ਸਸਤੇ ਕਰਜ਼ੇ ਲਈ ਹਾਲੇ ਹੋਰ ਉਡੀਕ

(ਏਜੰਸੀ) ਮੁੰਬਈ। ਰਿਜ਼ਰਵ ਬੈਂਕ ਨੇ ਖੁਦਰਾ ਮਹਿੰਗਾਈ ਨੂੰ ਚਾਰ ਫੀਸਦੀ ਦੇ ਨੇੜੇ-ਤੇੜੇ ਰੱਖਣ ਦੀ ਆਪਣੀ ਵਚਨਬੱਧਤਾ ਪ੍ਰਗਟਾਉਂਦਿਆਂ ਬੁੱਧਵਾਰ ਨੂੰ ਨੀਤੀਗਤ ਦਰਾਂ ਨੂੰ ਜਿਉਂ ਦਾ ਤਿਉਂ ਰੱਖਣ ਦਾ ਫੈਸਲਾ ਕੀਤਾ, ਜਿਸ ਨਾਲ ਕਾਰ, ਘਰ ਤੇ ਨਿੱਜੀ ਕਰਜ਼ ਲਈ ਤੱਤਕਾਲ ਸਸਤੇ ਹੋਣ ਦੀਆਂ ਉਮੀਦਾਂ ਲਾਈ ਬੈਠੇ ਲੋਕਾਂ ਨੂੰ ਨਿਰਾਸ਼ਾ ਹੱਥ ਲੱਗੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਕਰੰਸੀ ਨੀਤੀ ਕਮੇਟੀ ਦੀ ਦੋ ਰੋਜ਼ਾ ਮੀਟਿੰਗ ‘ਚ ਬੁੱਧਵਾਰ ਨੂੰ ਜਾਰੀ ਵਿੱਤ ਵਰ੍ਹੇ ਦੀ ਛੇਵੀਂ ਤੇ ਅੰਤਿਮ ਦੂਜੀ ਮਾਸਿਕ ਮੌਦ੍ਰਿਕ ਨੀਤੀ ਦੀ ਸਮੀਖਿਆ ਜਾਰੀ ਕੀਤੀ, ਜਿਸ ‘ਚ ਨੀਤੀਗਤ ਦਰਾਂ ਨੂੰ ਜਿਉਂ ਦੇ ਤਿਉਂ ਰੱਖਿਆ ਗਿਆ ਰੇਪੋ ਦਰ 6.25 ਫੀਸਦੀ, ਰਿਵਰਸ ਰੇਪੋ ਦਰ 5.75 ਫੀਸਦੀ, ਮਾਰਜਿਨਲ ਸਟੈਂਡਿੰਗ ਫਸੀਲਿਟੀ (ਐੱਮਐੱਸਐੱਫ) 6.75 ਫੀਸਦੀ, ਬੈਂਕ ਦਰ 6.75 ਫੀਸਦੀ, ਨਗਦ ਰੱਖਿਅਤ ਅਨੁਪਾਤ 4.0 ਫੀਸਦੀ ਤੇ ਵਿਧਾਨਿਕ ਤਰਲਤਾ ਅਨੁਪਾਤ 20.50 ਫੀਸਦੀ ‘ਤੇ ਜਿਉਂ ਦੀ ਤਿਉਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ