30 ਅਤੇ 31 ਦਸੰਬਰ ਨੂੰ ਵੀ ਸਕੂਲ ਰਹਿਣਗੇ ਬੰਦ
ਸੱਚ ਕਹੂੰ ਨਿਊਜ਼/ਹਿਸਾਰ। ਕੜਾਕੇ ਦੀ ਠੰਢ ਕਰਕੇ ਹਰਿਆਣਾ ਸਰਕਾਰ ਨੇ 30 ਤੇ 31 ਦਸੰਬਰ ਨੂੰ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ‘ਚ ਛੁੱਟੀ ਦਾ ਐਲਾਨ ਕੀਤਾ ਇਸ ਤੋਂ ਪਹਿਲਾਂ ਸਰਕਾਰ ਨੇ ਇੱਕ ਤੋਂ 15 ਜਨਵਰੀ ਤੱਕ ਸਰਦ ਰੁੱਤ ਦੀਆਂ ਛੁੱਟੀਆਂ ਦਾ ਐਲਾਨ ਵੀ ਕਰ ਦਿੱਤਾ ਸੀ ਬਰਫ਼ੀਲੀਆਂ ਸੀਤ ਲਹਿਰ ਕਾਰਨ ਹਿਸਾਰ ਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਅੱਜ ਲਗਾਤਾਰ ਦੂਜੇ ਦਿਨ ਘੱਟੋ ਘੱਟ ਤਾਪਮਾਨ 0 ਤੋਂ ਹੇਠਾਂ ਬਣਿਆ ਰਿਹਾ ਤੇ ਇਹ ਖੇਤਰ -0.2 ਡਿਗਰੀ ਸੈਲਸੀਅਸ ਦੀ ਠੰਢ ‘ਚ ਕੰਬ ਰਿਹਾ। Haryana
ਇਧਰ ਹਿਸਾਰ ‘ਚ ਅੱਜ ਠੰਢ ਨਾਲ ਇੱਕ ਵਿਅਕਤੀ ਦੀ ਮੌਛ ਹੋਣ ਦੀ ਖਬਰ ਹੈ ਪੁਲਿਸ ਨੇ ਦੱਸਿਆ ਕਿ ਪੁਰਾਣੀ ਸਬਜ਼ੀ ਮੰਡੀ ਖੇਤਰ ‘ਚ ਸਬਜ਼ੀ ਦੀ ਰੇਹੜੀ ਲਾਉਣ ਵਾਲੇ 36 ਸਾਲਾ ਰਿੰਕੂ ਦੀ ਸਵੇਰੇ ਰੇਹੜੀ ‘ਤੇ ਲਾਸ਼ ਮਿਲੀ ਮੂਲ ਤੌਰ ‘ਤੇ ਉੱਤਰ ਪ੍ਰਦੇਸ਼ ਨਿਵਾਸੀ ਰਿੰਕੂ ਰਾਤ ਨੂੰ ਬੜਵਾਲੀ ਢਾਣੀ ‘ਚ ਖਾਲੀ ਪਏ ਇੱਕ ਪਲਾਟ ‘ਚ ਆਪਣੀ ਰੇਹੜੀ ਨੂੰ ਖੜੀ ਕਰਕੇ ਰੇਹੜੀ ‘ਤੇ ਹੀ ਸੁੱਤਾ ਸੀ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ‘ਚ ਕੀਤਾ ਗਿਆ ਡਾਕਟਰ ਅਨੁਸਾਰ ਠੰਢ ‘ਚ ਪੈਣ ਕਾਰਨ ਉਸਦੀ ਮੌਤ ਹੋਈ ਜ਼ਿਕਰਯੋਗ ਹੈ ਕਿ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਕੜਾਕੇ ਦੀ ਠੰਢ ‘ਚ ਜਕੜਿਆ ਹੋਇਆ ਹੈ ਹਿਸਾਰ ਦਾ ਤਾਪਮਾਨ ਸ੍ਰੀਨਗਰ ਵਾਂਗ ਡਿੱਗ ਚੁੱਕਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।