ਹਰਿਆਣਾ ਮੰਤਰੀ ਮੰਡਲ ਦਾ ਕੱਲ੍ਹ ਹੋਵੇਗਾ ਦੂਸਰਾ ਵਿਸਥਾਰ : ਜੇਜੇਪੀ ਤੋਂ ਬਬਲੀ ਤੇ ਭਾਜਪਾ ਤੋਂ ਕਮਲ ਗੁਪਤਾ ਬਣ ਸਕਦੇ ਹਨ ਮੰਤਰੀ!
ਚੰਡੀਗੜ੍ਹ (ਅਨਿਲ ਕੱਕੜ)। ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਹਰਿਆਣਾ ਦੀ ਭਾਜਪਾ-ਜੇਜੇਪੀ ਸਰਕਾਰ ਆਪਣੇ ਮੰਤਰੀ ਮੰਡਲ ਵਿੱਚ ਦੂਜਾ ਵਿਸਥਾਰ ਕਰ ਰਹੀ ਹੈ। CMO ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਮੰਤਰੀ ਮੰਡਲ ਦਾ ਵਿਸਥਾਰ ਮੰਗਲਵਾਰ ਨੂੰ ਹੋਵੇਗਾ। ਸੀਐਮਓ ਨੇ ਮੰਤਰੀਆਂ ਦੇ ਸਹੁੰ ਚੁੱਕਣ ਬਾਰੇ ਵੀ ਬਿਆਨ ਦਿੱਤਾ ਹੈ।
CMO ਨੇ ਟਵੀਟ ਕੀਤਾ, ‘ਸੂਬਾ ਮੰਤਰੀ ਮੰਡਲ ਦੇ ਨਵੇਂ ਮੰਤਰੀਆਂ ਦੇ ਕੱਲ੍ਹ ਸ਼ਾਮ 4 ਵਜੇ ਸਹੁੰ ਚੁੱਕਣ ਦੀ ਉਮੀਦ ਹੈ। ਇਹ ਸਹੁੰ ਚੁੱਕ ਸਮਾਗਮ ਹਰਿਆਣਾ ਰਾਜ ਭਵਨ ਵਿੱਚ ਹੋਵੇਗਾ।ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਦਾ ਗਠਜੋੜ ਹੈ। ਦੋਵੇਂ ਪਾਰਟੀਆਂ ਸਾਂਝੇ ਤੌਰ ‘ਤੇ ਸੱਤਾ ‘ਚ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਲੰਬੇ ਸਮੇਂ ਤੋਂ ਮੰਤਰੀ ਮੰਡਲ ਦੇ ਵਿਸਥਾਰ ਦੀ ਗੁੰਜਾਇਸ਼ ਸੀ। ਜਿਕਰਯੋਗ ਹੈ ਕਿ ਵਜੋਂ ਜੇਕਰ ਅਨਿਲ ਵਿੱਜ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਕਈ ਮੰਤਰਾਲਿਆਂ ਦਾ ਕੰਮ ਹੈ। ਉਹ ਗ੍ਰਹਿ ਮੰਤਰੀ ਵੀ ਹੈ, ਸਿਹਤ ਮੰਤਰੀ ਵੀ ਹੈ ਅਤੇ ਵਿਗਿਆਨ, ਤਕਨਾਲੋਜੀ, ਤਕਨੀਕੀ ਸਿੱਖਿਆ ਵਿਭਾਗ ਵੀ ਸੰਭਾਲ ਰਿਹਾ ਹੈ। ਉਨ੍ਹਾਂ ਵਾਂਗ ਕਈ ਹੋਰ ਆਗੂ ਵੀ ਕਈ ਮੰਤਰਾਲੇ ਸੰਭਾਲ ਰਹੇ ਹਨ। ਅਜਿਹੇ ‘ਚ ਹੁਣ ਜਿਹੜੇ ਨਵੇਂ ਮੰਤਰੀ ਨਿਯੁਕਤ ਕੀਤੇ ਜਾਣਗੇ, ਉਹ ਉਨ੍ਹਾਂ ਮੰਤਰਾਲਿਆਂ ਨੂੰ ਸੰਭਾਲ ਸਕਦੇ ਹਨ।
ਦੱਸਣਯੋਗ ਹੈ ਕਿ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਦਾ ਇਹ ਦੂਜਾ ਮੰਤਰੀ ਮੰਡਲ ਵਿਸਥਾਰ ਹੈ। ਇਸ ਤੋਂ ਪਹਿਲਾਂ ਇਸ ਸਾਲ 14 ਨਵੰਬਰ ਨੂੰ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਸੀ। 2019 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ, ਪਰ ਬਹੁਮਤ ਹਾਸਲ ਨਹੀਂ ਕਰ ਸਕੀ। ਇਸ ਤੋਂ ਬਾਅਦ ਉਨ੍ਹਾਂ ਨੇ ਜਨਨਾਇਕ ਜਨਤਾ ਪਾਰਟੀ ਨਾਲ ਗੱਠਜੋੜ ਸਰਕਾਰ ਬਣਾਈ।