ਸਾਡੇ ਨਾਲ ਸ਼ਾਮਲ

Follow us

13.6 C
Chandigarh
Thursday, February 12, 2026
More
    Home ਦੇਸ਼ Health Minist...

    Health Minister ਬਲਬੀਰ ਸਿੰਘ ਸਿੱਧੂ ਵੱਲੋਂ ਕਸਬਾ ਸ਼ੇਰਪੁਰ ਦੇ ਹਸਪਤਾਲ ਦਾ ਦੌਰਾ

    balbir sidhu health minister

    Health Minister | ਬੀਮਾ ਯੋਜਨਾ ਦੇ ਅੰਕੜਿਆਂ ਤਹਿਤ 1.50 ਲੱਖ ਦੇ ਕਰੀਬ ਲੋਕ ਆਪਣਾ ਇਲਾਜ ਕਰਵਾ ਚੁੱਕੇ

    ਸ਼ੇਰਪੁਰ,  (ਰਵੀ ਗੁਰਮਾ)  ਕਸਬਾ ਸ਼ੇਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਪੰਜਾਬ ਸਰਕਾਰ ਦੇ ਸਿਹਤ ਮੰਤਰੀ (Health Minister) ਬਲਵੀਰ ਸਿੰਘ ਸਿੱਧੂ ਵੱਲੋਂ ਦੌਰਾ ਕੀਤਾ ਗਿਆ । ਮੰਤਰੀ ਵੱਲੋਂ ਹਸਪਤਾਲ ਦੇ ਵਾਰਡਾਂ ,ਲੇਬਰ ਰੂਮ ਤੇ ਸਮੁੱਚੇ ਹਸਪਤਾਲ ਦੀ ਚੈਕਿੰਗ ਕੀਤੀ ਗਈ। ਇਸ ਦੌਰੇ ਦੌਰਾਨ Health Minister ਵੱਲੋਂ ਹਸਪਤਾਲ ਦੇ ਐਸ.ਐਮ.ਓ ਤੋਂ ਹਸਪਤਾਲ ਵਿੱਚ ਸਟਾਫ਼ ਅਤੇ ਹੋਰ ਮੁੱਢਲੀਆਂ ਜਾਣਕਾਰੀਆਂ ਹਾਸਲ ਕੀਤੀਆਂ ਅਤੇ ਹਸਪਤਾਲ ਵਿੱਚ ਆ ਰਹੀਆਂ ਘਾਟਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ।

    ਮੰਤਰੀ ਵੱਲੋਂ ਮੀਡੀਆ ਦੇ ਰੂਬਰੂ ਹੁੰਦੇ ਹੋਏ ਕਿਹਾ ਗਿਆ ਕਿ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੁਆਰਾ ਰਿਟਾਇਰ ਡਾਕਟਰਾਂ ਦੀਆਂ ਸੇਵਾਵਾਂ ਲੈਣ ਸਬੰਧੀ ਵੀ ਸਿਹਤ ਵਿਭਾਗ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਅੰਕੜਿਆਂ ਤਹਿਤ 1.50 ਲੱਖ ਦੇ ਕਰੀਬ ਲੋਕ ਆਪਣਾ ਇਲਾਜ ਕਰਵਾ ਚੁੱਕੇ ਹਨ ਅਤੇ ਇਸ ਸਕੀਮ ਅਧੀਨ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ 457 ਪ੍ਰਾਈਵੇਟ ਹਸਪਤਾਲਾਂ ਨੂੰ ਸਾਮਿਲ ਕੀਤਾ ਗਿਆ ਹੈ ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here