Health Minister Punjab: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਾਤੜਾਂ, ਬਾਦਸ਼ਾਹਪੁਰ ਅਤੇ ਸਮਾਣਾ ਹਸਪਤਾਲਾਂ ਦਾ ਦੌਰਾ

Health-Minister-Punjab
Health Minister Punjab: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਾਤੜਾਂ, ਬਾਦਸ਼ਾਹਪੁਰ ਅਤੇ ਸਮਾਣਾ ਹਸਪਤਾਲਾਂ ਦਾ ਦੌਰਾ

ਨਵੇਂ ਡਾਕਟਰਾਂ ਦੀ ਭਰਤੀ ਤੇ 24 ਘੰਟੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਐਲਾਨ

Health Minister Punjab: (ਮਨੋਜ ਗੋਇਲ) ਬਾਦਸ਼ਾਹਪੁਰ। ਬਾਦਸ਼ਾਹਪੁਰ ਹਸਪਤਾਲ ਵਿਖੇ ਪਹੁੰਚਣ ’ਤੇ ਲੋਕਾਂ ਦੀ ਮੰਗ ਦੇ ਅਧਾਰ ’ਤੇ ਦੋ ਐਮਬੀਬੀਐਸ ਡਾਕਟਰ ਹੋਰ ਨਿਯੁਕਤ ਕੀਤੇ ਅਤੇ ਬਿਲਡਿੰਗ ਦਾ ਵੀ ਪਹਿਲ ਦੇ ਅਧਾਰ ’ਤੇ ਕੰਮ ਕਰਵਾਉਣ ਦਾ ਭਰੋਸਾ ਦਿੱਤਾ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਾਤੜਾਂ, ਸਮਾਣਾ ਅਤੇ ਬਾਦਸ਼ਾਹਪੁਰ ਸਥਿਤ ਸਰਕਾਰੀ ਹਸਪਤਾਲਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲਾਂ ਵਿੱਚ ਉਪਲੱਬਧ ਸਹੂਲਤਾਂ ਦਾ ਜਾਇਜ਼ਾ ਲਿਆ, ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਸਟਾਫ਼ ਨਾਲ ਰੂ-ਬ-ਰੂ ਹੋਏ।

ਸਿਹਤ ਮੰਤਰੀ ਨੇ ਸਿੱਧਾ ਵਾਰਡਾਂ ਵਿੱਚ ਜਾ ਕੇ ਮਰੀਜ਼ਾਂ ਦਾ ਹਾਲ ਪੁੱਛਿਆ ਅਤੇ ਉਨ੍ਹਾਂ ਦੇ ਇਲਾਜ ‘ਤੇ ਸੰਤੁਸ਼ਟੀ ਸੰਬੰਧੀ ਜਾਣਕਾਰੀ ਹਾਸਲ ਕੀਤੀ। ਉਹਨਾਂ ਆਸ਼ਾ ਵਰਕਰਾਂ ਨੂੰ ਮੈਡੀਸਨ ਕਿੱਟਾਂ ਦਿੱਤੀਆ ਤਾਂ ਜੋ ਪਿੰਡ ਦੇ ਲੋਕਾਂ ਨੂੰ ਘਰੋ-ਘਰ ਜਾ ਕਿੱਟਾਂ ਦੇਣ ਅਤੇ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।

ਇਹ ਵੀ ਪੜ੍ਹੋ: Punjab Schools Closed: ਪੰਜਾਬ ਦੇ ਇਸ ਜ਼ਿਲ੍ਹੇ ’ਚ ਨਹੀਂ ਖੁੱਲਣਗੇ ਸਕੂਲ, ਪੜ੍ਹੋ ਤੇ ਜਾਣੋ

ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਮੌਕੇ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਗੁਣਵੱਤਾ ਭਰਪੂਰ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਟਾਫ਼ ਨਰਸਾਂ ਦੀ ਘਾਟ ਨੂੰ ਪੂਰਾ ਕਰਨ ਲਈ ਨਵੀਆਂ ਭਰਤੀਆਂ ਜਲਦੀ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਹਸਪਤਾਲਾਂ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ ਅਤੇ ਸਿਹਤ ਸਹੂਲਤਾਂ ਚਲਾਉਣ ਦੀ ਯੋਜਨਾ ‘ਤੇ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਾਤੜਾਂ ਅਤੇ ਸਮਾਣਾ ਵਰਗੇ ਖੇਤਰੀ ਹਸਪਤਾਲਾਂ ਨੂੰ ਵੀ ਉੱਚ ਪੱਧਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਆਮ ਲੋਕਾਂ ਨੂੰ ਆਪਣੇ ਇਲਾਕੇ ਵਿੱਚ ਹੀ ਬਿਹਤਰ ਇਲਾਜ ਮਿਲ ਸਕੇ।

Health Minister Punjab: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਾਤੜਾਂ, ਬਾਦਸ਼ਾਹਪੁਰ ਅਤੇ ਸਮਾਣਾ ਹਸਪਤਾਲਾਂ ਦਾ ਦੌਰਾ
Health Minister Punjab: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਾਤੜਾਂ, ਬਾਦਸ਼ਾਹਪੁਰ ਅਤੇ ਸਮਾਣਾ ਹਸਪਤਾਲਾਂ ਦਾ ਦੌਰਾ

ਸਿਹਤ ਮੰਤਰੀ ਨੇ ਸਿਹਤ ਵਿਭਾਗ ਦੇ ਸਟਾਫ਼ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਸਪਤਾਲਾਂ ਦੇ ਡਾਕਟਰ, ਨਰਸਾਂ ਅਤੇ ਹੋਰ ਸਟਾਫ਼ ਨੇ ਆਪਣੇ ਕੰਮ ਦੇ ਜ਼ਰੀਏ ਸੇਵਾ ਭਾਵਨਾ ਦਾ ਪਰਚਮ ਲਹਿਰਾਇਆ ਹੈ। ਸਿਹਤ ਮੰਤਰੀ ਨੇ ਹਸਪਤਾਲ ਪ੍ਰਬੰਧਨ ਨੂੰ ਨਿਰਦੇਸ਼ ਦਿੱਤੇ ਕਿ ਮਰੀਜ਼ਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਹਰ ਪੱਖੋਂ ਉਨ੍ਹਾਂ ਦੀ ਦੇਖਭਾਲ ਵਿਚ ਕੋਈ ਕਸਰ ਨਾ ਛੱਡੀ ਜਾਵੇ। ਇਸ ਮੌਕੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਪਾਤੜਾਂ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ, ਐਸ ਡੀ ਐਮ ਪਾਤੜਾਂ ਅਸ਼ੋਕ ਕੁਮਾਰ, ਐਸ ਡੀ ਐਮ ਸਮਾਣਾ ਰਿਚਾ ਗੋਇਲ ਅਤੇ ਸਿਵਲ ਸਰਜਨ ਜਗਪਾਲ ਇੰਦਰ ਸਿੰਘ , ਕੁਲਦੀਪ ਸਿੰਘ ਠਾਕੁਰ, ਡਾਕਟਰ ਨਾਹਰ ਸਿੰਘ ਉਗੋਕੇ ਸਰਪੰਚ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ। Health Minister Punjab