Haryana Assembly Election Results 2024 LIVE: ਰੁਝਾਨ ’ਚ ਉਲਟਫੇਰ ! ਭਾਜਪਾ ਨੂੰ ਬਹੁਤਮਤ, ਵਿਨੇਸ਼ ਫੋਗਾਟ ਅੱਗੇ

Haryana Assembly Election Results 2024 LIVE

Haryana Assembly Election Results 2024 LIVE: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਰੁਝਾਨਾਂ ’ਚ ਵੱਡਾ ਉਲਟਫੇਰ ਹੋਇਆ ਹੈ। ਭਾਜਪਾ ਨੂੰ ਬਹੁਮਤ ਮਿਲ ਗਿਆ ਹੈ। ਇਸ ਤੋਂ ਪਹਿਲਾਂ ਸ਼ੁਰੂਆਤੀ ਰੁਝਾਨਾਂ ’ਚ ਸਵੇਰੇ 8 ਵਜੇ ਤੋਂ ਕਾਂਗਰਸ ਇੱਕ ਤਰਫਾ ਜਿੱਤ ਵੱਲ ਸੀ। ਹੁਣ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ, 27 ਸੀਟਾਂ ’ਤੇ ਭਾਜਪਾ ਦੀ ਲੀਡ 2 ਹਜ਼ਾਰ ਤੋਂ ਘੱਟ ਹੈ। ਇਨ੍ਹਾਂ ਸੀਟਾਂ ’ਤੇ ਵੀ ਉਲਟਫੇਰ ਹੋ ਸਕਦਾ ਹੈ। ਜੁਲਾਨਾ ਸੀਟ ਤੋਂ ਸਾਬਕਾ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਅੱਗੇ ਨਿਕਲ ਗਈ ਹੈ। ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। 12:01 AM

ਇਹ ਵੀ ਪੜ੍ਹੋ : Truck Union News: ਟਰੱਕ ਯੂਨੀਅਨ ਨਾਲ ਵਪਾਰੀ ਕਿਸਾਨਾਂ ਮਜ਼ਦੂਰਾਂ ਨੂੰ ਲਾਭ ਮਿਲੇਗਾ : ਵਿਧਾਇਕ ਗੈਰੀ ਬੜਿੰਗ

ਪਾਣੀਪਤ : ਭਾਜਪਾ ਸਾਰੀਆਂ ਚਾਰ ਸੀਟਾਂ ‘ਤੇ ਅੱਗੇ ਹੈ। 12:01 AM

ਸ਼ਹਿਰੀ ਵਿਧਾਨ ਸਭਾ –
ਭਾਜਪਾ ਪ੍ਰਮੋਦ ਵਿਜ – 27911
ਕਾਂਗਰਸ – ਵਰਿੰਦਰ ਸ਼ਾਹ – 16335

ਦਿਹਾਤੀ ਵਿਧਾਨ ਸਭਾ –
ਭਾਜਪਾ – ਮਹੀਪਾਲ ਢਾਂਡਾ – 35605
ਕਾਂਗਰਸ – ਸਚਿਨ ਕੁੰਡੂ – 19798
ਸੁਤੰਤਰ – ਵਿਜੇ ਜੈਨ – 17305

ਸਮਾਲਖਾ ਵਿਧਾਨ ਸਭਾ –
ਭਾਜਪਾ – ਮਨਮੋਹਨ ਭਡਾਨਾ – 42991
ਕਾਂਗਰਸ – ਧਰਮ ਸਿੰਘ ਛੋਕਰ – 34754
ਆਜ਼ਾਦ – ਰਵਿੰਦਰ ਮਛਰੌਲੀ –

ਇਸਰਾਨਾ ਅਸੈਂਬਲੀ –
ਭਾਜਪਾ – ਕ੍ਰਿਸ਼ਨਲਾਲ ਪੰਵਾਰ – 26158
ਕਾਂਗਰਸ – ਬਲਬੀਰ ਵਾਲਮੀਕੀ – 18986

ਹਰਿਆਣਾ ਵਿੱਚ ਪਾਰਟੀ ਦੇ ਹਿਸਾਬ ਨਾਲ ਰੁਝਾਨ 11:50 AM
ਚੰਡੀਗੜ੍ਹ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਦਾ ਰੁਝਾਨ ਇਸ ਤਰ੍ਹਾਂ ਹੈ।
ਪਾਰਟੀ …………ਜਿੱਤ………….ਅੱਗੇ………….ਕੁੱਲ
ਭਾਜਪਾ………………………………………………
ਕਾਂਗਰਸ……….00……..……25………….35
ਇਨੈਲੋ …………..00 …………01………….01
ਬਸਪਾ……………00……   …01………….01
ਸੁਤੰਤਰ……   …00…… …  04………….04
ਕੁੱਲ…………..00…………   90………….90

ਭਿਵਾਨੀ ਜ਼ਿਲ੍ਹਾ ਨਤੀਜਾ । 11:03 AM

  • ਭਿਵਾਨੀ ਵਿਧਾਨ ਸਭਾ ਤੋਂ ਭਾਜਪਾ 15557 ਵੋਟਾਂ ਨਾਲ ਅੱਗੇ
  • ਤੋਸ਼ਾਮ ਵਿਧਾਨ ਸਭਾ ਤੋਂ ਭਾਜਪਾ 3135 ਵੋਟਾਂ ਨਾਲ ਅੱਗੇ
  • ਲੋਹਾਰੂ ਵਿਧਾਨ ਸਭਾ ਤੋਂ 4567 ਵੋਟਾਂ ਨਾਲ ਭਾਜਪਾ ਅੱਗੇ
  • ਬਵਾਨੀ ਖੇੜਾ ਵਿਧਾਨ ਸਭਾ ਤੋਂ ਕਾਂਗਰਸ 3237 ਵੋਟਾਂ ਨਾਲ ਅੱਗੇ

ਭਾਜਪਾ 49 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 35 ਸੀਟਾਂ ’ਤੇ ਅੱਗੇ ਹੈ। 11:00 AM

ਰਾਣੀਆਂ ਵਿਧਾਨ ਸਭਾ ਦੇ 5 ਗੇੜ ’ਚ ਸੰਜੈ ਸੈਣੀ । 10:56

  1. ਅਰਜ਼ੁਨ ਚੌਟਾਲਾ ਇਨੈਲੋ 19939
  2. ਰਣਜੀਤ ਸਿੰਘ ਚੌਟਾਲਾ ਆਜਾਦ 14942
  3. ਸਰਵ ਮਿੱਤਰ ਕੰਬੋਜ਼ ਬੀਜੇਪੀ 12723
  4. ਸ਼ੀਸ਼ਪਾਲ ਕੰਬੋਜ਼ ਬੀਜੇਪੀ 5423
  5. ਹੈਪੀ ਰਾਣੀਆਂ ਆਮ ਆਦਮੀ ਪਾਰਟੀ 870
  6. ਅਰਜ਼ੁਨ ਚੌਟਾਲਾ 4997 ਵੋਟਾਂ ਨਾਲ ਅੱਗੇ

ਸੱਤਵੇਂ ਗੇੜ ’ਚ ਭਾਜਪਾ ਫਤਿਹਾਬਾਦ 7215 ਨਾਲ ਅੱਗੇ । 10:50

  • ਰਾਦੌਰ ਬ੍ਰੇਕਿੰਗ। 10:49
  • ਗੇੜ – 4
  • ਰਾਦੌਰ ਤੋਂ ਭਾਜਪਾ ਦੇ ਸ਼ਿਆਮ ਸਿੰਘ ਰਾਣਾ 3546 ਵੋਟਾਂ ਨਾਲ ਅੱਗੇ
  • ਡਾ. ਬੀਐਲ ਸੈਣੀ ਨੂੰ 12775
  • ਸ਼ਿਆਮ ਸਿੰਘ ਰਾਣਾ ਨੂੰ 16321

ਸਰਸਾ ਬ੍ਰੇਕਿੰਗ । 10:48 AM

  • ਸਰਸਾ ਵਿਧਾਨਸਭਾ
  • ਗੋਕੁਲ ਸੇਤਿਆ : 14340
  • ਗੋਪਾਲ ਕਾਂਡਾ : 11509
  • ਗੋਕੁਲ 2831

ਭਾਜਪਾ 47 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 35 ਸੀਟਾਂ ’ਤੇ ਅੱਗੇ ਹੈ। 10:39 AM

ਭਾਜਪਾ 47 ਸੀਟਾਂ ਨਾਲ ਅੱਗੇ ਹੈ। ਜਦਕਿ ਕਾਂਗਰਸ 36 ਸੀਟਾਂ ’ਤੇ ਅੱਗੇ ਹੈ। 10:39 AM

ਭਾਜਪਾ 48 ਅੱਗੇ ਹੈ। ਜਦੋਂਕਿ ਕਾਂਗਰਸ 34 ਸੀਟਾਂ ‘ਤੇ ਅੱਗੇ ਹੈ। 10:19 ਵਜੇ

ਭਾਜਪਾ 46 ਅੱਗੇ ਹੈ। ਜਦੋਂਕਿ ਕਾਂਗਰਸ 38 ਸੀਟਾਂ ‘ਤੇ ਅੱਗੇ ਹੈ। 10:03 ਵਜੇ

ਭਾਜਪਾ 30 ਸੀਟਾਂ ‘ਤੇ ਅੱਗੇ ਹੈ। ਜਦੋਂਕਿ ਕਾਂਗਰਸ 28 ਸੀਟਾਂ ‘ਤੇ ਅੱਗੇ ਹੈ। 9:40 ਵਜੇ

ਭਾਜਪਾ 14 ਸੀਟਾਂ ‘ਤੇ ਅੱਗੇ ਹੈ। ਜਦਕਿ ਕਾਂਗਰਸ 62 ਸੀਟਾਂ ‘ਤੇ ਅੱਗੇ ਹੈ। ਸਵੇਰੇ 8:55 ਵਜੇ

ਭਾਜਪਾ 16 ਸੀਟਾਂ ‘ਤੇ ਅੱਗੇ ਹੈ। ਜਦਕਿ ਕਾਂਗਰਸ 52 ਸੀਟਾਂ ‘ਤੇ ਅੱਗੇ ਹੈ। ਸਵੇਰੇ 8:49 ਵਜੇ

ਭਾਜਪਾ 16 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 48 ਸੀਟਾਂ ’ਤੇ ਅੱਗੇ ਹੈ। ਸਵੇਰੇ 8:40 ਵਜੇ

ਸ਼ੁਰੂਆਤੀ ਰੁਝਾਨਾਂ ’ਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਸਵੇਰੇ 8:40 ਵਜੇ

ਭਾਜਪਾ 16 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 43 ਸੀਟਾਂ ’ਤੇ ਅੱਗੇ ਹੈ। ਸਵੇਰੇ 8:38 ਵਜੇ

ਭਾਜਪਾ 19 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 32 ਸੀਟਾਂ ’ਤੇ ਅੱਗੇ ਹੈ। ਸਵੇਰੇ 8:37 ਵਜੇ

ਭਾਜਪਾ 20 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 29 ਸੀਟਾਂ ’ਤੇ ਅੱਗੇ ਹੈ। ਸਵੇਰੇ 8:36 ਵਜੇ

ਭਾਜਪਾ 20 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 27 ਸੀਟਾਂ ’ਤੇ ਅੱਗੇ ਹੈ। ਸਵੇਰੇ 8:35

ਭਾਜਪਾ 21 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 25 ਸੀਟਾਂ ’ਤੇ ਅੱਗੇ ਹੈ। ਸਵੇਰੇ 8:32 ਵਜੇ

ਭਾਜਪਾ 18 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 15 ਸੀਟਾਂ ’ਤੇ ਅੱਗੇ ਹੈ। ਸਵੇਰੇ 8:26 ਵਜੇ

ਨੂਹ ਤੋਂ ਕਾਂਗਰਸ ਦੇ ਆਫਤਾਬ ਅਹਿਮਦ ਅੱਗੇ ਹਨ। ਸਵੇਰੇ 8:23 ਵਜੇ

ਹਰਿਆਣਾ ਚੋਣਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਦੇ ਆਫਤਾਬ ਅਹਿਮਦ ਨੂਹ ਤੋਂ ਅੱਗੇ ਚੱਲ ਰਹੇ ਹਨ। ਫਿਰੋਜ਼ਪੁਰ ਝਿਰਕਾ ਤੋਂ ਕਾਂਗਰਸ ਦੇ ਮੋਮਨ ਖਾਨ ਤੇ ਪੁਨਹਾਣਾ ਤੋਂ ਕਾਂਗਰਸ ਦੇ ਮੁਹੰਮਦ ਇਲਿਆਸ ਅੱਗੇ ਚੱਲ ਰਹੇ ਹਨ।

ਭਾਜਪਾ 10 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 9 ਸੀਟਾਂ ’ਤੇ ਅੱਗੇ ਹੈ। 8:10

93 ਗਿਣਤੀ ਕੇਂਦਰਾਂ ’ਤੇ ਹੋ ਰਹੀ ਹੈ ਵੋਟਾਂ ਦੀ ਗਿਣਤੀ | Haryana Assembly Election Results 2024 LIVE

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਮੰਗਲਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਸੂਬੇ ਦੇ 22 ਜ਼ਿਲ੍ਹਿਆਂ ਦੇ 90 ਵਿਧਾਨ ਸਭਾ ਹਲਕਿਆਂ ਲਈ 93 ਗਿਣਤੀ ਕੇਂਦਰ ਬਣਾਏ ਗਏ ਹਨ। ਇਸ ਵਿੱਚ ਬਾਦਸ਼ਾਪੁਰ, ਗੁਰੂਗ੍ਰਾਮ ਤੇ ਪਟੌਦੀ ਵਿਧਾਨ ਸਭਾ ਹਲਕਿਆਂ ਲਈ ਦੋ-ਦੋ ਗਿਣਤੀ ਕੇਂਦਰ ਤੇ ਬਾਕੀ 87 ਵਿਧਾਨ ਸਭਾ ਹਲਕਿਆਂ ਲਈ ਇੱਕ-ਇੱਕ ਗਿਣਤੀ ਕੇਂਦਰ ਬਣਾਏ ਗਏ ਹਨ, ਜਿੱਥੇ ਵੋਟਾਂ ਦੀ ਗਿਣਤੀ ਹੋ ਰਹੀ ਹੈ। ਗਿਣਤੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ 90 ਗਿਣਤੀ ਨਿਗਰਾਨ ਵੀ ਨਿਯੁਕਤ ਕੀਤੇ ਗਏ ਸਨ। ਅਗਰਵਾਲ ਨੇ ਦੱਸਿਆ ਕਿ ਪੋਸਟਲ ਬੈਲਟ ਦੀ ਗਿਣਤੀ 8 ਵਜੇ ਸ਼ੁਰੂ ਹੋਵੇਗੀ।

ਅੱਧੇ ਘੰਟੇ ਬਾਅਦ ਈਵੀਐਮ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਕੁੱਲ 93 ਗਿਣਤੀ ਕੇਂਦਰਾਂ ’ਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ 30 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਗਿਣਤੀ ਕੇਂਦਰਾਂ ਨੂੰ ਤਿੰਨ ਪੱਧਰੀ ਸੁਰੱਖਿਆ ਘੇਰੇ ’ਚ ਰੱਖਿਆ ਗਿਆ ਹੈ। ਕੇਂਦਰੀ ਸੁਰੱਖਿਆ ਬਲਾਂ ਨੂੰ ਅੰਦਰੂਨੀ ਸੁਰੱਖਿਆ ਘੇਰੇ ’ਚ ਤਾਇਨਾਤ ਕੀਤਾ ਗਿਆ ਹੈ। ਉਸ ਤੋਂ ਬਾਅਦ ਬਾਹਰੀ ਸਰਕਲ ’ਚ ਰਾਜ ਹਥਿਆਰਬੰਦ ਪੁਲਿਸ ਤੇ ਜ਼ਿਲ੍ਹਾ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਜਾਣਗੇ। ਸੂਬੇ ਭਰ ’ਚ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ ’ਤੇ ਕਰੀਬ 12 ਹਜਾਰ ਪੁਲਿਸ ਮੁਲਾਜਮਾਂ ਨੂੰ ਡਿਊਟੀ ’ਤੇ ਲਾਇਆ ਗਿਆ ਹੈ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਘੇਰੇ ’ਚ ਲੋੜੀਂਦੀ ਗਿਣਤੀ ’ਚ ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ। ਵੋਟਾਂ ਦੀ ਗਿਣਤੀ ਲਈ ਬਣਾਏ ਗਏ 90 ਸਟਰਾਂਗ ਰੂਮਾਂ ’ਚ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ। ਇਸ ਤੋਂ ਇਲਾਵਾ ਗਿਣਤੀ ਕੇਂਦਰ ਦੇ ਮੁੱਖ ਗੇਟ ਤੋਂ ਲੈ ਕੇ ਪੂਰੇ ਕਾਊਂਟਿੰਗ ਕੇਂਦਰ ਦੇ ਅਹਾਤੇ ’ਚ ਸੀਸੀਟੀਵੀ ਕੈਮਰੇ ਲਾਏ ਗਏ ਹਨ। ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ/ਜ਼ਿਲ੍ਹਾ ਚੋਣ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਤੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਗਿਣਤੀ ਦੇ ਹਰੇਕ ਗੇੜ ਦੀ ਸਹੀ ਜਾਣਕਾਰੀ ਸਮੇਂ ਸਿਰ ਅੱਪਲੋਡ ਕੀਤੀ ਜਾਵੇ।

ਗਿਣਤੀ ਵਾਲੇ ਦਿਨ, ਉਮੀਦਵਾਰਾਂ/ਉਨ੍ਹਾਂ ਦੇ ਅਧਿਕਾਰਤ ਨੁਮਾਇੰਦਿਆਂ, ਆਰਓ/ਏਆਰਓ ਤੇ ਈਸੀਆਈ ਅਬਜਰਵਰ ਦੀ ਮੌਜੂਦਗੀ ’ਚ ਵੀਡੀਓਗ੍ਰਾਫੀ ਦੇ ਤਹਿਤ ਸਟਰਾਂਗ ਰੂਮ ਖੋਲ੍ਹਿਆ ਜਾਵੇਗਾ। ਇਸ ਤੋਂ ਇਲਾਵਾ ਗਿਣਤੀ ਕੇਂਦਰ ’ਚ ਮੋਬਾਈਲ ਫੋਨ ਲੈ ਕੇ ਜਾਣ ਦੀ ਇਜਾਜਤ ਨਹੀਂ ਹੋਵੇਗੀ। ਇਸ ਸਮੇਂ ਦੌਰਾਨ, ਸਿਰਫ ਅਧਿਕਾਰਤ ਵਿਅਕਤੀ, ਅਧਿਕਾਰੀ ਜਾਂ ਕਰਮਚਾਰੀ ਹੀ ਗਿਣਤੀ ਕੇਂਦਰਾਂ ਦੇ ਅੰਦਰ ਤੇ ਆਲੇ-ਦੁਆਲੇ ਜਾ ਸਕਣਗੇ। ਆਮ ਲੋਕਾਂ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗਿਣਤੀ ਵਾਲੇ ਖੇਤਰ ਦੇ ਆਲੇ-ਦੁਆਲੇ ਭੀੜ ਨਾ ਕਰਨ, ਸਗੋਂ ਘਰ ਬੈਠੇ ਹੀ ਨਤੀਜੇ ਜਾਣ ਸਕਦੇ ਹਨ।

ਇਸ ਲਈ ਤੁਹਾਨੂੰ ਕੇਂਦਰੀ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਜਾਣਾ ਹੋਵੇਗਾ। ਇਸ ਤੋਂ ਇਲਾਵਾ ਵੋਟਰ ਹੈਲਪਲਾਈਨ ਐਪ ’ਤੇ ਵੀ ਇਹ ਸਹੂਲਤ ਉਪਲਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ’ਤੇ ਮੀਡੀਆ ਲਈ ਮੀਡੀਆ ਸੈਂਟਰ ਬਣਾਇਆ ਗਿਆ ਹੈ ਤਾਂ ਜੋ ਉਹ ਉਥੋਂ ਨਤੀਜਿਆਂ ਦੀ ਤਾਜਾ ਜਾਣਕਾਰੀ ਲੈ ਸਕਣ। ਸਿਰਫ ਅਧਿਕਾਰਤ ਵਿਅਕਤੀ ਹੀ ਗਿਣਤੀ ਕੇਂਦਰਾਂ ਵਿੱਚ ਦਾਖਲ ਹੋ ਸਕਣਗੇ। ਇਸ ਤੋਂ ਇਲਾਵਾ ਵੋਟਾਂ ਦੀ ਗਿਣਤੀ ਸਬੰਧੀ ਸੋਸ਼ਲ ਮੀਡੀਆ ’ਤੇ ਵੀ ਪੂਰੀ ਨਜਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸੇ ਕਿਸਮ ਦੀ ਅਫਵਾਹ ਨਾ ਫੈਲ ਸਕੇ। ਵੋਟਾਂ ਦੀ ਗਿਣਤੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸ਼ਿਕਾਇਤ ਲਈ ਟੋਲ ਫਰੀ ਨੰਬਰ 0172-1950, ਕੰਟਰੋਲ ਰੂਮ ਟੈਲੀਫੋਨ 0172-2701362 ’ਤੇ ਸੰਪਰਕ ਕੀਤਾ ਜਾ ਸਕਦਾ ਹੈ। Haryana Assembly Election Results 2024 LIVE