ਮੋਗਾ (ਵਿੱਕੀ ਕੁਮਾਰ)। ਮੋਗਾ ਦੇ ਲੰਡੇਕੇ ’ਚ ਕਿਰਾਏ ਦੇ ਕਮਰੇ ’ਚ ਰਹਿ ਰਹੇ ਇੱਕ ਪਰਵਾਸੀ ਮਜ਼ਦੂਰ ਨੇ ਬੀਤੀ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਕਬਜ਼ੇ ’ਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਰਖਵਾ ਦਿੱਤੀ। ਜਾਣਕਾਰੀ ਦਿੰਦੇ ਹੋਏ ਮਿ੍ਰਤਕ ਦੇ ਪਰਵਾਸੀ ਮਜ਼ਦੂਰ ਸਾਥੀਆਂ ਨੇ ਦੱਸਿਆ ਕਿ ਮਹਿੰਦਰ ਕੁਮਾਰ ਪੁੱਤਰ ਸਨੇਸਰ ਰਾਮ ਵਾਸੀ ਫਤੇਹਪੁਰ ਜ਼ਿਲ੍ਹਾ ਸਮਸਤੀਪੁਰ ਬਿਹਾਰ ਜੋ ਕਰੀਬ ਪਿਛਲੇ 15 ਸਾਲ ਤੋਂ ਮੋਗਾ ’ਚ ਰਹਿ ਰਿਹਾ ਸੀ ਤੇ ਕੁਝ ਦਿਨ ਪਹਿਲਾ ਇਸ ਦੀ ਪਤਨੀ ਦੋ ਧੀਆਂ ਨੂੰ ਨਾਲ ਲੈ ਕੇ ਬਿਹਾਰ ਤੋਂ ਇਸ ਕੋਲ ਆਈ ਸੀ ਤੇ ਬੀਤੀ 3 ਜੁਲਾਈ ਨੂੰ ਮਹਿੰਦਰ ਕੁਮਾਰ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ। (Domestic Dispute)
ਝਗੜੇ ਮਗਰੋਂ ਉਹ ਕੰਮ ’ਤੇ ਚਲਾ ਗਿਆ ਤੇ ਉਸ ਦੀ ਪਤਨੀ ਦੋਵੇਂ ਧੀਆਂ ਨੂੰ ਨਾਲ ਲੈ ਕੇ ਆਪਣੇ ਪਤੀ ਬਿਨਾਂ ਦੱਸੇ ਬਿਹਾਰ ਚਲੀ ਗਈ। ਜਦੋਂ ਦੇਰ ਸ਼ਾਮ ਕੰਮ ਤੋਂ ਵਾਪਸ ਆਇਆ ਤਾਂ ਉਸ ਦੀ ਪਤਨੀ ਤੇ ਧੀਆਂ ਕਮਰੇ ’ਚ ਨਾ ਹੋਣ ਕਰਕੇ ਉਸ ਆਪਣੇ ਗੁਆਂਢ ’ਚ ਰਹਿੰਦੇ ਸਾਥੀਆਂ ਨੂੰ ਪੁੱਛਿਆ। ਉਨ੍ਹਾਂ ਪਤਨੀ ਦੇ ਪਿੰਡ ਚਲੇ ਜਾਣ ਬਾਰੇ ਦੱਸਿਆ। ਇਸ ਕਾਰਨ ਉਹ ਪਰੇਸ਼ਾਨ ਹੋ ਗਿਆ ਤੇ ਕਮਰੇ ’ਚ ਚਲਾ ਗਿਆ। ਚਾਰ ਜੁਲਾਈ ਸਵੇਰੇ ਉਹ ਕਮਰੇ ’ਚ ਕੁਝ ਸਮੇਂ ਲਈ ਬਾਹਰ ਆਇਆ ਤੇ ਫਿਰ ਅੰਦਰੋ ਕੁੰਡੀ ਲਾ ਕੇ ਬਾਹਰ ਨਹੀਂ ਆਇਆ ਤਾਂ ਉਸੇ ਰਾਤ ਜਦੋਂ ਗੁਆਂਢ ’ਚ ਰਹਿਣ ਵਾਲੇ ਸਾਥੀਆਂ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਆਵਾਜ਼ ਨਾ ਆਉਣ ’ਤੇ ਮਾਲਕ ਨੂੰ ਦੱਸਿਆ।
ਇਹ ਵੀ ਪੜ੍ਹੋ : ਵੈਸਟਇੰਡੀਜ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਹਾਰਦਿਕ ਪਾਂਡਿਆ ਹੋਣਗੇ ਕਪਤਾਨ
ਉਨ੍ਹਾਂ ਨੇ ਦਰਵਾਜ਼ਾ ਤੋੜਿਆ ਤਾਂ ਮਹਿੰਦਰ ਕੁਮਾਰ ਨੇ ਗਾਰਡਰ ਨਾਲ ਫਾਹਾ ਲਿਆ ਹੋਇਆ ਸੀ। ਇਸ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ ’ਤੇ ਪੁੱਜੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ’ਚ ਰਖਵਾ ਦਿੱਤੀ। ਬੁੱਧਵਾਰ ਨੂੰ ਮਿ੍ਰਤਕ ਦੀ ਭੈਣ ਸੰਜੂ ਦੇ ਬਿਆਨ ’ਤੇ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਹਵਾਲੇ ਕਰ ਦਿੱਤੀ