ਕਈ ਖਿਡਾਰੀਆਂ ’ਤੇ ਕਤਲ ਦਾ ਮੁਕੱਦਮਾ ਦਰਜ਼ | Head Constable
ਬਰਨਾਲਾ (ਗੁਰਪ੍ਰੀਤ ਸਿੰਘ)। ਐਤਵਾਰ ਨੂੰ ਦੇਰ ਰਾਤ ਨਸ਼ੇ ’ਚ ਧੁੱਤ ਹੋਏ ਕਬੱਡੀ ਖਿਡਾਰੀਆਂ ਵੱਲੋਂ ਬੁਰੀ ਤਰਾਂ ਮਾਰਕੁੱਟ ਕਰਨ ਕਰਕੇ ਡਿਊਟੀ ਤੇ ਤਾਇਨਾਤ ਹੈਡ ਕਾਂਸਟੇਬਲ (Head Constable) ਦੀ ਮੌਤ ਹੋ ਗਈ। ਪੁਲਿਸ ਨੇ ਕਬੱਡੀ ਖਿਡਾਰੀਆਂ ਸਮੇਤ ਕਈ ਜਣਿਆਂ ’ਤੇ ਕਤਲ ਦਾ ਮੁਕੱਦਮਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਐਸ.ਐਸ.ਪੀ. ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਐਤਵਾਰ ਦੀ ਰਾਤ ਚਾਰ ਕਬੱਡੀ ਖਿਡਾਰੀ ਜਿਹੜੇ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਸਥਾਨਕ 25 ਏਕੜ ਇਲਾਕੇ ਦੇ ਇੱਕ ਰੈਸਟੋਰੈਂਟ ਵਿਖੇ ਬੈਠੇ ਖਾਣਾ ਖਾ ਰਹੇ ਸਨ ਕਿ ਉਨਾਂ ਦੀ ਰੈਸਟੋਰੈਂਟ ਦੇ ਮਾਲਕ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ ਅਤੇ ਮਾਲਕ ਨੇ ਪੁਲਿਸ ਨੂੰ ਇਤਲਾਹ ਕਰ ਦਿੱਤੀ।
ਕੈਨੇਡਾ ਤੋਂ ਲਾਸ਼ ਬਣ ਮੁੜਿਆ ਪੁੱਤਰ, ਧਾਹਾਂ ਮਾਰਦਿਆਂ ਮਾਪਿਆਂ ਵੱਲੋਂ ਅੰਤਿਮ ਵਿਦਾਈ
ਪੁਲਿਸ ਮੁਖੀ ਨੇ ਦੱਸਿਆ ਕਿ ਉਹ ਏਨੇ ਨਸ਼ੇ ਵਿੱਚ ਸਨ ਕਿ ਉਨਾਂ ਪੁਲਿਸ ਦੀ ਟੀਮ ’ਤੇ ਹੀ ਹਮਲਾ ਕਰ ਦਿੱਤਾ ਤਾਂ ਟੀਮ ਵਿੱਚ ਸ਼ਾਮਿਲ ਹੈਡ ਕਾਂਸਟੇਬਲ ਦਰਸ਼ਨ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਦਮ ਤੋੜ ਗਿਆ। ਦੂਜੇ ਪਾਸੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਦੇ ਇੰਚਾਰਜ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਜਗਰਾਜ ਸਿੰਘ ਰਾਜਾ ਵਾਸੀ ਰਾਏਸਰ, ਪਰਮਜੀਤ ਸਿੰਘ ਪੰਮਾ ਵਾਸੀ ਠੀਕਰੀਵਾਲ, ਗੁਰਮੀਤ ਸਿੰਘ ਅਤੇ ਵਜੀਰ ਸਿੰਘ ਸਮੇਤ 5-6 ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਧਾਰਾ 302, 148, 149 ਆਈਪੀਸੀ ਤਹਿਤ ਮੁਕੱਦਮਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ।