ਹਰਿਆਣਾ ਸਕੂਲ ਸਿੱਖਿਆ ਬੋਰਡ : ਜੁਲਾਈ ਦੇ ਆਖਰ ’ਚ ਆਵੇਗਾ 12ਵੀਂ ਜਮਾਤ ਦਾ ਨਤੀਜਾ

2 ਲੱਖ 27 ਹਜ਼ਾਰ 585 ਰੈਗੂਲਰ ਤੇ 9452 ਓਪਨ ਦੇ ਬੱਚੇ ਸ਼ਾਮਲ

  • 10ਵੀਂ ਦੇ ਅੰਕਾਂ ਦਾ 30 ਫੀਸਦੀ, 11ਵੀਂ ਦੇ ਅੰਕਾਂ ਦਾ 10 ਫੀਸਦੀ ਤੇ 12ਵੀਂ ਦੀ ਪ੍ਰੈਕਟੀਕਲ ਦੇ ਅਧਾਰ ’ਤੇ ਦਿੱਤੇ ਜਾਣਗੇ 60 ਫੀਸਦੀ ਅੰਕ : ਸਕੱਤਰ

ਭਿਵਾਨੀ, (ਇੰਦਰਵੇਸ਼)। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਨਾ ਪੜ੍ਹਾਈ ਤੇ ਨਾ ਪ੍ਰੀਖਿਆ ਬਾਵਜ਼ੂਦ ਇਸ ਦੇ 12ਵੀਂ ਜਮਾਤ ਦਾ ਸਾਲਾਨਾ ਨਤੀਜਾ ਜਾਰੀ ਕਰਨਾ ਹਰਿਆਣਾ ਸਕੂਲ ਸਿੱਖਿਆ ਬੋਰਡ ਲਈ ਵੱਡੀ ਚੁਣੌਤੀ ਸੀ ਪਰ ਸਿੱਖਿਆ ਬੋਰਡ ਨੇ ਬਿਨਾ ਪ੍ਰੀਖਿਆ ਨਤੀਜੇ ਜਾਰੀ ਕਰਨ ਦਾ ਫਾਰਮੂਲਾ ਤੈਅ ਕਰ ਲਿਆ ਹੈ ਤੇ ਲੱਖਾਂ ਬੱਚਿਆਂ ਦਾ ਪ੍ਰੀਖਿਆ ਨਤੀਜਾ ਜੁਲਾਈ ਮਹੀਨੇ ਦੇ ਆਖਰੀ ਹਫ਼ਤੇ ’ਚ ਜਾਰੀ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਰਾਜੀਵ ਪ੍ਰਸਾਦ ਨੇ ਦੱਸਿਆ ਕਿ ਇਸ ਵਾਰ 12ਵੀਂ ਜਮਾਤ ਦੀ ਰੈਗੂਲਰ ਸਾਲਾਨਾ ਪ੍ਰੀਖਿਆ ਦੋ ਲੱਖ 27 ਹਜ਼ਾਰ 585 ਬੱਚਿਆਂ ਨੇ ਤੇ ਓਪਨ ਦੀ ਪ੍ਰੀਖਿਆ 9 ਹਜ਼ਾਰ 452 ਬੱਚਿਆਂ ਨੇ ਦੇਣੀ ਸੀ ਪਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਿੱਖਿਆ ਬੋਰਡ ਦੀ ਤਿਆਰੀ ਤੋਂ ਬਾਅਦ ਵੀ ਇਹ ਪ੍ਰੀਖਿਆ ਨਹੀਂ ਲਈ ਜਾ ਸਕੀ ਸਿੱਖਿਆ ਬੋਰਡ ਸਕੱਤਰ ਰਾਜੀਵ ਪ੍ਰਸਾਦ ਨੇ ਦੱਸਿਆ ਕਿ ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਬਿਨਾ ਨਤੀਜੇ ਦੇ ਐਲਾਨ ਜਾਰੀ ਕਰਨ ਦਾ ਫਾਰਮੂਲਾ ਤੈਅ ਕੀਤਾ ਸੀ, ਜਿਸ ਨੂੰ ਸਰਕਾਰ ਤੇ ਸੁਪਰੀਮ ਕੋਰਟ ਦੋਵਾਂ ਨੇ ਮੰਨ ਲਿਆ ਹੈ।

ਸਕੱਤਰ ਰਾਜੀਵ ਪ੍ਰਸਾਦ ਨੇ ਦੱਸਿਆ ਕਿ 12ਵੀਂ ਜਮਾਤ ਦਾ ਸਾਲਾਨਾ ਨਤੀਜਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ’ਚ ਬੱਚਿਆਂ ਨੂੰ 10ਵੀਂ ਤੇ 11ਵੀਂ ਜਮਾਤ ਦੇ ਅੰਕਾਂ ਨਾਲ 12ਵੀਂ ਜਮਾਤ ਦੀ ਪ੍ਰੈਕਟੀਕਲ ਦੇ ਅੰਕਾਂ ਨੂੰ ਅਧਾਰ ਮੰਨਿਆ ਜਾਵੇਗਾ ਉਨ੍ਹਾਂ ਦੱਸਿਆ ਕਿ 12ਵੀਂ ਜਮਾਤ ਦੇ ਨਤੀਜਿਆਂ ’ਚ ਬੱਚਿਆਂ ਨੂੰ 10ਵੀਂ ਜਮਾਤ ’ਚ ਕੁੱਲ ਪ੍ਰਾਪਤ ਅੰਕਾਂ ਦੇ 30 ਫੀਸਦੀ, 11ਵੀਂ ਜਮਾਤ ਦੇ ਕੁੱਲ ਅੰਕਾਂ ਦਾ 10 ਫੀਸਦੀ ਤੇ 12ਵੀਂ ਜਮਾਤ ਦੀ ਪ੍ਰੈਕਟੀਕਲ ਦੇ ਕੁੱਲ ਅੰਕਾਂ ਦੇ 60 ਫੀਸਦੀ ਅੰਕ ਦੇ ਕੇ ਨਤੀਜਾ ਜਾਰੀ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਫਾਰਮੂਲੇ ਤਹਿਤ ਜੁਲਾਈ ਮਹੀਨੇ ਦੇ ਅੰਤਿਮ ਹਫ਼ਤੇ ’ਚ 12ਵੀਂ ਜਮਾਤ ਦਾ ਸਾਲਾਨਾ ਪ੍ਰੀਖਿਆ ਨਤੀਜਾ ਜਾਰੀ ਕੀਤਾ ਜਾਵੇਗਾ ਬਿਨਾ ਪ੍ਰੀਖਿਆ ਨਤੀਜਾ ਜਾਰੀ ਕਰਨਾ ਖੁਦ ਸਿੱਖਿਆ ਬੋਰਡ ਲਈ ਵੱਡੀ ਚੁਣੌਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।