44 ਗੇਂਦਾਂ ‘ਚ ਲਾਏ 4 ਚੌਕੇ ਅਤੇ ਛੇ ਛੱਕੇ, 74 ਦੌੜਾਂ | Harmanpreet
(ਏਜੰਸੀ)। ਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੇ ਕਿਆ ਸੁਪਰ ਲੀਗ ‘ਚ ਆਪਣੀ ਤੂਫ਼ਾਨੀ ਬੱਲੇਬਾਜ਼ੀ ਦਾ ਨਮੂਨਾ ਪੇਸ਼ ਕਰਦਿਆਂ 44 ਗੇਂਦਾਂ ‘ਚ ਸ਼ਾਨਦਾਰ 74 ਦੌੜਾਂ ਬਣਾਈਆਂ ਇਸ ਦੌਰਾਨ ਉਸਨੇ 4 ਚੌਕੇ ਅਤੇ 6 ਛੱਕੇ ਲਾਏ ਉਸ ਦੀ ਪਾਰੀ ਦੀ ਬਦੌਲਤ ਲੰਕਾਸ਼ਾਇਰ ਨੇ 154/9 ਦਾ ਸਕੋਰ ਕੀਤਾ ਯਾਰਕਸ਼ਾਇਰ ਡਾਇਮੰਡ ਵਿਰੁੱਧ ਖੇਡੇ ਗਏ ਇਸ ਮੈਚ ‘ਚ ਲੰਕਾਸ਼ਾਇਰ ਥੰਡਰਜ਼ ਦੇ 8ਵੇਂ ਓਵਰ ਤੱਕ 43 ਦੌੜਾਂ ‘ਤੇ 2 ਵਿਕਟ ਡਿੱਗ ਗਏ ਸਨ ਅਜਿਹੇ ‘ਚ ਹਰਮਨਪ੍ਰੀਤ ਆਈ ਅਤੇ ਆਉਂਦੇ ਹੀ ਚੌਕੇ-ਛੱਕੇ ਲਾ ਕੇ ਮੈਚ ਦਾ ਪਾਸਾ ਪਲਟ ਦਿੱਤਾ ਜਿਸ ਦੀ ਬਦੌਲਤ ਲੰਕਾਸ਼ਾਇਰ ਨੇ 9 ਦੌੜਾਂ ਨਾਲ ਜਿੱਤ ਦਰਜ ਕੀਤੀ ਭਾਰਤੀ ਟੀ20 ਟੀਮ ਦੀ ਕਪਤਾਨ ਹਰਮਨਪ੍ਰੀਤ ਆਪਣੇ ਕੇਐਸਐਲ ਕਰੀਅਰ ਦੀ ਸ਼ੁਰੂਆਤ 21 ਗੇਂਦਾਂ ‘ਚ 34 ਦੌੜਾਂ ਦੀ ਪਾਰੀ ਨਾਲ ਕੀਤੀ ਸੀ। (Harmanpreet)
ਬਣਾ ਦਿੱਤਾ ਛੱਕਿਆਂ ਦਾ ਰਿਕਾਰਡ | Harmanpreet
ਇਸ ਮੈਚ ‘ਚ ਲਾਏ 6 ਛੱਕਿਆਂ ਨਾਲ ਹਰਮਨਪ੍ਰੀਤ ਕਿਆ ਸੁਪਰ ਲੀਗ ਦੇ ਇਤਿਹਾਸ ‘ਚ ਇੱਕ ਪਾਰੀ ‘ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲੀ ਦੂਸਰੀ ਬੱਲੇਬਾਜ਼ ਬਣ ਗਈ ਹੈ ਉਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੀ ਵਿਕਟਕੀਪਰ ਲਿਜ਼ਲੀ ਲੀ ਦੋ ਵਾਰ 6-6 ਛੱਕੇ ਲਾ ਚੁੱਕੀ ਹੈ ਨਾਲ ਹੀ ਇਸ ਸੀਜ਼ਨ ‘ਚ ਸਮਰਿਤੀ ਮੰਧਾਨਾ 5 ਛੱਕੇ ਲਾ ਚੁੱਕੀ ਹੈ।














