(ਏਜੰਸੀ) ਨਵੀਂ ਦਿੱਲੀ। ਭਾਰਤੀ ਜਨਤਾ ਪਾਰਟੀ ਨੇ ਰਾਜ ਸਭਾ ‘ਚ ਆਪਣੇ ਸਾਰੇ ਮੈਂਬਰਾਂ ਨੂੰ ਵਿਪ੍ਹ ਜਾਰੀ ਕਰਕੇ ਬੁੱਧਵਾਰ ਤੇ ਵੀਰਵਾਰ ਨੂੰ ਸਦਨ ‘ਚ ਮੌਜ਼ੂਦ ਰਹਿਣ ਲਈ ਕਿਹਾ ਹੈ ਬਜਟ ਸੈਸ਼ਨ ਦੇ ਪਹਿਲੇ ਗੇੜ ਦੇ ਦੋ ਹੀ ਦਿਨ ਬਾਕੀ ਹਨ ਤੇ ਰਾਜ ਸਭਾ ‘ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦੇਣਾ ਹੈ ਤੇ ਸਦਨ ‘ਚ ਕੁਝ ਮਹੱਤਵਪੂਰਨ ਬਿੱਲ ਵੀ ਆਉਣੇ ਹਨ ਸੂਤਰਾਂ ਅਨੁਸਾਰ ਇਸ ਦੇ ਮੱਦੇਨਜ਼ਰ ਪਾਰਟੀ ਨੇ ਰਾਜ ਸਭਾ ਦੇ ਆਪਣੇ ਸਾਰੇ ਮੈਂਬਰਾਂ ਨੂੰ ਤਿੰਨ ਪੰਕਤੀ ਵਾਲਾ ਇੱਕ ਵਿਪ੍ਹ ਜਾਰੀ ਕਰਦਿਆਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਜਵਾਬ ਦੌਰਾਨ ਸਦਨ ‘ਚ ਮੌਜ਼ੂਦ ਰਹਿਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਰਾਜ ਸਭਾ ਦੀ ਮੌਜ਼ੂਦਾ ਗਿਣਤੀ 245 ਹੈ, ਜਿਸ ‘ਚ ਭਾਜਪਾ ਦੇ 56 ਤੇ ਕਾਂਗਰਸ ਦੇ 60 ਸਾਂਸਦ ਹਨ ਇਸ ਦਰਮਿਆਨ ਮਾਰਕਸਵਾਦੀ ਕਮਿਊਨਿਸ਼ਟ ਪਾਰਟੀ ਦੇ ਆਗੂ ਸੀਤਾਰਾਮ ਯੇਚੁਰੀ ਨੇ ਦੋਸ਼ ਲਾਇਆ ਕਿ ਰਾਸ਼ਟਰਪਤੀ ਦੇ ਭਾਸ਼ਣ ‘ਤੇ ਪ੍ਰਧਾਨ ਮੰਤਰੀ ਦੇ ਜਵਾਬ ਦਾ ਸਮਾਂ ਇਸ ਤਰੀਕੇ ਨਾਲ ਤੈਅ ਕੀਤਾ ਗਿਆ ਹੈ ਕਿ ਇਹ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਸਦਾਂ ਦੀ ਗੈਰ ਮੌਜ਼ੂਦਗੀ ‘ਚ ਹੋਵੇ, ਕਿਉਂਕਿ ਦੋਵੇਂ ਪਾਰਟੀਆਂ ਦੇ ਸਾਂਸਦ ਉੱਤਰ ਪ੍ਰਦੇਸ਼ ‘ਚ ਚੋਣ ਪ੍ਰਚਾਰ ‘ਚ ਰੁੱਝੇ ਹਨ ਰਾਜ ਸਭਾ ‘ਚ ਸਪਾ 19, ਬਸਪਾ 6, ਅੰਨਾ ਦਰਮੁਕ 13, ਤ੍ਰਿਣਮੂਲ ਕਾਂਗਰਸ 11, ਬੀਜੂ ਜਨਤਾ ਦਲ 8, ਜਦਯੂ 10 ਤੇ ਮਾਕਪਾ ਦੇ 8 ਸਾਂਸਦ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ