HBSE 10th And 12th Class Exam: ਰੋਹਤਕ (ਸੱਚ ਕਹੂੰ ਨਿਊਜ਼)। ਹਰਿਆਣਾ ਸਕੂਲ ਸਿੱਖਿਆ ਬੋਰਡ (ਐੱਚਬੀਐੱਸਸੀ) ਨੇ 10ਵੀਂ ਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ’ਚ ਬਦਲਾਅ ਕੀਤਾ ਹੈ। ਸ਼ਨਿੱਚਰਵਾਰ ਨੂੰ ਹੋਣ ਵਾਲੀਆਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਬਦਲ ਦਿੱਤੀਆਂ ਗਈਆਂ ਹਨ। ਬਾਰ੍ਹਵੀਂ ਜਮਾਤ ਦੇ 2 ਵਿਸ਼ਿਆਂ ਦੀਆਂ ਤਰੀਕਾਂ ਬਦਲ ਦਿੱਤੀਆਂ ਗਈਆਂ ਹਨ। 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 27 ਫਰਵਰੀ ਤੋਂ ਸ਼ੁਰੂ ਹੋਣਗੀਆਂ ਤੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 28 ਫਰਵਰੀ ਤੋਂ ਸ਼ੁਰੂ ਹੋਣਗੀਆਂ। ਦਸਵੀਂ ਜਮਾਤ ਦੀ ਹਿੰਦੀ ਦੀ ਪ੍ਰੀਖਿਆ ਜੋ ਕਿ 28 ਫਰਵਰੀ ਨੂੰ ਹੋਣੀ ਸੀ, ਹੁਣ 7 ਮਾਰਚ ਨੂੰ ਹੋਵੇਗੀ।
ਇਹ ਖਬਰ ਵੀ ਪੜ੍ਹੋ : Neeraj Chopra Marriage: ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ ਨੇ ਟੈਨਿਸ ਖਿਡਾਰਨ ਹਿਮਾਨੀ ਮੋਰ ਨਾਲ ਕੀਤਾ ਵਿਆਹ, ਵੇਖੋ ਤ…
ਸਮਾਜਿਕ ਵਿਗਿਆਨ ਦੀ ਪ੍ਰੀਖਿਆ ਜੋ 5 ਮਾਰਚ ਨੂੰ ਹੋਣੀ ਸੀ, ਹੁਣ 17 ਮਾਰਚ ਨੂੰ ਹੋਵੇਗੀ। ਗਣਿਤ ਦੀ ਪ੍ਰੀਖਿਆ 7 ਮਾਰਚ ਦੀ ਬਜਾਏ 28 ਫਰਵਰੀ ਨੂੰ ਹੋਵੇਗੀ। ਸੰਗੀਤ, ਨ੍ਰਿ੍ਰਤ ਤੇ ਸਰੀਰਕ ਸਿੱਖਿਆ ਸਮੇਤ ਵਾਧੂ ਵਿਸ਼ਿਆਂ ਦੀ ਪ੍ਰੀਖਿਆ 17 ਮਾਰਚ ਦੀ ਬਜਾਏ 5 ਮਾਰਚ ਨੂੰ ਹੋਵੇਗੀ। 15 ਮਾਰਚ ਨੂੰ 12ਵੀਂ ਜਮਾਤ ਲਈ ਰਾਜਨੀਤੀ ਸ਼ਾਸਤਰ ਦਾ ਪੇਪਰ ਸੀ। ਹੁਣ ਇਸ ਦਿਨ ਕੈਮਿਸਟਰੀ, ਅਕਾਊਂਟੈਂਸੀ ਤੇ ਲੋਕ ਪ੍ਰਸ਼ਾਸਨ ਦੀਆਂ ਪ੍ਰੀਖਿਆਵਾਂ ਹੋਣਗੀਆਂ। ਰਾਜਨੀਤੀ ਸ਼ਾਸਤਰ ਦੀ ਪ੍ਰੀਖਿਆ 12 ਮਾਰਚ ਨੂੰ ਹੋਵੇਗੀ। ਸਮਾਜ ਸ਼ਾਸਤਰ ਦੀ ਪ੍ਰੀਖਿਆ ਪਹਿਲਾਂ 20 ਮਾਰਚ ਨੂੰ ਹੋਣੀ ਸੀ। ਸਮਾਜ ਸ਼ਾਸਤਰ ਦੀ ਪ੍ਰੀਖਿਆ 18 ਮਾਰਚ ਨੂੰ ਹੋਵੇਗੀ।
5 ਲੱਖ ਵਿਦਿਆਰਥੀ ਦੇਣਗੇ ਪ੍ਰੀਖਿਆ | HBSE 10th And 12th Class Exam
ਬੋਰਡ ਦੇ ਸਕੱਤਰ ਅਜੇ ਚੋਪੜਾ ਨੇ ਦੱਸਿਆ ਕਿ ਸਾਰੇ ਪੇਪਰ ਦੁਪਹਿਰ 12.30 ਵਜੇ ਤੋਂ 3.30 ਵਜੇ ਤੱਕ ਇੱਕ ਸੈਸ਼ਨ ’ਚ ਹੋਣਗੇ। ਇਸ ਵਾਰ ਲਗਭਗ 5 ਲੱਖ ਵਿਦਿਆਰਥੀ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇਣਗੇ। ਇਸ ਲਈ ਬੋਰਡ ਵੱਲੋਂ 1500 ਤੋਂ ਜ਼ਿਆਦਾ ਪ੍ਰੀਖਿਆ ਕੇਂਦਰ ਬਣਾਏ ਗਏ ਹਨ।