ਕੁਆਰਟਰ ਫਾਈਨਲ ‘ਚ ਸੌਖਾ ਨਹੀਂ ਹੋਵੇਗਾ ਆਇਰਲੈਂਡ ਨਾਲ ਮੁਕਾਬਲਾ

 

ਜਿੱਤ ਨਾਲ ਪੂਲ ‘ਚ ਮਿਲੀ ਹਾਰ ਦਾ ਬਦਲਾ ਲੈ ਸਕਦਾ ਹੈ ਭਾਰਤ

ਲੰਦਨ, 1 ਅਗਸਤ

ਤਜ਼ਰਬੇਕਾਰ ਫਾਰਵਰਡ ਰਾਣੀ ਦੀ ਕਪਤਾਨੀ ‘ਚ ਭਾਰਤੀ ਮਹਿਲਾ ਹਾੱਕੀ ਟੀਮ ਦਾ ਵਿਸ਼ਵ ਕੱਪ ਹਾੱਕੀ ਟੂਰਨਾਮੈਂਟ ਦੇ ਕੁਆਰਟਰਫਾਈਨਲ ‘ਚ ਆਇਰਲੈਂਡ ਨਾਲ ਮੁਕਾਬਲਾ ਹੋਵੇਗਾ ਜਿਸ ਨੇ ਪੂਲ ਮੈਚ ‘ਚ ਭਾਰਤ ਨੂੰ 1-0 ਨਾਲ ਹਰਾਇਆ ਸੀ ਇਸ ਤਰ੍ਹਾਂ ਭਾਰਤ ਲਈ ਇਹ ਮੁਕਾਬਲਾ ਸੌਖਾ ਨਹੀਂ ਹੋਵੇਗਾ ਹਾਲਾਂਕਿ ਰੈਂਕਿੰਗ ਦੇ ਹਿਸਾਬ ਨਾਲ 10ਵੀਂ ਰੈਂਕ ਦੀ ਭਾਰਤ ਦੇ ਮੁਕਾਬਲੇ ਆਇਰਲੈਂਡ ਨੂੰ 16ਵਾਂ ਦਰਜਾ ਹਾਸਲ ਹੈ

 

ਆਇਰਲੈਂਡ ਕੋਲ ਭਾਰਤ ਨੂੰ ਪੂਲ ‘ਚ ਹਰਾਉਣ ਦਾ ਮਾਨਸਿਕ ਵਾਧਾ

ਭਾਰਤੀ ਟੀਮ ਕੋਲ ਆਇਰਲੈਂਡ ਵਿਰੁੱਧ ਜਿੱਤ ਨਾਲ ਨਾ ਸਿਰਫ਼ ਸੈਮੀਫਾਈਨਲ ‘ਚ ਪਹੁੰਚਣ ਦਾ ਮੌਕਾ ਹੋਵੇਗਾ ਸਗੋਂ ਉਹ ਪੂਲ ਮੈਚ ‘ਚ ਮਿਲੀ ਹਾਰ ਦਾ ਬਦਲਾ ਵੀ ਲੈ ਸਕਦੀ ਹੈ ਇਹ ਗੱਲ ਪੱਕੀ ਹੈ ਕਿ ਜਿਸ ਤਰ੍ਹਾਂ ਭਾਰਤ ਨੇ ਕ੍ਰਾੱਸ ਮੈਚ ‘ਚ ਇਟਲੀ ਵਿਰੁੱਧ 3-0 ਦੀ ਜਿੱਤ ਦੌਰਾਨ ਪ੍ਰਦਰਸ਼ਨ ਕੀਤਾ ਹੈ ਜੇਕਰ ਅਜਿਹਾ ਪ੍ਰਦਰਸ਼ਨ ਉਹ ਆਇਰਲੈਂਡ ਵਿਰੁੱਧ ਦੁਹਰਾਉਣ ‘ਚ ਕਾਮਯਾਬ ਰਹੀ ਤਾਂ ਸੈਮੀਫਾਈਨਲ ‘ਚ ਉਸਦਾ ਖੇਡਣਾ ਪੱਕਾ ਹੀ ਕਿਹਾ ਜਾ ਸਕਦਾ ਹੈ ਪਰ ਆਇਰਲੈਂਡ ਕੋਲ ਭਾਰਤ ਨੂੰ ਪੂਲ ਮੈਚ ‘ਚ ਹਰਾਉਣ ਕਾਰਨ ਮਾਨਸਿਕ ਤੌਰ ‘ਤੇ ਵਾਧਾ ਹਾਸਲ ਹੈ ਜਿਸ ਦਾ ਉਹ ਭਾਰਤ ਵਿਰੁੱਧ ਦਬਾਅ ਬਣਾ ਕੇ ਫਾਇਦਾ ਲੈ ਸਕਦਾ ਹੈ

 

 

ਭਾਰਤ ਕੋਲ 1974 ਦੇ ਇਤਿਹਾਸ ਦੀ ਬਰਾਬਰੀ ਕਰਨ ਦਾ ਮੌਕਾ

ਭਾਰਤੀ ਮਹਿਲਾ ਟੀਮ ਦਾ ਵਿਸ਼ਵ ਕੱਪ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ 1974 ‘ਚ ਚੌਥੇ ਸਥਾਨ ‘ਤੇ ਰਹਿਣਾ ਸੀ 1978 ‘ਚ ਭਾਰਤ ਸੱਤਵੇਂ, 1983 ‘ਚ 11ਵੇਂ, 1998 ‘ਚ 12ਵੇਂ ਅਤੇ 2006 ‘ਚ 11ਵੇਂ ਅਤੇ 2010 ‘ਚ 9ਵੇਂ ਸਥਾਨ ‘ਤੇ ਰਹੀ ਸੀ ਲੀ ਵੇਲੀ ਹਾੱਕੀ ਅਤੇ ਟੈਨਿਸ ਸੈਂਟਰ ‘ਚ ਮੁਕਾਬਲਾ ਦੋ ਅਗਸਤ ਨੂੰ ਰਾਤ ਸਾਢੇ 10 ਵਜੇ ਤੋਂ ਖੇਡਿਆ ਜਾਵੇਗਾ ਸੱਤਵੀਂ ਵਾਰ ਵਿਸ਼ਵ ਕੱਪ ਖੇਡ ਰਹੀ ਭਾਰਤੀ ਟੀਮ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 1974 ਦੇ ਵਿਸ਼ਵ ਕੱਪ ‘ਚ ਚੌਥਾ ਸਥਾਨ ਰਿਹਾ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।