ਹਰਿਆਣਾ ਦੇ ਡੀਐਸਪੀ ਦਾ ਕਤਲ: ਮਾਈਨਿੰਗ ਮਾਫੀਆ ਦੀ ਗੁੰਡਾਗਰਦੀ, ਡੀਐਸਪੀ ’ਤੇ ਚਾੜੀ ਗੱਡੀ, ਮੌਕੇ ’ਤੇ ਹੋਈ ਮੌਤ

haryana dsp

ਨਾਜਾਇਜ਼ ਮਾਈਨਿੰਗ ਦੀ ਸੂਚਨਾ ‘ਤੇ ਛਾਪੇਮਾਰੀ ਕਰਨ ਗਏ ਸਨ ਡੀ.ਐੱਸ.ਪੀ

  • ਹਿਸਾਰ ਨਿਵਾਸੀ ਡੀਐਸਪੀ ਸੁਰਿੰਦਰ ਸਿੰਘ ਬਿਸ਼ਨੋਈ ਇਸ ਸਾਲ ਸੇਵਾ ਮੁਕਤ ਹੋਣ ਵਾਲੇ ਸਨ
  • ਨੂਹ ਜ਼ਿਲੇ ਦੇ ਤਾਵਡੂ ਸਬ-ਡਿਵੀਜ਼ਨ ਦੇ ਪਚਗਾਓਂ ਪਹਾੜੀ ਦੀ ਘਟਨਾ

(ਸੰਜੇ ਕੁਮਾਰ ਮਹਿਰਾ) ਗੁਰੂਗ੍ਰਾਮ/ਨੂਹ। ਨੂਹ ਜ਼ਿਲ੍ਹੇ ਦੀ ਤਾਵਡੂ ਸਬ-ਡਵੀਜ਼ਨ ਵਿੱਚ ਨਾਜਾਇਜ਼ ਮਾਈਨਿੰਗ ਰੋਕਣ ਗਏ ਡੀਐਸਪੀ ਨੂੰ ਨਾਜਾਇਜ਼ ਮਾਈਨਿੰਗ ਮਾਫ਼ੀਆ ਨੇ ਡੰਪਰ ਨਾਲ ਕੁਚਲ ਦਿੱਤਾ। ਇਸ ਦੌਰਾਨ ਡੀਐਸਪੀ ਸੁਰਿੰਦਰ ਸਿੰਘ ਬਿਸ਼ਨੋਈ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਮੂਲ ਰੂਪ ਵਿੱਚ ਹਿਸਾਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਉਹ ਇਸ ਸਾਲ ਸੇਵਾ ਮੁਕਤ ਹੋਣ ਵਾਲੇ ਸਨ। ਇਸ ਘਟਨਾ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ।

ਹਰਿਆਣਾ ਵਿੱਚ ਇਹ ਪਹਿਲੀ ਘਟਨਾ ਹੈ, ਜਦੋਂ ਮਾਈਨਿੰਗ ਮਾਫੀਆ ਵੱਲੋਂ ਕਿਸੇ ਡੀਐਸਪੀ ਨੂੰ ਕੁਚਲ ਕੇ ਮਾਰਿਆ ਗਿਆ ਹੋਵੇ। ਇਹ ਘਟਨਾ ਤਾਵਡੂ ਉਪ ਮੰਡਲ ਅਧੀਨ ਪੈਂਦੇ ਪਚਗਾਓਂ ਇਲਾਕੇ ਦੇ ਅਰਾਵਲੀ ਪਹਾੜੀ ਕਰ ਦੀ ਹੈ।

dsp haryan

ਕੀ ਹੈ ਮਾਮਲਾ

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਜਿਸ ’ਤੇ ਡੀਐਸਪੀ ਸੁਰਿੰਦਰ ਸਿੰਘ ਨਾਜਾਇਜ਼ ਪੱਥਰਾਂ ਨਾਲ ਭਰੇ ਟਰੱਕ ਨੂੰ ਰੋਕਣ ਲਈ ਰਵਾਨਾ ਹੋਏ। ਜਦੋਂ ਡੀਐਸਪੀ ਸੁਰਿੰਦਰ ਸਿੰਘ ਨੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਾਈਨਿੰਗ ਮਾਫੀਆ ਨੇ ਡੀਐਸਪੀ ’ਤੇ ਡੰਪਰ ਚੜ੍ਹਾ ਦਿੱਤਾ, ਜਿਸ ਕਾਰਨ ਡੀਐਸਪੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ

ਇਸ ਦੇ ਨਾਲ ਹੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਦੋਸ਼ੀਆਂ ਨੂੰ ਫੜਨ ਲਈ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਪੁਲਿਸ ਵੱਲੋਂ ਕਈ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਤਾਵਡੂ ਪਹਾੜੀ ‘ਚ ਗੈਰ-ਕਾਨੂੰਨੀ ਮਾਈਨਿੰਗ ਦੀ ਸੂਚਨਾ ‘ਤੇ ਡੀਐੱਸਪੀ ਛਾਪਾ ਮਾਰਨ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here