ਸਿਆਸਤ ’ਚ ਸਦਭਾਵਨਾ ਜ਼ਰੂਰੀ

Politics

ਸਿਆਸਤ (Politics) ’ਚ ਬੋਲ-ਕੁਬੋਲ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜਦੋਂ ਵੱਡੇ ਆਗੂ ਹੀ ਬੋਲ-ਕੁਬੋਲ ਬੋਲਣ ਤਾਂ ਇਹ ਸਮਾਜ ’ਚ ਮਾੜਾ ਅਸਰ ਹੀ ਪਾਉਣਗੇ। ਤਾਜ਼ਾ ਮਾਮਲਾ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਬਿਆਨ ਦਾ ਹੈ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਉਹਨਾਂ (ਖੜਗੇ) ਨੇ ਪ੍ਰਧਾਨ ਮੰਤਰੀ ਲਈ ਬੇਹੱਦ ਘਟੀਆ ਸ਼ਬਦ ਵਰਤੇ ਹਨ ਦੂਜੇ ਪਾਸੇ ਖੜਗੇ ਨੇ ਇਹਨਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਅਸਲ ’ਚ ਅਲੋਚਨਾ, ਨਿੰਦਾ ਤੇ ਘਟੀਆ ਸ਼ਬਦਾਂ ਦਾ ਫਰਕ ਹੀ ਮਿਟਦਾ ਜਾ ਰਿਹਾ ਹੈ।

ਆਲੋਚਨਾ ਸੰਤੁਲਿਤ, ਨਿਰਪੱਖ ਤੇ ਸਕਾਰਾਤਮਕ ਹੁੰਦੀ ਹੈ ਜੋ ਸੱਚਾਈ ’ਤੇ ਆਧਾਰਿਤ ਹੰੁਦੀ ਹੈ ਤੇ ਜਿਸ ਦੀ ਆਲੋਚਨਾ ਹੁੰਦੀ ਹੈ ਉਹ ਵੀ ਉਸ ਨੂੰ ਸਵੀਕਾਰ ਕਰਨ ’ਚ ਝਿਜਕ ਨਹੀਂ ਵਿਖਾਉਂਦਾ। ਦੂਜੇ ਪਾਸੇ ਨਿੰਦਿਆ ਸਿਰਫ ਈਰਖਾ, ਸਾੜਾ ਜਾਂ ਵਿਰੋਧ ਸਿਰਫ਼ ਝੂਠ ’ਤੇ ਅਧਾਰਿਤ ਹੁੰਦੀ ਹੈ ਤੇ ਨਿੰਦਕ ਦਾ ਮਕਸਦ ਮੌਕਾਪ੍ਰਸਤੀ ਜਾਂ ਸਵਾਰਥ ਕੱਢਣਾ ਹੁੰਦਾ ਹੈ।

ਘਟੀਆ ਸ਼ਬਦਾਂ ਦਾ ਸਬੰਧ ਕਾਇਰਤਾ, ਦੁਸ਼ਮਣੀ, ਈਰਖਾ, ਵੈਰ ਨਾਲ ਹੁੰਦਾ ਹੈ। ਅਸਲ ’ਚ ਘਟੀਆ ਸ਼ਬਦ ਸਿਆਸੀ ਦੁਸ਼ਮਣੀ ਦੇ ਲੱਛਣ ਹਨ। ਇਹ ਰੁਝਾਨ ਨਾ ਸਿਰਫ਼ ਸਿਆਸਤ ਸਗੋਂ ਸਮਾਜ ਤੇ ਸੱਭਿਆਚਾਰ ਲਈ ਵੀ ਘਾਤਕ ਹੁੰਦੇ ਹਨ। ਸਿਆਸੀ ਆਗੂ ਸਮਾਜ ਦੇ ਪ੍ਰਤੀਨਿਧ ਹੁੰਦੇ ਹਨ ਉਹਨਾਂ ਦੇ ਆਚਾਰ-ਵਿਚਾਰ ਦਾ ਅਸਰ ਆਮ ਜਨਤਾ ’ਤੇ ਪੈਂਦਾ ਹੈ। ਚੰਗੇ ਲੀਡਰ ਤੋਂ ਲੋਕ ਚੰਗੀ ਸਿੱਖਿਆ ਲੈ ਲੈਂਦੇ ਹਨ ਸਮਾਜ ਵੀ ਸੁਧਰਦਾ ਹੈ ਤੇ ਹੋਰ ਵੀ ਚੰਗੇ ਲੋਕ ਅੱਗੇ ਆਉਂਦੇ ਹਨ। ਪਾਕਿਸਤਾਨ, ਅਫ਼ਗਾਨਿਸਤਾਨ ਵਰਗੇ ਮੁਲਕਾਂ ’ਚ ਸਿਆਸਤ ’ਚ ਗਿਰਾਵਟ ਆ ਰਹੀ ਹੈ ਤਾਂ ਹੀ ਉੱਥੇ ਨਵੇਂ ਆਗੂ ਵੀ ਵਧੀਆ ਨਹੀਂ ਆ ਰਹੇ। ਵੱਡੇ ਆਗੂਆਂ ਨੂੰ ਆਪਣੀ ਭਾਸ਼ਾ ਬਾਰੇ ਸਦਾ ਗੰਭੀਰ ਤੇ ਜ਼ਿੰਮੇਵਾਰ ਰਹਿਣਾ ਚਾਹੀਦਾ ਹੈ।

ਸ਼ਬਦਾਂ ਦਾ ਅਰਥ ਸਹੀ ਹੋਵੇ | Politics

ਵਿਗੜੇ ਬੋਲ ਸ਼ਬਦਾਂ ਦੇ ਅਰਥਾਂ ਦਾ ਅਨਰਥ ਕਰਦੇ ਹਨ। ਇਹ ਸ਼ਬਦ ਹੀ ਹੰੁਦੇ ਹਨ ਜਿਨ੍ਹਾਂ ਦੀ ਦੁਰਵਰਤੋਂ ਕਰਕੇ ਹੇਠਲੇ ਪੱਧਰ ’ਤੇ ਲੜਾਈ-ਝਗੜੇ ਹੰੁਦੇ ਹਨ। ਸਮਾਜ ’ਚ ਵੈਰ-ਵਿਰੋਧ ਉਦੋਂ ਹੀ ਪੈਦਾ ਹੁੰਦਾ ਹੈ ਜਦੋਂ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਹਨ। ਇੱਕ-ਦੂਜੇ ਦੇ ਖਿਲਾਫ਼ ਭੜਕਾਉਣ ਲਈ ਜਿੱਥੇ ਝੂਠ ਦਾ ਸਹਾਰਾ ਲਿਆ ਜਾਂਦਾ ਹੈ, ੳੱੁਥੇ ਤਿੱਖੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਦੋ ਗਲਤ ਸ਼ਬਦਾਂ ਦੀ ਵਰਤੋਂ ਸਮਾਜ ’ਚ ਉਥਲ-ਪੁਥਲ ਲਿਆ ਦਿੰਦੀ ਹੈ। ਇਹੀ ਕਾਰਨ ਹੈ ਕਿ ਸਿਆਸੀ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੰਗਾਲ ਤੇ ਕੇਰਲਾ ’ਚ ਵਾਪਰੀਆਂ ਦਰਦਨਾਕ ਘਟਨਾਵਾਂ ਸਿਆਸੀ ਹਿੰਸਾ ਦਾ ਨਤੀਜਾ ਹਨ। ਜਦੋਂ ਉੱਪਰਲੇ ਆਗੂ ਜ਼ਹਿਰ ਉਗਲਣਗੇ ਤਾਂ ਫ਼ਿਰ ਹੇਠਲੇ ਆਗੂ ਤਾਂ ‘ਕਰੋਧ ਦੀ ਜਵਾਲਾ ਹੀ ਉਗਲਣਗੇ। ਇੱਕ ਜਿੰਮੇਵਾਰ ਆਗੂ ਦੀ ਚੰਗੀ ਭਾਸ਼ਾ ਲੱਖਾਂ ਆਮ ਲੋਕਾਂ ਨੂੰ ਬੰਨ੍ਹ ਲੈਂਦੀ ਹੈ ਤੇ ਇੱਕ ਆਗੂ ਦੇ ਤਿੱਖੇ ਸ਼ਬਦ ਲੋਕਾਂ ਨੂੰ ਹਿੰਸਾ ਦੇ ਰਾਹ ਵੱਲ ਤੋਰ ਦਿੰਦੇ ਹਨ। ਦੇਸ਼ ਦੀ ਤਰੱਕੀ ਅਮਨ-ਅਮਾਨ ਤੇ ਭਾਈਚਾਰੇ ਨਾਲ ਹੀ ਹੋਣੀ ਹੈ ਜੋ ਪ੍ਰੇਮ, ਪਿਆਰ ਤੇ ਸਦਭਾਵਨਾ ਨਾਲ ਹੀ ਸੰਭਵ ਹੈ। ਇਸ ਦੀ ਸ਼ੁਰੂਆਤ ਉੱਪਰੋਂ ਹੇਠਾਂ ਵੱਲ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਹਰਿਆਣਾ ਪ੍ਰਸਾਸਨ ਨੇ ਮੁੜ ਯੂਪੀ ਦੀ ਕਣਕ ਬਾਰਡਰ ’ਤੇ ਰੋਕੀ

ਜੇਕਰ ਸਿਆਸੀ ਪਾਰਟੀਆਂ ਆਪਸ ’ਚ ਸਦਭਾਵਨਾ, ਪਿਆਰ, ਭਾਈਚਾਰਾ ਰੱਖਣਗੀਆਂ ਤਾਂ ਜਨਤਾ ਸਮਾਜ ਅੰਦਰ ਇਸ ਦਾ ਜਬਰਦਸਤ ਪ੍ਰਭਾਵ ਜਾਵੇਗਾ। ਅਸਲ ’ਚ ਮਨੋਵਿਗਿਆਨਕ ਤੱਥ ਹੈ ਕਿ ਲੋਕ ਜਿਹੋ-ਜਿਹਾ ਵੇਖਣਗੇ ਉਹੋ-ਜਿਹੇ ਹੀ ਬਣਨਗੇ। ਵਿਰੋਧ, ਮੁਕਾਬਲੇਬਾਜ਼ੀ, ਮੱਤ ਭਿੰਨਤਾ ਹੋ ਸਕਦੀ ਹੈ ਪਰ ਦੁਸ਼ਮਣੀ ਨਹੀਂ ਹੋ ਸਕਦੀ। ਮਨੁੱਖ ਨੂੰ ਮਨੁੱਖਤਵ ਤਾਂ ਰੱਖਣਾ ਹੀ ਚਾਹੀਦਾ ਹੈ ਭਾਵੇਂ ਉਹ ਆਮ ਬੰਦਾ ਹੋਵੇ ਜਾਂ ਸਿਆਸੀ ਆਗੂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।