ਸਤਿਗੁਰੂ ’ਤੇ ਦਿੜ੍ਹ ਵਿਸ਼ਵਾਸ ਰੱਖੋ

Saint Dr. MSG
Saint Dr. MSG

ਸਤਿਗੁਰੂ ’ਤੇ ਦਿੜ੍ਹ ਵਿਸ਼ਵਾਸ ਰੱਖੋ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਸੰਗ ਕਿਉਂ ਜ਼ਰੂਰੀ ਹੈ? ਸਤਿ+ਸੰਗ! ‘ਸਤਿ’ ਦਾ ਮਤਲਬ ਹੈ ‘ਸੱਚ’ ਅਤੇ ‘ਸੰਗ’ ਦਾ ਮਤਲਬ ਹੈ ‘ਸਾਥ’ ਪਰ ਇਸ ਦੁਨੀਆ ’ਚ ਤਾਂ ਹਰ ਕੋਈ ਕਹਿੰਦਾ ਹੈ ਕਿ ਮੈਂ ਸੱਚ ਬੋਲਦਾ ਹਾਂ, ਸਹੀ ਹਾਂ ਪਰ ਵਿਸ਼ਵਾਸ ਕਿਸ ’ਤੇ ਕੀਤਾ ਜਾਵੇ? ਪਰ ਇੱਕ ਅਜਿਹਾ ਸੱਚ ਹੈ, ਜੋ ਕਦੇ ਬਦਲਦਾ ਨਹੀਂ! ਜੋ ਆਦਿਕਾਲ ਤੋਂ ਚੱਲਿਆ ਹੈ, ਚੱਲ ਰਿਹਾ ਹੈ, ਚੱਲਦਾ ਹੀ ਰਹੇਗਾ ਤੇ ਉਹ ਕਦੇ ਝੂਠ ਹੋਇਆ ਹੀ ਨਹੀਂ, ਜੋ ਲੋਕ ਉਸ ਸੱਚ ਨਾਲ ਜੁੜ ਜਾਂਦੇ ਹਨ, ਉਹ ਸਾਰੀ ਜ਼ਿੰਦਗੀ ਖੁਸ਼ੀਆਂ ਹਾਸਲ ਕਰਦੇ ਹਨ ਤੇ ਮਰਨ ਤੋਂ ਬਾਅਦ ਆਵਾਗਮਨ ਤੋਂ ਆਜ਼ਾਦ ਹੋ ਕੇ ਮੋਕਸ਼ ਮੁਕਤੀ ਹਾਸਲ ਕਰ ਲੈਂਦੇ ਹਨ

ਅਜਿਹਾ ਸੱਚ ਇੱਕ ਹੀ ਹੈ ਅਤੇ ਉਹ ਹੈ ਓਮ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਉਹ ਮਾਲਕ ਸੱਚ ਹੈ ਹੁਣ ਗੱਲ ਆਉਂਦੀ ਹੈ ਉਸਦਾ ਸੰਗ ਕਿਵੇਂ ਕਰੀਏ? ਤਾਂ ਭਾਈ, ਤੁਸੀਂ ਉਸਦਾ ਸੰਗ ਕਰੋ ਜਾਂ ਨਾ ਕਰੋ, ਪਰ ਉਹ ਤੁਹਾਡਾ ਸੰਗ ਹਮੇਸ਼ਾ ਕਰਦਾ ਹੈ ਤੁਸੀਂ ਉਸ ਨੂੰ ਮੰਨੋ ਜਾਂ ਨਾ ਮੰਨੋ, ਪਰ ਉਹ ਹਮੇਸ਼ਾ ਤੁਹਾਡੇ ਅੰਦਰ ਰਹਿੰਦਾ ਹੈ ਕਈ ਲੋਕ ਪੁੱਛਦੇ ਹਨ ਕਿ ਜਦੋਂ ਆਦਮੀ ਗੁਨਾਹ ਕਰਦਾ ਹੈ, ਬੁਰੇ ਕਰਮ ਕਰਦਾ ਹੈ, ਕੀ ਉਦੋਂ ਵੀ ਮਾਲਕ ਅੰਦਰ ਹੁੰਦਾ ਹੈ, ਜੇਕਰ ਹੁੰਦਾ ਹੈ ਤਾਂ ਰੋਕਦਾ ਕਿਉਂ ਨਹੀਂ,

ਇਸ ’ਤੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਦਮੀ ਜਦੋਂ ਬੁਰੇ ਕਰਮ ਕਰਨ ਲੱਗਦਾ ਹੈ, ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਕਿ ‘ਨਾ ਕਰੋ’ ਇਹ ਬੁਰਾ ਕਰਮ! ਦੂਜੀ ਇੱਕ ਹੋਰ ਆਵਾਜ਼ ਆਉਂਦੀ ਹੈ, ‘ਸਾਰੀ ਦੁਨੀਆ’ ਕਰ ਰਹੀ ਹੈ, ਤੇਰੇ ਕਰਨ ਨਾਲ ਕੀ ਫ਼ਰਕ ਪੈ ਜਾਵੇਗਾ!’ ਇਹ ‘ਮਨ’ ਦੀ ਆਵਾਜ਼ ਹੁੰਦੀ ਹੈ ਅਤੇ ਪਹਿਲਾਂ ਵਾਲੀ ਆਤਮਾ ਦੀ ਆਵਾਜ਼ ਹੁੰਦੀ ਹੈ ਕਿ ‘ਨਾ ਕਰ ਬੁਰੇ ਕਰਮ’ ਪਰ ਕੀ ਤੁਸੀਂ ਆਤਮਾ ਦੀ ਆਵਾਜ਼ ਸੁਣਦੇ ਹੋ?

ਕੋਈ ਕਹਿੰਦਾ ਹੈ ਕਿ ਪਰਮਾਤਮਾ ਤਾਂ ਬਹੁਤ ਪਾਵਰਫੁੱਲ ਹੈ ਜੇਕਰ ਅਸੀਂ ਨਹੀਂ ਮੰਨੇ ਤਾਂ ਉਹ ਖੁਦ ਮੰਨਵਾ ਲਵੇਗਾ ਇਸ ’ਤੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਖੁਦ ਇਹ ਬਚਨ ਦਿੱਤੇ ਹਨ ਕਿ ਉਹ ਪ੍ਰਤੱਖ ਇਸ ਤ੍ਰਿਲੋਕੀ ’ਚ ਕਿਸੇ ਨੂੰ ਨਹੀਂ ਰੋਕੇਗਾ ਹਾਂ ਉਹ ਆਪਣੇ ਸੰਤ, ਪੀਰ-ਪੈਗੰਬਰ, ਮਹਾਂਪੁਰਸ਼ ਭੇਜੇਗਾ, ਆਪਣੇ ਅਵਤਾਰ ਭੇਜੇਗਾ ਜੋ ਕੋਈ ਉਨ੍ਹਾਂ ਦੀ ਗੱਲ ਨੂੰ ਸੁਣ ਕੇ ਅਮਲ ਕਰੇਗਾ, ਉਨ੍ਹਾਂ ਨੂੰ ਚਮਤਕਾਰ ਨਜ਼ਰ ਆਉਣਗੇ, ਖੁਸ਼ੀਆਂ ਮਿਲਣਗੀਆਂ, ਲੱਜਤਾਂ ਆਉਣਗੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.