ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News ਬੇਅਦਬੀ ਕੇਸ ’ਚ...

    ਬੇਅਦਬੀ ਕੇਸ ’ਚ ਜਾਣ ਬੁੱਝ ਕੇ ਪਾਇਆ ਜਾ ਰਿਹੈ ਪੂਜਨੀਕ ਗੁਰੂ ਜੀ ਦਾ ਨਾਂਅ : ਹਰਜੀਤ ਗਰੇਵਾਲ

    Harjit Grewal Big Statement
    ਬੇਅਦਬੀ ਕੇਸ ’ਚ ਜਾਣ ਬੁੱਝ ਕੇ ਪਾਇਆ ਜਾ ਰਿਹੈ ਪੂਜਨੀਕ ਗੁਰੂ ਜੀ ਦਾ ਨਾਂਅ : ਹਰਜੀਤ ਗਰੇਵਾਲ

    ਕਿਹਾ, ਇਹ ਸਭ ਵੋਟਾਂ ਲੈਣ ਲਈ ਕੀਤਾ ਜਾ ਰਿਹਾ ਹੈ: Harjit Grewal 

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ‘ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਅਤੇ ਹਨੀਪ੍ਰੀਤ ਜੀ ਦਾ ਬੇਅਦਬੀ ਕੇਸ ’ਚ ਨਾਂਅ ਜਾਣਬੁੱਝ ਕੇ ਪਾਇਆ ਗਿਆ ਹੈ। ਸਾਡੀ ਸਰਕਾਰ ਆਉਣ ’ਤੇ ਅਸੀਂ ਇਸਦੀ ਜਾਂਚ ਕਰਵਾਵਾਂਗੇ’ ਇਹ ਬਿਆਨ ਦਿੰਦਿਆਂ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਇੱਕ ਕੇਸ ਤਿੰਨ-ਤਿੰਨ ਵਾਰ ਰਜਿਟਰਡ ਕਰ ਰਹੇ ਹਨ ਇਹ ਠੀਕ ਨਹੀਂ ਹੈ। ਇਹ ਇਸ ਕੇਸ ਨੂੰ ਆਪਣੇ ਨਿੱਜੀ ਫਾਇਦੇ ਲਈ ਹੋਰ ਉਲਝਾ ਰਹੇ ਹਨ। ਇਹ ਵੋਟਾਂ ਲੈਣ ਲਈ ਸਭ ਕੁਝ ਕਰ ਰਹੇ ਹਨ। ਉਨ੍ਹਾਂ ਅੱਗੇ ਆਖਿਆ ਕਿ ਭਗਵੰਤ ਮਾਨ ਇਸ ਦੀ ਇਨਵੈਸਟੀਗੇਸ਼ਨ ’ਚ ਖੁਦ ਇੰਟਰਸਟ ਲੈ ਰਿਹਾ ਹੈ। ਇਨਵੈਸਟੀਗੇਟਰ ਭਗਵੰਤ ਮਾਨ ਖੁਦ ਹੈ। (Harjit Grewal )

    ਇਹ ਵੀ ਪੜ੍ਹੋ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਿਸੇ ਧਰਮ ਦੀ ਬੇਅਦਬੀ ਨਹੀਂ ਕੀਤੀ, ਫਿਰ ਵੀ ਡੇਰੇ ਖਿਲ਼ਾਫ…

    ਪ੍ਰਦੀਪ ਕਲੇਰ ਦੇ ਬਿਆਨ ਦੇਣ ’ਤੇ ਉਨ੍ਹਾਂ (Harjit Grewal ) ਕਿਹਾ ਕਿ ‘‘ਬਿਆਨ ਤਾਂ ਤੁਸੀਂ ਇੰਜ ਕਰੋ ਮੈਨੂੰ ਕਹਿ ਦੇਵੋ, ਮੇਰੀ ਸਰਕਾਰ ਹੋਵੇ, ਤੁਸੀਂ ਕਿਵੇਂ ਬਿਆਨ ਦਿੰਦੇ ਹੋ, ਤੁਸੀਂ ਤੋਤੇ ਵਾਂਗ ਬੋਲੋਗੇ ਜਿਵੇਂ ਅਸੀਂ ਲਿਖ ਕੇ ਦੇਵਾਂਗੇ, ਉਹੀ ਪੜ੍ਹੋਗੇ’’ ਉਨ੍ਹਾਂ ਅੱਗੇ ਆਖਿਆ ਕਿ ਕਿਸੇ ਨਾਲ ਨਜਾਇਜ਼ ਨਹੀਂ ਹੋਣਾ ਚਾਹੀਦਾ ਸਾਡੀ ਸਰਕਾਰ ਆਉਣ ’ਤੇ ਅਸੀਂ ਇਸ ਦੀ ਜਾਂਚ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਸਭ ਵੋਟ ਲੈਣ ਲਈ ਆਪਣੇ ਨਿੱਜੀ ਫਾਇਦੇ ਲਈ ਉਨ੍ਹਾਂ ’ਤੇ ਦਬਾਅ ਬਣਾ ਰਹੇ ਹਨ। ਇਸ ’ਚ ਕੁਝ ਨਹੀਂ ਨਿੱਕਲਣਾ, ਇਹ ਝੂਠ ਬੋਲ ਰਹੇ ਹਨ ਤੇ ਇਹ ਕੇਸ ਨੂੰ ਗੁੰਮਰਾਹ ਕਰ ਰਹੇ ਹਨ।

    LEAVE A REPLY

    Please enter your comment!
    Please enter your name here