ਦੁਬਾਰਾ ਕੋਚ ਬਣਾਉਣ ਦੀ ਮੰਗ
ਏਜੰਸੀ,
ਨਵੀਂ ਦਿੱਲੀ, 4 ਦਸੰਬਰ
ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਰਮੇਸ਼ ਪੋਵਾਰ ਅਤੇ ਕ੍ਰਿਕਟਰ ਮਿਤਾਲੀ ਰਾਜ ਦਰਮਿਆਨ ਚੱਲ ਰਹੇ ਵਿਵਾਦ ‘ਚ ਨਵਾਂ ਮੋੜ ਆ ਗਿਆ ਹੈ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਉਪ ਕਪਤਾਨ ਸਮਰਿਤੀ ਮੰਧਾਨਾ ਕੋਚ ਪੋਵਾਰ ਦੇ ਪੱਖ ‘ਚ ਨਿੱਤਰ ਆਈਆਂ ਹਨ
ਦੋਵਾਂ ਨੇ ਪ੍ਰਬੰਧਕਾਂ ਦੀ ਕਮੇਟੀ ਨੂੰ ਈਮੇਲ ਲਿਖ ਕੇ ਪੋਵਾਰ ਨੂੰ ਕੋਚ ਦੇ ਅਹੁਦੇ ‘ਤੇ ਬਣਾਈ ਰੱਖਣ ਦੀ ਮੰਗ ਕੀਤੀ ਹੈ ਹਰਮਨਪ੍ਰੀਤ ਅਤੇ ਮੰਧਾਨਾ ਨੇ ਈਮੇਲ ‘ਚ ਸਾਫ਼ ਕੀਤਾ ਹੈ ਕਿ ਮਿਤਾਲੀ ਨੂੰ ਸੈਮੀਫਾਈਨਲ ‘ਚ ਟੀਮ ਤੋਂ ਬਾਹਰ ਰੱਖਣ ਦਾ ਫੈਸਲਾ ਇਕੱਲੇ ਪੋਵਾਰ ਦਾ ਨਹੀਂ ਸੀ ਇਸ ਫੈਸਲੇ ‘ਚ ਪੋਵਾਰ ਦੇ ਨਾਲ ਉਹਨਾਂ ਤੋਂ ਇਲਾਵਾ ਚੋਣਕਰਤਾ ਅਤੇ ਮੈਨੇਜਰ ਸ਼ਾਮਲ ਸਨ ਇਹ ਫੈਸਲਾ ਪੂਰੀ ਤਰ੍ਹਾਂ ਖੇਡ ਦੇ ਤਰਕਾਂ ਅਤੇ ਹਾਲਾਤਾਂ ਦੇ ਜਾਇਜੇ ਦੇ ਆਧਾਰ ‘ਤੇ ਲਿਆ ਗਿਆ ਸੀ ਅਤੇ ਦੋਵਾਂ ਨੂੰ ਵਿਸ਼ਵਾਸ ਹੈ ਕਿ ਮਿਤਾਲੀ ਨੂੰ ਬਾਹਰ ਕਰਨ ਦਾ ਫੈਸਲਾ ਨਿੱਜੀ ਨਹੀਂ, ਸਗੋਂ ਟੀਮ ਹਿੱਤਾਂ ਨੂੰ ਧਿਆਨ ‘ਚ ਰੱਖ ਕੇ ਲਿਆ ਗਿਆ ਸੀ
ਪੋਵਾਰ ਅਤੇ ਮਿਤਾਲੀ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਆਪਸ ‘ਚ ਬੈਠ ਕੇ ਆਪਣੇ ਗਿਲੇ ਸ਼ਿਕਵਿਆਂ ਨੂੰ ਸੁਲਝਾ ਕੇ ਸੁਲਾਹ ਤੱਕ ਪਹੁੰਚਣਾ ਚਾਹੀਦਾ ਹੈ
ਹਰਮਨਪ੍ਰੀਤ ਨੇ ਇੱਥੋਂ ਤੱਕ ਕਿਹਾ ਕਿ ਪੋਵਾਰ ਅਤੇ ਮਿਤਾਲੀ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਆਪਸ ‘ਚ ਬੈਠ ਕੇ ਆਪਣੇ ਗਿਲੇ ਸ਼ਿਕਵਿਆਂ ਨੂੰ ਸੁਲਝਾ ਕੇ ਸੁਲਾਹ ਤੱਕ ਪਹੁੰਚਣਾ ਚਾਹੀਦਾ ਹੈ ਇਹੀ ਇਹਨਾਂ ਦੋਵਾਂ ਅਤੇ ਟੀਮ ਦੇ ਹਿੱਤ ‘ਚ ਰਹੇਗਾ
ਹਰਮਨਪ੍ਰੀਤ ਨੇ ਸਾਰੇ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਟੀ20 ਦੀ ਕਪਤਾਨ ਅਤੇ ਇੱਕ ਰੋਜ਼ਾ ਟੀਮ ਦੀ ਉਪ ਕਪਤਾਨ ਹੋਣ ਦੇ ਨਾਤੇ ਉਹ ਅਪੀਲ ਕਰਦੀ ਹੈ ਕਿ ਪੋਵਾਰ ਨੂੰ ਕੋਚ ਅਹੁਦੇ ‘ਤੇ ਬਰਕਰਾਰ ਰੱਖਿਆ ਜਾਵੇ ਉਹਨਾਂ ਨੂੰ ਨਹੀਂ ਲੱਗਦਾ ਕਿ ਅਜਿਹੇ ‘ਚ ਉਹਨਾਂ ਤੋਂ ਇਲਾਵਾ ਹੋਰ ਕੋਈ ਕੋਚ ਅਹੁਦੇ ‘ਤੇ ਠੀਕ ਰਹੇਗਾ
ਟੀ20 ਵਿਸ਼ਵ ਕੱਪ ‘ਚ ਇੰਗਲੈਂਡ ਵਿਰੁੱਧ ਸੈਮੀਫਾਈਨਲ ‘ਚ ਬਾਹਰ ਰੱਖਣ ਤੋਂ ਬਾਅਦ ਮਿਤਾਲੀ ਨੇ ਬੋਰਡ ਅਤੇ ਸੀਓਏ ਨੂੰ ਕੋਚ ਪੋਵਾਰ ਦੀ ਸ਼ਿਕਾਇਤ ਕੀਤੀ ਸੀ ਅਤੇ ਅਪਮਾਨਤ ਕਰਨ ਦਾ ਦੋਸ਼ ਲਾਇਆ ਸੀ ਜਦੋਂਕਿ ਪੋਵਾਰ ਨੇ ਪਲਟਵਾਰ ਕਰਦੇ ਹੋਏ ਮਿਤਾਲੀ ਨੂੰ ਘਮੰਡੀ ਕਿਹਾ ਸੀ ਪੋਵਾਰ ਦਾ ਕਾਰਜਕਾਲ 30 ਨਵੰਬਰ ਨੂੰ ਸਮਾਪਤ ਹੋਇਆ ਸੀ ਅਤੇ ਬੋਰਡ ਨੇ ਉਹਨਾਂ ਦਾ ਕਾਰਜਕਾਲ ਅੱਗੇ ਨਹੀਂ ਵਧਾਇਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।