਰੀ ਕੇਸ ਸਥਾਨਕ ਨਿਧੀ ਸੈਣੀ ਦੀ ਅਦਾਤਲ ਵਿੱਚ ਫਾਇਲ ਕੀਤਾ ਹੈ। ਬ੍ਰਹਮ ਮਹਿੰਦਰਾ ਖੁਦ ਅੱਜ ਬੈਂਸ ਖਿਲਾਫ਼ ਕੇਸ ਫਾਇਲ ਕਰਨ ਲਈ ਆਪਣੇ ਵਕੀਲਾਂ ਨਾਲ ਅਦਾਲਤ ‘ਚ ਪੁੱਜੇ ਹੋਏ ਸਨ।

ਇਸ ਮੌਕੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਵਿਧਾਇਕ ਸਿਮਰਜੀਤ ਬੈਂਸ ਵੱਲੋਂ ਉਨ੍ਹਾਂ ਖਿਲਾਫ਼ ਬਿਨ੍ਹਾਂ ਕਿਸੇ ਸਬੂਤਾਂ ਤੋਂ ਅਧਾਰਹੀਨ ਦੋਸ਼ ਲਗਾਏ ਗਏ ਹਨ ਜਿਸ ਨਾਲ ਕਿ ਉਨ੍ਹਾਂ ਦੇ ਮਾਣ ਸਨਮਾਨ ਨੂੰ ਠੇਸ ਪੁੱਜੀ ਹੈ ਅਤੇ ਉਨ੍ਹਾਂ ਦਾ ਅਕਸ ਖਰਾਬ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦਵਾਈ ਵਾਲੀ ਕੰਪਨੀ ਨਾਲ ਉਨ੍ਹਾਂ ਦੇ ਸਬੰਧ ਨਹੀਂ ਹਨ ਅਤੇ ਬੈਂਸ ਵੱਲੋਂ ਸਸਤੀ ਸੋਹਰਤ ਹਾਸਲ ਕਰਨ ਲਈ ਅਖਬਾਰਾਂ, ਸੋਸ਼ਲ ਮੀਡੀਆ ਆਦਿ ਉੱਪਰ ਉਨ੍ਹਾਂ ਖਿਲਾਫ਼

ਝੂਠੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਰਾਜਨੀਤਿਕ ਜੀਵਨ ਪੂਰੀ ਤਰ੍ਹਾਂ ਬੇਦਾਗ ਹੈ ਅਤੇ ਵਿਧਾਇਕ ਵੱਲੋਂ ਤੱਥਹੀਨ ਦੋਸ਼ ਲਗਾ ਕੇ ਉਨ੍ਹਾਂ ਦਾ ਰਾਜਸੀ ਅਤੇ ਸਮਾਜਿਕ ਤੌਰ ਤੇ ਅਪਮਾਣ ਕੀਤਾ ਗਿਆ ਹੈ, ਜਿਸ ਕਾਰਨ ਹੀ ਉਕਤ ਵਿਧਾਇਕ ਖਿਲਾਫ਼ ਮਾਮਲਾ ਦਾਇਰ ਕੀਤਾ ਗਿਆ ਹੈ।

ਇਸ ਮੌਕੇ ਬ੍ਰਹਮ ਮਹਿੰਦਰਾ ਦੇ ਵਕੀਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਧਾਇਕ ਸਿਮਰਜੀਤ ਸਿੰਘ ਬੈਸ ਖਿਲਾਫ਼ ਮਾਣਹਾਨੀ ਦਾ ਫੌਜਦਾਰੀ ਕੇਸ ਧਾਰਾ 499,500 ਤਹਿਤ ਦਾਇਰ ਕੀਤਾ ਗਿਆ ਹੈ। ਇਸ ਕੇਸ ਵਿੱਚ ਦੋਂ ਸਾਲ ਤੱਕ ਦੀ ਸ਼ਜਾ ਅਤੇ ਜੁਰਮਾਨੇ ਦਾ ਪ੍ਰਾਬਧਾਨ ਹੈ। ਅਦਾਲਤ ਵੱਲੋਂ ਇਸ ਮਾਮਲੇ ਅਗਲੀ ਸੁਣਵਾਈ 24 ਅਗਸਤ ਤੈਅ ਕੀਤੀ ਗਈ ਹੈ।

ਸਸਤੀ ਸੋਹਰਤ ਅਤੇ ਬਿਨਾ ਕਿਸੇ ਸਬੂਤਾਂ ਤੋਂ ਲਾਏ ਗਏ ਮੇਰੇ ਖਿਲਾਫ਼ ਦੋਸ-ਬ੍ਰਹਮ ਮਹਿੰਦਰਾ

ਦੱਸਣਯੋਗ ਹੈ ਕਿ ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਸ ਵੱਲੋਂ ਪਿਛਲੇ ਦਿਨੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਖਿਲਾਫ਼ ਅਖਬਾਰਾਂ ਅਤੇ ਸੋਸਲ ਮੀਡੀਆ ਜਰੀਏ ਦੋਸ ਲਗਾਏ ਗਏ ਸਨ ਕਿ ਸਿਹਤ ਵਿਭਾਗ ਦੇ ਹੀ  ਮੈਂਟਲ ਹੈਲਥ ਸੈਂਟਰ ਦੇ ਪੰਜਾਬ ਸਟੇਟ ਕੋਆਰਡੀਨੇਟਰ ਵੱਲੋਂ ਪੰਜਾਬ ਦੇ ਸਮੂਹ 80 ਨਸ਼ਾ ਛੁਡਾਊ ਕੇਂਦਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਰ ਬਾਰ ਬਾਇਓਟੈਂਕ ਕੰਪਨੀ ਸਿਹਤ ਮੰਤਰੀ ਦੀ ਹੈ, ਇਸ ਲਈ ਸਾਰੀਆਂ ਦਵਾਈਆਂ ਇੱਥੋਂ ਹੀ ਖਰੀਦਣੀਆਂ ਹਨ।

ਜੇਕਰ ਕੋਈ ਇਸ ਕੰਪਨੀ ਦੀ ਦਵਾਈ ਨਹੀਂ ਖਰੀਦੇਗਾ ਤਾ ਉਸ ਦਾ ਲਾਇਸੈਂਸ ਕੈਂਸਲ ਕੀਤੀ ਜਾਵੇਗਾ। ਬੈਂਸ ਦਾ ਕਹਿਣਾ ਸੀ ਕਿ ਮੰਤਰੀ ਜੀ ਇਸ ਕੰਪਨੀ ਜਰੀਏ ਮੋਟਾ ਪੈਸਾ ਕਮਾ ਰਹੇ ਹਨ। ਇਨ੍ਹਾਂ ਸਾਰੇ ਦੋਸਾਂ ਨੂੰ ਲੈ ਕੇ ਹੀ ਬ੍ਰਹਮ ਮਹਿੰਦਰਾ ਵੱਲੋਂ ਵਿਧਾਇਕ ਸਿਮਰਨਜੀਤ ਬੈਸ ਖਿਲਾਫ਼ ਅਦਾਲਤ ‘ਚ ਮਾਣਹਾਨੀ ਦਾ ਕੇਸ ਫਾਇਲ ਕੀਤਾ ਗਿਆ ਹੈ। ਇਸ ਮੌਕੇ ਬ੍ਰਹਮ ਮਹਿੰਦਰਾ ਨਾਲ ਕੌਸਲਰ ਹਰਵਿੰਦਰ ਸੁਕਲਾ ਸਮੇਤ ਹੋਰ ਸਮੱਰਥਕ ਮੌਜੂਦ ਸਨ।  (Health, Minister)

ਸਬੂਤਾਂ ਤਹਿਤ ਅਦਾਲਤ ‘ਚ ਦੇਵਾਗਾਂ ਜਵਾਬ-ਸਿਮਰਜੀਤ ਬੈਂਸ

ਇਸ ਸਬੰਧੀ ਜਦੋਂ ਵਿਧਾਇਕ ਸਿਮਰਜੀਤ ਸਿੰਘ ਬੈਸ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਉਹ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਕੀਤੇ ਕੇਸ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋਂ ਦੋਸ਼ ਲਗਾਏ ਗਏ ਸਨ, ਉਨ੍ਹਾਂ ਤੇ ਅੱਜ ਵੀ ਉਹ ਕਾਇਮ ਹਨ। ਬੈਸ ਨੇ ਕਿਹਾ ਕਿ ਉਹ ਪੂਰੇ ਸਬੂਤਾਂ ਨਾਲ ਕੇਸ ਦੀ ਸੁਣਵਾਈ ਮੌਕੇ ਅਦਾਲਤ ‘ਚ ਪੁੱਜਣਗੇ ਅਤੇ ਲਗਾਏ ਗਏ ਦੋਸ ਸਿੱਧ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।