ਚੰਡੀਗੜ੍ਹ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਬਤੌਰ ਵਿੱਤ ਮੰਤਰੀ ਗਠਜੋੜ ਸਰਕਾਰ ਦਾ ਚੌਥਾ ਬਜ਼ਟ ਪੇਸ਼ ਕਰ ਰਹੇ ਹਨ। ਹਰਿਆਣਾ ਦੇ 2023-24 ਬਜ਼ਟ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਵਾਰ ਇੱਕ ਲੱਖ 83 ਹਜ਼ਾਰ 950 ਕਰੋੜ ਰੁਪਏ ਦੀ ਬਜ਼ਟ ’ਚ ਤਜਵੀਜ ਕੀਤੀ ਗਈ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 11.6ਫ਼ੀਸਦੀ ਦਾ ਵਾਧਾ ਹੈ। ਉਨ੍ਹਾਂ ਕਿਹਾ ਕਿ ਨਵੇਂ ਬਜ਼ਟ ’ਚ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਹੈ।
ਹਰਿਆਣਾ ’ਚ ਬੁਢਾਪਾ ਪੈਨਸ਼ਨ ’ਚ 250 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਬਜ਼ੁਰਗਾਂ ਨੂੰ 2750 ਰੁਪਏ ਪੈਨਸ਼ਨ ਮਿਲੇਗੀ।
ਹਰਿਆਣਾ ’ਚ ਬਜ਼ਟ ਅਪਡੇਟ
- ਸ਼ਹਿਰੀ ਵਿਕਾਸ ਨਗਰ ਗ੍ਰਾਮ ਅਯੋਜਨ 6052 ਕਰੋੜ ਰੁਪਏ।
- ਉਦਯੋਗ ਅਤੇ ਵਪਾਰ ਲਈ 1386 ਕਰੋੜ।
- ਗਊ ਸੇਵਾ ਕਮਿਸ਼ਨ ਦਾ ਬਜ਼ਟ ਵਧ ਕੇ 400 ਕਰੋੜ ਕੀਤਾ।
- ਸਰਸਾ ਦੇ ਮਮਿਆਣਾ ’ਚ ਟ੍ਰੇਨਿੰਗ ਕੇਂਦਰ ਬਣੇਗਾ।
- ਐੱਸਵਾਈਐਲ ਨਹਿਰ ਲਈ ਫਿਰ 101 ਕਰੋੜ ਦਾ ਬਜ਼ਟ ਰੱਖਿਆ ਗਿਆ ਹੈ। ਜ਼ਿਆਦਾ ਪੈਸੇ ਦੀ ਲੋੜ ਹੁੰਦੀ ਹੈ ਤਾਂ ਸਰਕਾਰ ਤਿਆਰ ਹੈ।
- ਭਿਵਾਨੀ ਦੇ ਗੋਕੁਲਪੁਰਾ ’ਚ ਪੋਸ਼ਕ ਅਨਾਜ ਖੋਜ ਕੇਂਦਰ ਬਣੇਗਾ।
- ਫਰੀਦਾਬਾਦ ਅਤੇ ਗੁਰੂਗ੍ਰਾਮ ਦੀ ਤਰਜ਼ ’ਤੇ ਸੋਨੀਪਤ ’ਚ ਐਸਐਮਡੀਏ ਬਣੇਗਾ। ਸੋਨੀਪਤ ਨੂੰ ਮੈਟੋਪਾਲਿਟਿਅਨ ਸਿਟੀ ਦੀ ਤਰਜ਼ ’ਤੇ ਬਣਾਇਆ ਜਾਵੇਗਾ।
- ਪੀਪੀਪੀ ’ਚ ਰਜਿਸਟਰਡ ਡਾਟਾ ਦੇ ਆਧਾਰ ’ਤੇ 1.80 ਲੱਖ ਰੁਪਏ ਤੰਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਮੈਂਬਰਾਂ ਦੀ ਮੌਤ ਜਾਂ ਅਪੰਗ ਹੋਣ ’ਤੇ ਸਹਾਇਤਾ ਦੇਣ ਲਈ ਦੀਨ ਦਿਆਲ ਉਪਾਧਿਆਇ ਅੰਤੋਦਿਆ ਪਰਿਵਾਰ ਸੁਰੱਖਿਆ ਯੋਜਨਾ ਨਾਂਅ ’ਤੇ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਹ ਯੋਜਨਾ ਮੌਤ ਜਾਂ ਸਥਾਈ ਦਿਵਿਆਂਗਤਾ ਦੇ ਸਮੇਂ ਵਿਅਕਤੀ ਦੀ ਉਮਰ ਦੇ ਆਧਾਰ ’ਤੇ ਸਹਾਇਤਾ ਪ੍ਰਦਾਨ ਕਰੇਗੀ। ਪ੍ਰਸਤਾਵਿਤ ਸਹਾਇਤਾ 6 ਸਾਲ ਦੀ ਉਮਰ ਤੱਕ ਇੱਕ ਲੱਖ ਰੁਪਏ, 6 ਸਾਲ ਤੋਂ ਜ਼ਿਆਦਾ ਅਤੇ 18 ਸਾਲ ਤੱਕ 2 ਲੱਖ ਰੁਪਏ। 18 ਸਾਲ ਤੋਂ ਜ਼ਿਆਦਾ ਅਤੇ 25 ਸਾਲ ਤੱਕ 3 ਲੱਖ ਰਪੁਏ, 25 ਸਾਲ ਤੋਂ ਜ਼ਿਆਦਾ ਅਤੇ 40 ਸਾਲ ਤੱਕ 5 ਲੱਖ ਰੁਪਏ ਅਤੇ 40 ਸਾਲ ਤੋਂ 60 ਸਾਲ ਤੱਕ ਦੀ ਉਮਰ ਲਈ 2 ਲੱਖ ਰੁਪਏ ਹੋਵੇਗੀ। ਇਸ ਲਾਭ ’ਚ 18-40 ਸਾਲ ਦੀ ਉਮਰ ਵਰਗ ’ਚ ਪ੍ਰਧਾਨ ਮੰਤਰੀ ਜੀਵਨ ਜਿਓਤੀ ਬੀਮਾ ਯੋਜਨਾ ਦੇ ਤਹਿਤ ਮਿਲਣ ਵਾਲੀ 2 ਲੱਖ ਰੁਪਏ ਦੀ ਰਾਸ਼ੀ ਵੀ ਸ਼ਾਮਲ ਹੋਵੇਗੀ।