ਸਾਡੇ ਨਾਲ ਸ਼ਾਮਲ

Follow us

15.3 C
Chandigarh
Tuesday, February 10, 2026
More
    Home ਇੱਕ ਨਜ਼ਰ ਹਰਿਆਣਾ: ਸਕੂਲਾ...

    ਹਰਿਆਣਾ: ਸਕੂਲਾਂ ਵਿੱਚ ਕੱਲ ਤੋਂ ਲੱਗਣਗੀਆਂ ਚੌਥੀ ਅਤੇ ਪੰਜਵੀਂ ਦੀਆਂ ਕਲਾਸਾਂ

    Holidays

    ਭੋਜਨ ਨਹੀਂ ਹੋਵੇਗਾ ਸਾਂਝਾ, ਪਾਣੀ ਘਰੋਂ ਲਿਆਉਣਾ ਪਏਗਾ

    ਸੱਚ ਕਹੂੰ /ਸੁਨੀਲ ਵਰਮਾ ਸਰਸਾ। ਕਰੋਨਾ ਦੀ ਰਫਤਾਰ ਘਟਣ ਤੋਂ ਬਾਅਦ ਬੱਚਿਆਂ ਦੀ ਆੱਫਲਾਈਨ ਪੜਾਈ ਨੇ ਗਤੀ ਫੜ੍ਹੀ ਹੈ। ਹੁਣ ਆੱਨਲਾਈਨ ਦੀ ਵਜਾਏ ਬੱਚਿਆਂ ਦੀ ਆੱਫਲਾਈਨ ਪੜ੍ਹਾਈ ਹੋਵੇਗੀ। ਜਿਸ ਵਜੋਂ ਬੁੱਧਵਾਰ ਤੋਂ ਚੌਥੀ ਅਤੇ ਪੰਜਵੀਂ ਕਲਾਸ ਦੇ ਬੱਚਿਆਂ ਦੀਆਂ ਕਲਾਸਾਂ ਲੱਗਣਗੀਆਂ। ਇਸ ਦੋਰਾਨ ਕੋਈ ਵੀ ਬੱਚਾ ਆਪਸ ਵਿੱਚ ਖਾਣਾ ਸਾਂਝਾ ਨਹੀਂ ਕਰੇਗਾ, ਨਾਲ ਹੀ ਘਰੋਂ ਲਿਆਂਦੀ ਗਈ ਬੋਤਲ ਦਾ ਪਾਣੀ ਹੀ ਵਰਤ ਸਕੇਗਾ। ਇੱਥੋਂ ਤੱਕ ਕਿ ਸਿੱਖਿਆ ਵਿਭਾਗ ਨੇ ਫਿਲਹਾਲ ਸਕੂਲਾਂ ਵਿੱਚ ਮਿਡ ਡੇ ਮੀਲ ਦਾ ਖਾਣਾ ਬਣਾਉਣ ਤੇਂ ਵੀ ਰੋਕ ਲਗਾ ਦਿੱਤੀ ਹੈ।

    ਅਗਲੇ ਆਦੇਸ਼ ਤੱਕ ਬੱਚੇ ਘਰੇਂ ਬਣਿਆ ਖਾਣਾ ਹੀ ਸਕੂਲਾਂ ਵਿੱਚ ਲਿਆਉਣਗੇ। ਸਿੱਖਿਆ ਵਿਭਾਗ ਨੇ ਪ੍ਰਾਇਮਰੀ  ਸਕੂਲ ਦੇ ਬੱਚਿਆਂ ਨੂੰ ਸ਼ੋਸਲ ਡਿਸਟੈਂਸ ਦੇ ਨਾਲ ਕਲਾਸ ਵਿੱਚ ਬੈਠ ਕੇ ਪੜ੍ਹਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਚੌਥੀ ਅਤੇ ਪੰਜਵੀਂ ਕਲਾਸ ਦੇ ਬੱਚਿਆਂ ਦੀਆਂ ਇੱਕ ਸਤੰਬਰ ਤੋਂ ਕਲਾਸਾਂ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਬੱਚਿਆਂ ਦੇ ਪਹੁੰਚਣ ਤੋਂ ਪਹਿਲਾਂ ਸਕੂਲ ਦੇ ਕਮਰਿਆਂ ਨੂੰ ਸੈਨੀਟਾਈਜ਼ ਕਰਵਾਇਆ ਗਿਆ। ਸਕੂਲਾਂ ਦੀ ਸਫਾਈ ਕਰਵਾਈ ਗਈ, ਤਾਂ ਕਿ ਬੱਚਿਆ ਵਿੱਚ ਕਿਸੇ ਤਰਾਂ ਦਾ ਕੋਈ ਸੰਕ੍ਰਮਣ ਨਾ ਫੈਲ ਸਕੇ। ਇਸ ਤੋਂ ਇਲਾਵਾ ਬੱਚਿਆਂ ਦੇ ਬੈਠਣ ਵਾਲੀਆਂ ਸੀਟਾਂ ਦੀ ਵੀ ਸਹੀ ਤਰੀਕੇ ਨਾਲ ਸਫਾਈ ਕਰਵਾਈ ਗਈ।

    ਤਾਪਮਾਨ ਜਾਂਚਣ ਤੋਂ ਬਾਅਦ ਹੀ ਮਿਲੇਗਾ ਦਾਖਲਾ

    ਜਾਣਕਾਰੀ ਦੇ ਅਨੁਸਾਰ ਸਿੱਖਿਆ ਵਿਭਾਗ ਨੇ ਚੌਥੀ ਅਤੇ ਪੰਜਵੀ ਕਲਾਸ ਦੇ ਬੱਚਿਆਂ ਨੂੰ ਬਿਨ੍ਹਾਂ ਤਾਪਮਾਨ ਜਾਂਚੇ ਸਕੂਲ ਵਿੱਚ ਆਉਣ ਨਹੀਂ ਦਿੱਤਾ ਜਾਵੇਗਾ। ਹਰ ਸਕੂਲ ਵਿੱਚ ਟੀਚਰ ਮੁੱਖ ਗੇਟ ਤੇ ਖੜ੍ਹੇ ਹੋਣਗੇ ਅਤੇ ਜੋ ਵੀ ਬੱਚਾ ਸਕੂਲ ਵਿੱਚ ਆਵੇਗਾ ਸਭ ਤੋਂ ਪਹਿਲਾਂ ਉਸ ਦਾ ਤਾਪਮਾਨ ਚੈਕ ਕੀਤਾ ਜਾਵੇਗਾ। ਤਾਪਮਾਨ ਸਹੀ ਹੋਣ ਤੇ ਹੀ ਬੱਚਿਆਂ ਨੂੰ ਸਕੂਲ ਵਿੱਚ ਆਉਣ ਦਿੱਤਾ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ