ਹਰਿਆਣਾ ਦਾ ਚੋਣ ਮੈਦਾਨ

Haryana,  Election, Field

ਕੁਝ ਹਲਕਿਆਂ ‘ਚ ਫੁੱਟ ਦੀਆਂ ਖ਼ਬਰਾਂ ਦੇ ਬਾਵਜ਼ੂਦ ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 90 ‘ਚੋਂ 78 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ 2 ਮੰਤਰੀਆਂ ਤੇ 5 ਮੌਜ਼ੂਦਾ ਵਿਧਾਇਕਾਂ ਦੇ ਟਿਕਟ ਕੱਟੇ ਗਏ ਹਨ ਤੇ ਤਿੰਨ ਖਿਡਾਰੀਆਂ ਨੂੰ ਨਵੇਂ ਚਿਹਰੇ ਦੇ ਤੌਰ ‘ਤੇ ਉਤਾਰਿਆ ਗਿਆ ਹੈ ਭਾਜਪਾ ‘ਚ ਟਿਕਟਾਂ ਦੀ ਵੰਡ ਤੋਂ ਇੱਕ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ ਪਾਰਟੀ ‘ਚ ਫੈਸਲੇ ਬੜੀ ਮਜ਼ਬੂਤੀ ਨਾਲ ਲਏ ਜਾ ਰਹੇ ਹਨ ਤੇ ਵਿਰੋਧ ਦੇ ਸੁਰ ਕਾਫ਼ੀ ਠੰਢੇ ਹਨ ਦੂਜੇ ਪਾਸੇ ਕਾਂਗਰਸ ‘ਚ ਅਜੇ ਵੀ ਗੁਟਬੰਦੀ ਦਾ ਦੌਰ ਸ਼ੁਰੂ ਹੈ ਤੰਵਰ ਤੇ ਹੁੱਡਾ ਧੜਿਆਂ ‘ਚ ਇੱਕ-ਦੂਜੇ ਖਿਲਾਫ਼ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਉਣ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਬਣਾਉਣ ਨਾਲ ਇਹ ਸਪੱਸ਼ਟ ਹੋ ਗਿਆ ਸੀ ਕਿ ਕਾਂਗਰਸ ਹੁੱਡਾ ਨੂੰ ਮਜ਼ਬੂਤ ਕਰ ਰਹੀ ਹੈ ਇਸ ਦੇ ਬਾਵਜ਼ੂਦ ਤੰਵਰ ਗਰੁੱਪ ਵੱਲੋਂ ਸ਼ਬਦੀ ਜੰਗ ਜਾਰੀ ਰੱਖੀ ਗਈ ਲੋਕ ਸਭਾ ਚੋਣਾਂ ‘ਚ ਹੋਈ ਹਾਰ ਤੋਂ ਬਾਦ ਹਰਿਆਣਾ ਕਾਂਗਰਸ ‘ਚ ਅਜੇ ਤੱਕ ਇੱਕਜੁਟਤਾ ਕਾਇਮ ਨਹੀਂ ਹੋ ਸਕੀ ਕਾਂਗਰਸ ਨੇ ਲੰਮਾ ਸਮਾਂ ਹਰਿਆਣਾ ‘ਚ ਸਰਕਾਰ ਚਲਾਈ ਹੈ ਖਾਸ ਕਰ ਸ਼ਹਿਰੀ ਖੇਤਰ ‘ਚ ਕਾਂਗਰਸ ਦੀ ਮਜ਼ਬੂਤ ਪਕੜ ਰਹੀ ਹੈ ।

ਜਦੋਂ ਕਿ ਪੇਂਡੂ ਖੇਤਰ ‘ਚ ਇਨੈਲੋ ਦਾ ਗੜ੍ਹ ਰਿਹਾ ਹੈ, ਪਰ 2014 ‘ਚ ਭਾਜਪਾ ਵੱਲੋਂ ਸ਼ਹਿਰੀ ਖੇਤਰ ‘ਚ ਪਕੜ ਬਣਾ ਲੈਣ ਨਾਲ ਕਾਂਗਰਸ ਦੀਆਂ ਚੁਣੌਤੀਆਂ ਵਧ ਗਈਆਂ ਹਨ ਇਸ ਸਾਲ ਲੋਕ ਸਭਾ ਚੋਣਾਂ ‘ਚ ਭਾਜਪਾ ਨੇ ਸੂਬੇ ਦੀਆਂ 10 ਦੀਆਂ 10 ਸੀਟਾਂ ਜਿੱਤ ਕੇ ਕਾਂਗਰਸ ਤੇ ਹੋਰ ਪਾਰਟੀਆਂ ਲਈ ਮੈਦਾਨ ਔਖਾ ਕਰ ਦਿੱਤਾ ਸੀ ਇੱਥੇ ਕਾਂਗਰਸ ਨੂੰ  ਸ਼ਹਿਰੀ ਤੇ ਪੇਂਡੂ ਦੋਵਾਂ ਖੇਤਰਾਂ ‘ਚ ਵੋਟਰਾਂ ਨਾਲ ਰਾਬਤਾ ਬਣਾਉਣ ਲਈ ਸਖ਼ਤ ਮੁਸ਼ੱਕਤ ਕਰਨੀ ਪਵੇਗੀ ਚੋਣਾਂ ਤੋਂ ਪਹਿਲਾਂ ਤਾਂ ਫੁੱਟ ਤੇ ਵਿਰੋਧੀ ਬਿਆਨਬਾਜ਼ੀ ਚੱਲ ਜਾਂਦੀ ਹੈ ਪਰ ਚੋਣ ਪ੍ਰਕਿਰਿਆ ਸ਼ੁਰੂ ਹੋਣ ‘ਤੇ ਵੀ ਗੁੱਟਬੰਦੀ ਕਾਇਮ ਰਹਿਣੀ ਕਾਂਗਰਸ ਲਈ ਮੁਸ਼ਕਲ ਪੈਦਾ ਕਰ ਸਕਦੀ ਹੈ ਦੂਜੇ ਪਾਸੇ ਭਾਜਪਾ ਨੇ ਦੂਜੀਆਂ ਪਾਰਟੀਆਂ ਛੱਡ ਕੇ ਆਏ 6 ਆਗੂਆਂ ਨੂੰ ਟਿਕਟ ਦੇਣ ਦੀ ਰਣਨੀਤੀ ਅਪਣਾਈ ਹੈ ਇਹ ਸਾਰੇ ਆਗੂ ਇਨੈਲੋ ਨਾਲ ਸਬੰਧਿਤ ਹਨ ਇਨੈਲੋ ਤੇ ਜਜਪਾ ਦਾ ਆਪਸੀ ਕਲੇਸ਼ ਨਵੇਂ ਸਮੀਕਰਨ ਪੈਦਾ ਕਰ ਰਿਹਾ ਹੈ ਚੋਣਾਂ ‘ਚ ਕੌਣ ਬਾਜੀ ਮਾਰੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਹਾਲ ਦੀ ਘੜੀ ਕਾਂਗਰਸ ਲਈ ਪਾਰਟੀ ਨੂੰ ਅੰਦਰੋਂ-ਬਾਹਰੋਂ ਦੋਵੇਂ ਪਾਸਿਓਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।