ਬਠਿੰਡਾ (ਅਸ਼ੋਕ ਵਰਮਾ ) | ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਉਚੇਚੇ ਤੌਰ ਤੇ ਬਠਿੰਡਾ ਪੁੱਜ ਕੇ ਏਮਜ਼ ਮਾਮਲੇ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਦੋਸ਼ਾਂ ‘ਤੇ ਸਫਾਈ ਦਿੱਤੀ ਇਸ ਮੌਕੇ ਉਨ੍ਹਾਂ ਕੇਂਦਰੀ ਮੰਤਰੀ ਅਤੇ ਸਾਬਕਾ ਬਾਦਲ ਸਰਕਾਰ ‘ਤੇ ਤਿੱਖੇ ਸਿਆਸੀ ਹਮਲੇ ਕੀਤੇ ਸਿਹਤ ਮੰਤਰੀ ਨੇ ਆਪਣੇ ਲੜਕੇ ਮੋਹਿਤ ਮਹਿੰਦਰਾ ਵੱਲੋਂ ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜਨ ਦੇ ਸੰਕੇਤ ਵੀ ਦਿੱਤੇ ਇਸ ਕਰਕੇ ਏਮਜ਼ ਮੁੱਦੇ ਤੇ ਭਖੀ ਸਿਆਸਤ ਨੇ ਅੱਜ ਨਵਾਂ ਮੋੜ ਲੈ ਲਿਆ ਹੈ ਕੇਂਦਰੀ ਮੰਤਰੀ ਨੇ ਕੈਪਟਨ ਸਰਕਾਰ ਵੱਲੋਂ ਏਮਜ਼ ਦਾ ਰਾਹ ‘ਚ ਡਾਹੇ ਜਾ ਰਹੇ ਕਥਿਤ ਅੜਿੱਕਿਆਂ ਦਾ ਜਿਕਰ ਕਰਦਿਆਂ ਸਿਹਤ ਮੰਤਰੀ ਨੂੰ ਸਿੱਧੇ ਤੌਰ ਤੇ ਲਪੇਟੇ ‘ਚ ਲਿਆ ਸੀ
ਸਿਹਤ ਮੰਤਰੀ ਨੇ ਹਰਸਿਮਰਤ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਮਹਿੰਦਰਾ ਨੇ ਏਮਜ਼ ਉਨ੍ਹਾਂ ਏਮਜ਼ ਨਾਲ ਜੁੜੀ ਹਰ ਤਰੀਕ ਅਤੇ ਤੱਥਾਂ ਨੂੰ ਮੀਡੀਆ ਅੱਗੇ ਪੇਸ਼ ਕੀਤਾ ਅਤੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਏਮਜ਼ ਦਾ ਨੀਂਹ ਪੱਥਰ ਰੱਖਣ ਵਾਸਤੇ ਢਾਈ ਸਾਲ ਲੈ ਲਏ ਅਤੇ ਉਹ ਵੀ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਰੱਖਿਆ ਗਿਆ ਉਨ੍ਹਾਂ ਕਿਹਾ ਕਿ ਇਸ ਮਾਮਲੇ ਚ ਰੋਚਕ ਗੱਲ ਇਹ ਵੀ ਰਹੀ ਕਿ ਉਦੋਂ ਤੱਕ ਕੋਈ ਵੀ ਜ਼ਮੀਨ ਟਰਾਂਸਫਰ ਨਹੀਂ ਕੀਤੀ ਗਈ ਸੀ ਜਦਕਿ ਸਾਡੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ 20ਸਤੰਬਰ 2018 ਨੂੰ 180 ਏਕੜ ਜ਼ਮੀਨ ਲਈ ਮਨਜ਼ੂਰੀ ਦਿੱਤੀ ਹੈ ਉਨ੍ਹਾਂ ਕਿਹਾ ਕਿ ਅਮਰਿੰਦਰ ਸਰਕਾਰ ਨੇ ਸਾਰੇ ਲਟਕੇ ਮਸਲੇ ਸੁਲਝਾਉਣ ਲਈ ਹਰ ਕੋਸ਼ਿਸ਼ ਕੀਤੀ, ਤਾਂ ਹੀ ਇਹ ਪ੍ਰਜੈਕਟ ਦੋ ਸਾਲਾਂ ਦੌਰਾਨ ਹੋਂਦ ‘ਚ ਆ ਸਕਿਆ ਹੈ ਏਮਜ਼ ਲਈ ਪਾਵਰਗਰਿੱਡ ਦੇ ਮੁੱਦੇ ਤੇ ਉਨ੍ਹਾਂ ਕਿਹਾ ਕਿ ਸਾਰੇ ਭਾਈਵਾਲਾਂ ਦੀ ਲੰਘੀ 26 ਨਵੰਬਰ ਅਤੇ 09 ਜਨਵਰੀ ਨੂੰ ਹੋਈ ਇੱਕ ਸਾਂਝੀ ਮੀਟਿੰਗ ਵਿੱਚ ਪਹਿਲਾਂ ਹੀ ਫੈਸਲਾ ਲਿਆ ਜਾ ਚੁੱਕਾ ਹੈ ਜਿਸ ਤਹਿਤ ਪਾਵਰਕੌਮ ਨੇ 30 ਅਪਰੈਲ ਤੋਂ ਤਿੰਨ ਮੈਗਵਾਟ ਬਿਜਲੀ ਅਤੇ 31 ਮਈ ਤੋਂ ਬਿਨਾਂ ਕਿਸੇ ਲਿਮਟ ਦੇ ਬਿਜਲੀ ਸਪਲਾਈ ਮੁਹੱਈਆ ਕਰਵਾਉਣੀ ਹੈ ਹੁਣ ਜੇ ਏਮਜ਼ ਦੀ ਇਮਾਰਤ ਦੇ ਨਿਰਮਾਣ ਅਤੇ ਓਪੀਡੀ ਸ਼ੁਰੂ ਕਰਨ ਵਿੱਚ ਦੇਰੀ ਹੁੰਦੀ ਹੈ ਤਾਂ ਉਸ ਲਈ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ ਉਨ੍ਹਾਂ ਕਿਹਾ ਕਿ ਹਰਸਿਮਰਤ ਸਮੇਂ ਸਿਰ ਪ੍ਰੋਜੈਕਟ ਪੂਰਾ ਕਰਨ ਵਿੱਚ ਅਸਫਲ ਰਹਿਣ ਲਈ ਪੰਜਾਬ ਤੇ ਬਠਿੰਡਾ ਦੇ ਲੋਕਾਂ ਤੋਂ ਮੁਆਫੀ ਮੰਗਣ ਦੀ ਬਜਾਏ ਉਲਟਾ ਸਾਡੇ ਉੱਪਰ ਦੋਸ਼ ਲਗਾ ਰਹੇ ਹਨ ਸਿਹਤ ਮਤਰੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਲੜਕੇ ਮੋਹਿਤ ਮਹਿੰਦਰਾ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਹਨ ਨੂੰ ਟਿਕਟ ਦਿੱਤੀ ਗਈ ਤਾਂ ਉਹ ਹਰਸਿਮਰਤ ਵੱਲੋਂ ਬੋਲੇ ਜਾ ਰਹੇ ਇੱਕ ਇੱਕ ਝੂਠ ਬਾਰੇ ਹਲਕੇ ਦੇ ਲੋਕਾਂ ਅੱਗੇ ਅਸਲੀਅਤ ਰੱਖਣਗੇ ਸਿਹਤ ਮੰਤਰੀ ਨੇ ਹਰਸਿਮਰਤ ਨੂੰ ਝੂਠ ਬੋਲਣੇ ਬੰਦ ਕਰਨ ਅਤੇ ਬਾਦਲ ਸਰਕਾਰ ਦੀ ਨਾਕਾਮਯਾਬੀ ਨੂੰ ਮੰਨ ਕੇ ਲੋਕਾਂ ਤੋਂ ਮੁਆਫ਼ੀ ਮੰਗਣ ਦੀ ਨਸੀਹਤ ਦਿੱਤੀ ਇਸ ਮੌਕੇ ਜਿਲ੍ਹਾ ਪ੍ਰਧਾਨ ਦਿਹਾਤੀ ਖੁਸ਼ਬਾਜ ਜਟਾਣਾ, ਸ਼ਹਿਰੀ ਪ੍ਰਧਾਨ ਅਰੁਣ ਵਧਾਵਾਨ, ਚਿਰੰਜੀ ਲਾਲ ਗਰਗ,ਕੇਕੇ ਅਗਰਵਾਲ ਅਤੇ ਰੁਪਿੰਦਰ ਬਿੰਦਰਾ ਹਾਜ਼ਰ ਸਨ
ਜ਼ਿਕਰਯੋਗ ਹੈ ਕਿ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਪੀਜੀਆਈ ਚੰਡੀਗੜ੍ਹ ਦੇ ਮਾਹਰਾਂ ਦੀ ਕਮੇਟੀ ਵੱਲੋਂ ਐੱਮਬੀਬੀਐੱਸ ਦੇ ਪਹਿਲੇ ਬੈਚ ਦੀਆਂ ਕਲਾਸਾਂ ਬਾਬਾ ਫ਼ਰੀਦ ਯੂਨੀਵਰਸਿਟੀ, ਫਰੀਦਕੋਟ ਵਿੱਚ ਸ਼ੁਰੂ ਕੀਤੇ ਜਾਣ ਨੂੰ ਮਨਜ਼ੂਰ ਕਰ ਲਿਆ ਹੈ ਜਿਸ ਤੋਂ ਸਿਹਤ ਮੰਤਰੀ ਅਗਿਆਨਤਾ ਪ੍ਰਗਟਾ ਰਹੇ ਹਨ ਬੀਬਾ ਬਾਦਲ ਨੇ ਆਖਿਆ ਸੀ ਕਿ ਇਸ ਤੋਂ ਸੰਕੇਤ ਮਿਲਦੇ ਹਨ ਕਿ ਕਾਂਗਰਸ ਸਰਕਾਰ ਇਸ ਆਰਜ਼ੀ ਕੈਂਪਸ ਦੀ ਸਥਾਪਤੀ ਨੂੰ ਲਟਕਾਉਣਾ ਚਾਹੁੰਦੀ ਹੈ ਅਤੇ ਅਜਿਹਾ ਕਰਕੇ ਸਰਕਾਰ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।