ਅਖੰਡ ਸਿਮਰਨ ਮੁਕਾਬਲੇ ’ਚ ਹਰਿਆਣਾ ਦਾ ਬਲਾਕ ਸਰਸਾ ਰਿਹਾ ਮੋਹਰੀ

Akhand-Simran

576 ਬਲਾਕਾਂ ਦੇ 5,27,150 ਸੇਵਾਦਾਰਾਂ ਨੇ 5,35,77,959 ਘੰਟੇ ਜਪਿਆ ਰਾਮ-ਨਾਮ (Akhand Simran)

  •  ਦੂਜੇ ਸਥਾਨ ’ਤੇ ਹਰਿਆਣਾ ਦਾ ਬਲਾਕ ਕਾਬੜੀ ਅਤੇ ਤੀਜੇ ਸਥਾਨ ’ਤੇ ਬਲਾਕ ਕਲਿਆਣ ਨਗਰ ਰਿਹਾ
  •  ਟਾਪ-10 ’ਚ ਹਰਿਆਣਾ ਦੇ 6 ਬਲਾਕ ਤੇ ਪੰਜਾਬ ਦੇ 4 ਬਲਾਕਾਂ ਨੇ ਬਣਾਈ ਥਾਂ

(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਲਗਾਤਾਰ ਚੱਲ ਰਹੇ ਅਖੰਡ ਸਿਮਰਨ (Akhand Simran) ਮੁਕਾਬਲੇ ’ਚ ਇਸ ਵਾਰ 1 ਜਨਵਰੀ ਤੋਂ 31 ਜਨਵਰੀ 2022 ਦਰਮਿਆਨ ਦੁਨੀਆ ਭਰ ਦੇ 576 ਬਲਾਕਾਂ ਦੇ 5,27,150 ਸੇਵਾਦਾਰਾਂ ਨੇ 5,35,77,959 ਘੰਟੇ ਰਾਮ-ਨਾਮ ਦਾ ਜਾਪ ਕਰਕੇ ਸਿ੍ਰਸ਼ਟੀ ਦੀ ਭਲਾਈ ਅਤੇ ਸੁੱਖ-ਸ਼ਾਂਤੀ ਲਈ ਸੱਚੇ ਸਤਿਗੁਰੂ ਅੱਗੇ ਅਰਦਾਸ ਕੀਤੀ।

ਸਿਮਰਨ ਮੁਕਾਬਲੇ ’ਚ ਜੇਤੂ ਦੀ ਗੱਲ ਕਰੀਏ ਤਾਂ ਇਸ ਵਾਰ ਹਰਿਆਣਾ ਦਾ ਸਰਸਾ ਬਲਾਕ ਮੋਹਰੀ ਰਿਹਾ ਇਸ ਬਲਾਕ ਦੇ 20652 ਸੇਵਾਦਾਰਾਂ ਨੇ 33,59,123 ਘੰਟੇ ਸਿਮਰਨ ਕੀਤਾ ਜਦੋਂਕਿ ਦੂਜਾ ਅਤੇ ਤੀਜਾ ਸਥਾਨ ਵੀ ਹਰਿਆਣਾ ਦੇ ਹੀ ਬਲਾਕਾਂ ਨੇ ਹਾਸਲ ਕੀਤਾ ਜਿਸ ’ਚ ਕਾਬੜੀ ਬਲਾਕ ਦੇ 8213 ਡੇਰਾ ਸ਼ਰਧਾਲੂਆਂ ਨੈ 23,53,606 ਘੰਟੇ ਅਖੰਡ ਸਿਮਰਨ ਕਰਕੇ ਦੂਜਾ ਅਤੇ ਕਲਿਆਣ ਨਗਰ ਬਲਾਕ ਦੇ 9942 ਡੇਰਾ ਸ਼ਰਧਾਲੂਆਂ ਨੇ 16,13,364 ਘੰਟੇ ਰਾਮ-ਨਾਮ ਦਾ ਜਾਪ ਕਰਕੇ ਤੀਜਾ ਸਥਾਨ ਹਾਸਲ ਕਰਿਆ ਟਾਪ-10 ਦੀ ਗੱਲ ਕਰੀਏ ਤਾਂ ਹਰਿਆਣਾ ਦੇ 6 ਬਲਾਕ ਅਤੇ ਪੰਜਾਬ ਦੇ 4 ਬਲਾਕ ਸ਼ਾਮਲ ਹੋਏ ਹਨ।

ਵਿਦੇਸ਼ਾਂ ’ਚ ਵੀ ਸਾਧ-ਸੰਗਤ ਨੇ ਜਪਿਆ ਰਾਮ-ਨਾਮ

ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਵਿਦੇਸ਼ਾਂ ਦੀ ਸਾਧ-ਸੰਗਤ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ ਇਸ ਵਾਰ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬਿ੍ਰਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬਿਜਿੰਗ ’ਚ 794 ਸੇਵਾਦਾਰਾਂ ਨੇ 4,095 ਘੰਟੇ ਰਾਮ-ਨਾਮ ਦਾ ਜਾਪ ਕੀਤਾ ਹੈ।

sirsa

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ