ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ ਮੁੱਖ ਅਧਿਆਪਕ ਟੀਚਰ ਐਕਸੀਲੈਂਸ ਐਵਾਰਡ ਨਾਲ ਕੀਤਾ ਸਨਮਾਨਿਤ

Teacher Excellence Award
ਮੁੱਖ ਅਧਿਆਪਕ ਗੁਰਮੀਤ ਸਿੰਘ ਕਨਸਹਾ ਨੂੰ ਸਨਮਾਨਿਤ ਕਰਦੇ ਹੋਏ ਪ੍ਰੋ. ਰੇਨੂੰ ਵਿੱਜ ਵਾਇਸ ਚਾਂਸਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਰਾਜੀਵ ਗੁਪਤਾ ਆਈ ਏ ਐੱਸ ਅਤੇ ਹੋਰ।

ਭਾਦਸੋਂ (ਸੁਸ਼ੀਲ ਕੁਮਾਰ)- ਮਾਨਵ ਮੰਗਲ ਗਰੁੱਪ ਆਫ਼ ਸਕੂਲ ਅਤੇ ਡਾ. ਜੀ ਐਸ ਮਿਸ਼ਰਾ ਮੈਮੋਰੀਅਲ ਐਜ਼ੂਕੇਸ਼ਨਲ ਅਤੇ ਚੈਰੀਟੇਬਲ ਟਰੱਸਟ ਵੱਲੋਂ ਅਧਿਆਪਕ ਦਿਵਸ ਮੌਕੇ ਚੌਥਾ ਟੀਚਰ ਐਕਸੀਲੈਂਸ ਐਵਾਰਡ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰੇਨੂੰ ਵਿਗ ਨੇ ਮੁੱਖ ਮਹਿਮਾਨ ਵਜੋਂ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਗੁਰਮੀਤ ਸਿੰਘ(ਸਟੇਟ ਅਵਾਰਡੀ) ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਕਨਸੁਹਾ ਕਲਾਂ ਬਲਾਕ ਭਾਦਸੋਂ-2 ਜ਼ਿਲ੍ਹਾ ਪਟਿਆਲਾ ਨੂੰ ਟੀਚਰ ਐਕਸੀਲੈਂਸ ਐਵਾਰਡ (Teacher Excellence Award) ਨਾਲ ਸਨਮਾਨਿਤ ਕੀਤਾ ਗਿਆ।

Principal

ਗੁਰਮੀਤ ਸਿੰਘ ਪਿਛਲੇ ਸਮੇਂ ਦੌਰਾਨ ਕਈ ਸਕੂਲਾਂ ਵਿੱਚ ਸੇਵਾਵਾਂ ਨਿਭਾਈਆਂ ਹਨ। ਉਹਨਾਂ ਹਰੇਕ ਸਕੂਲ ਦੀ ਬਿਲਡਿੰਗ ਦਾ ਨਵੀਨੀਕਰਨ ਤੇ ਨਵੀਆਂ ਬਿਲਡਿੰਗਾਂ ਦੀ ਉਸਾਰੀ ਕਰਵਾਉਣਾ, ਬੱਚਿਆਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਗ੍ਰਾਮ ਪੰਚਾਇਤਾਂ ,ਦਾਨੀ ਸੱਜਣਾਂ ਦੀ ਮਦਦ ਨਾਲ ਸਕੂਲਾਂ ਵਿਚ ਵਾਟਰ ਕੂਲਰ,ਆਰ. ਉ ਸਿਸਟਮ ,ਝੂਲੇ, ਏ.ਸੀ ,ਇਨਵਾਟਰ ਸੈੱਟ, ਸਪੋਰਟਸ ਡਰੈਸਾਂ , ਡੈਸਕਾਂ ਤੇ ਹੋਰ ਵੀ ਬੁਨਿਆਦੀ ਲੋੜਾਂ ਅਤੇ ਦਿਵਿਆਂਗ ਬੱਚਿਆਂ , ਵਿਅਕਤੀਆਂ ਨੂੰ ਸਮਾਜ ਸੇਵੀ ਸੰਸਥਾਵਾਂ ਤੋਂ ਟ੍ਰਾਈ ਸਾਇਕਲ ਆਦਿ ਦਾ ਪ੍ਰਬੰਧ ਕੀਤਾ। ਇਹਨਾਂ ਦੀ ਵਧੀਆ ਕਾਰਗੁਜ਼ਾਰੀ ਕਾਰਨ ਸੈਸ਼ਨ 2022-23 ਵਿੱਚ ਵੀ ਪੰਜਾਬ ਸਰਕਾਰ/ ਸਿੱਖਿਆ ਵਿਭਾਗ ਵਲੋਂ ਅਧਿਆਪਕ ਦਿਵਸ ਤੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। (Teacher Excellence Award)

ਇਹ ਵੀ ਪੜ੍ਹੋ : ਸਰਦੂਲਗੜ੍ਹ ਪੁਲਿਸ ਨੇ ਕੁਝ ਘੰਟਿਆਂ ’ਚ ਹੀ ਚੋਰ ਨੂੰ ਸਮਾਨ ਸਮੇਤ ਕੀਤਾ ਗ੍ਰਿਫਤਾਰ

ਬੇਸ਼ੱਕ ਗੁਰਮੀਤ ਸਿੰਘ ਸਰੀਰਕ ਤੌਰ ਤੇ 80% ਦਿਵਿਆਂਗ ਹੈ , ਪਰੰਤੂ ਉਨ੍ਹਾਂ ਦੇ ਸਕੂਲ ਵਿੱਚ ਬੱਚਿਆਂ ਦਾ ਦਾਖਲਾ ਵਧਣਾ ,ਵਿਦਿਆਰਥੀਆਂ ਦਾ ਖੇਡਾਂ ,ਸਹਾਇਕ ਗਤੀਵਿਧੀਆਂ ‘ਚ ਜ਼ਿਲ੍ਹਾ ਪੱਧਰੀ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨਾ,ਨਵੋਦਿਆ ‘ਚ ਬੱਚਿਆਂ ਦੀ ਚੋਣ ਤੇ ਬੋਰਡ ਦੇ ਨਤੀਜਿਆਂ ਵਿੱਚ ਬਲਾਕ ਪੱਧਰੀ ਪਹਿਲੀਆਂ ਪੁਜੀਸ਼ਨਾਂ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੇ ਸਕੂਲਾਂ ਦੀ ਦਿੱਖ ਨੂੰ ਦੇਖ ਕੇ ਦੂਸਰਿਆਂ ਨੂੰ ਵੀ ਹੌਂਸਲਾ ਅਫਜ਼ਾਈ ਮਿਲਦੀ ਹੈ।

ਇਸ ਐਵਾਰਡ ਦੇ ਮਿਲਣ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਜੀਤ ਸਿੰਘ ਨੌਹਰਾ , ਰਮਨਜੀਤ ਕੌਰ, ਵੀਨਾ ਤਿਵਾੜੀ, ਸਤਿਨਾਮ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਸੁਧੇਵਾਲ ਵੱਲੋਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਪ੍ਰੋਗਰਾਮ ਮੌਕੇ ਰਾਜੀਵ ਗੁਪਤਾ ਆਈ ਏ ਐਸ , ਗਮਾਡਾ ਮੁਹਾਲੀ, ਮਿਅੰਕ ਮਿਸ਼ਰਾ ਤੇ ਸੰਜੇ ਸਰਦਾਨਾ, ਕਵਿਤਾ ਮਲਿਕ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।