ਮਹਿਲੀ ਲੀਗ ‘ਚ ਹਰਮਨਪ੍ਰੀਤ ਦਾ ਸ਼ਾਨਦਾਰ ਆਗਾਜ਼, ਮੰਧਾਨਾ ਦਾ ਹਮਲਾ ਜਾਰੀ

ਪਲੇਠੇ ਮੈਚ ਂਚ 34 ਦੌੜਾਂ ਦੀ ਨਾਬਾਦ ਮੈਚ ਜੇਤੂ ਪਾਰੀ

ਲੰਦਨ, 1 ਅਗਸਤ

ਭਾਰਤੀ ਬੱਲੇਬਾਜ਼ ਹਰਮਨਪ੍ਰੀਤ ਕੌਰ ਨੇ ਮਹਿਲਾ ਕ੍ਰਿਕਟ ਸੁਪਰ ਲੀਗ ਟੀ20 ਟੂਰਨਾਮੈਂਟ 2018 ‘ਚ ਆਪਣੀ ਟੀਮ ਲੰਕਾਸ਼ਾਇਰ ਥੰਡਰ ਲਈ ਨਾਬਾਦ 34 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਦੇ ਹੋਏ ਆਪਣੀ ਸ਼ੁਰੂਆਤ ਨੂੰ ਯਾਦਗਾਰ ਬਣਾ ਦਿੱਤਾ ਹਰਮਨਪ੍ਰੀਤ ਨੇ ਲੰਕਾਸ਼ਾਇਰ ਲਈ 21 ਗੇਂਦਾਂ ‘ਚ 3 ਚੌਕੇ ਅਤੇ 1 ਛੱਕੇ ਦੀ ਮੱਦਦ ਨਾਲ ਨਾਬਾਦ 34 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ ਮਹਿਲਾ ਲੀਗ ਦੇ ਮੈਚ ‘ਚ ਸਰ੍ਹੇ ਸਟਾਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 148 ਦੌੜਾਂ ਬਣਾਈਆਂ ਜਿਸਦੇ ਜਵਾਬ ‘ਚ ਲੰਕਾਸ਼ਾਇਰ ਨੇ 19.5 ਓਵਰਾਂ ‘ਚ 5 ਵਿਕਟਾਂ ‘ਤੇ 151 ਦੌੜਾਂ ਬਣਾ ਕੇ ਪੰਜ ਵਿਕਟਾਂ ਨਾਲ ਜਿੱਤ ਆਪਣੇ ਨਾਂਅ ਕਰ ਲਈ

 

 ਆਖ਼ਰੀ ਓਵਰ ਦੀ ਪੰਜਵੀਂ ਗੇਂਦ ‘ਤੇ ਛੱਕਾ ਲਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ

ਲੰਕਾਸ਼ਾਇਰ ਲਈ ਓਪਨਰ ਨਿਕੋਲ ਬੋਲਟਨ ਨੇ 87 ਦੌੜਾਂ(13 ਚੌਕੇ) ਦੀ ਪਾਰੀ ਖੇਡੀ ਜਿਸ ਵਿੱਚ ਉਸਨੇ 13 ਚੌਕੇ ਲਾਏ ਪਰ ਉਹ ਤੀਸਰੀ ਬੱਲੇਬਾਜ਼  ਦੇ ਤੌਰ ‘ਤੇ ਆਊਟ ਹੋ ਗਈ ਇਸ ਤੋਂ ਬਾਅਦ ਚੌਥੇ ਨੰਬਰ ‘ਤੇ ਬੱਲੇਬਾਜ਼ੀ ਲਈ ਉੱਤਰੀ ਹਰਮਨਪੀ੍ਰਤ ਨੇ ਆਖ਼ਰੀ ਓਵਰ ਦੀ ਪੰਜਵੀਂ ਗੇਂਦ ‘ਤੇ ਟੀਮ ਦਾ ਇੱਕੋ ਇੱਕ ਛੱਕਾ ਲਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਟਵਿੱਟਰ ‘ਤੇ ਲਿਖਿਆ ਕੀ ਜ਼ਬਰਦਸਤ ਤਰੀਕਾ ਹੈ ਜਿੱਤ ਦਾ ਹਰਮਨ ਨੇ ਆਪਣੇ ਪਹਿਲੇ ਹੀ ਮੈਚ ‘ਚ ਜਿੱਤ ਦਿਵਾਈ

 

ਮੰਧਾਨਾ ਦੀ ਇੱਕ ਹੋਰ ਧਮਾਕੇਦਾਰ ਪਾਰੀ

ਭਾਰਤੀ ਟੀਮ ਦੀ ਸਲਾਮੀ ਬੱਲੇਬਾਜ਼ ਸਮਰਿਤੀ ਮੰਧਾਨਾ ਦਾ ਇੰਗਲੈਂਡ ‘ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਮੰਧਾਨਾ ਇੰਗਲੈਂਡ ਦੀ ਮਹਿਲਾ ਕ੍ਰਿਕਟ ਸੁਪਰ ਲੀਗ 2018 ‘ਚ ਆਪਣੀ ਤਾਬੜਤੋੜ ਬੱਲੇਬਾਜ਼ੀ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ 31 ਜੁਲਾਈ ਨੂੰ ਖੇਡੇ ਗਏ ਮੈਚ ‘ਚ ਮੰਧਾਨਾ ਨੇ ਵੈਸਟਰਨ ਸਟੋਰਮ ਵੱਲੋਂ ਖੇਡਦਿਆਂ 27 ਗੇਂਦਾਂ ‘ਚ ਮੈਚ ਜੇਤੂ ਨਾਬਾਦ 43 ਦੌੜਾਂ ਦੀ ਪਾਰੀ ਖੇਡੀ ਮੰਧਾਨਾ ਦੀ ਪਾਰੀ ਦੀ ਬਦੌਲਤ ਵੈਸਟਰਨ ਨੇ ਸਰਦਰਨ ਵਾਈਪਰਜ਼ ਨੂੰ 9 ਵਿਕਟਾਂ ਨਾਲ ਮਾਤ ਦਿੱਤੀ

 
ਵਾਈਪਰਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 18.1 ਓਵਰਾਂ ‘ਚ 91 ਦੌੜਾਂ ‘ਤੇ ਸਿਮਟ ਗਈ ਜਿਸਦੇ ਜਵਾਬ ‘ਚ ਸਟੋਰਮ ਨੇ 9.3 ਓਵਰਾਂ ‘ਚ 1 ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ ਮੰਧਾਨੇ ਨੇ ਹੁਣ ਤੱਕ ਖੇਡੇ ਮੈਚਾਂ ‘ਚ 48.37 ਦੀ ਔਸਤ ਨਾਲ 180 ਦੌੜਾਂ ਬਣਾਈਆਂ ਹਨ ਜਿਸ ਵਿੱਚ ਰਿਕਾਰਡ ਦੀ ਬਰਾਬਰੀ ਕਰਨ ਵਾਲੀ ਨਾਬਾਦ 52 ਦੌੜਾਂ ਦੀ ਪਾਰੀ ਵੀ ਸ਼ਾਮਲ ਹੈ ਇਸ ਟੂਰਨਾਮੈਂਟ ‘ਚ ਮੰਧਾਨਾ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ, ਛੱਕਿਆਂ ਅਤੇ ਚੌਕਿਆਂ ਦੇ ਮਾਮਲੇ ‘ਚ ਅਤੇ ਸਟਰਾਈਕ ਰੇਟ ਦੇ ਮਾਮਲੇ ‘ਚ ਸਭ ਤੋਂ Àੁੱਪਰ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।