ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News ਰੋਹਿਤ ਨੂੰ ਹਟਾ...

    ਰੋਹਿਤ ਨੂੰ ਹਟਾ ਕੇ ਹਾਰਦਿਕ ਪਾਂਡਿਆ ਨੂੰ ਬਣਾਇਆ ਮੁੰਬਈ ਇੰਡੀਅਨਜ਼ ਦਾ ਕਪਤਾਨ, ਜਾਣੋ ਕਿਉਂ

    Mumbai Indians

    ਮੁੰਬਈ। ਇੰਡੀਅਨ ਪ੍ਰੀਮੀਅਰ ਲੀਗ ਦੇ 2024 ਸੀਜ਼ਨ ਵਿੱਚ ਵੱਡਾ ਫੇਰਬਦਲ ਵੇਖਣ ਨੂੰ ਮਿਲੇਗਾ। ਮੁੰਬਈ ਇੰਡੀਅਨ ਨੇ ਰੋਹਿਤ ਸ਼ਰਮਾ ਦੀ ਥਾਂ ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਕਪਾਤਨੀ ਦਿੱਤੀ ਗਈ ਹੈ। ਗੁਜਰਾਤ ਨੂੰ ਪਹਿਲੀ ਵਾਰ ’ਚ ਹੀ ਚੈਂਪੀਅਨ ਬਣਾਉਣ ਵਾਲੇ ਪਾਂਡਿਆ ਹੁਣ ਮੁੰਬਈ ਇੰਡੀਅਨਜ਼ ਵੱਲੋਂ ਖੇਡਦੇ ਨਜ਼ਰ ਆਉਣਗੇ। Mumbai Indians

     Rohit Sharma

    ਰੋਹਿਤ ਸ਼ਰਮਾ ਦੀ ਅਗਵਾਈ ’ਚ ਮੀ ਨੇ 5 ਖਿਤਾਬ ਜਿੱਤੇ ਹਨ। ਮੁੰਬਈ ਇੰਡੀਅਨ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਫ੍ਰੈਂਚਾਇਜ਼ੀ ਨੇ ਰੋਹਿਤ ਸ਼ਰਮਾ ਦੀ ਭੂਮਿਕਾ ਨੂੰ ਲੈ ਕੇ ਸਪੱਸ਼ਟ ਨਹੀਂ ਕੀਤਾ ਹੈ। ਫਰੈਂਚਾਇਜ਼ੀ ਨੇ 19 ਦਿਨ ਪਹਿਲਾਂ ਹਾਰਦਿਕ ਪਾਂਡਿਆ ਨੂੰ ਗੁਜਰਾਤ ਟਾਇਟਨਸ ਦੇ ਨਾਲ 15 ਕਰੋੜ ਰੁਪਏ ਵਿੱਚ ਟ੍ਰੇਡ ਕੀਤਾ ਸੀ।  ਫਰੈਂਚਾਇਜ਼ੀ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ- ਆਲਰਾਊਂਡਰ ਖਿਡਾਰੀ ਹਾਰਦਿਕ ਪਾਂਡਿਆ ਮੁੰਬਈ ਇੰਡੀਅਨਜ਼ ਦੀ ਕਪਤਾਨੀ ਸੰਭਾਲਣ ਲਈ ਤਿਆਰ ਹਨ।

    ਇਹ ਵੀ ਪਡ਼੍ਹੋ : ਮਥੁਰਾ ਦੀ ਸ਼ਾਹੀ ਈਦਗਾਹ ਦੇ ਸਰਵੇ ਆਰਡਰ ’ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

    ਜਿਕਰਯੋਗ ਹੈ ਕਿ ਹਾਰਦਿਕ ਪਾਂਡਿਆ ਨੇ ਪਹਿਲੇ ਹੀ ਸੀਜ਼ਨ ‘ਚ ਗੁਜਰਾਤ ਟਾਈਟਨਸ ਨੂੰ ਚੈਂਪੀਅਨ ਬਣਾਇਆ ਸੀ। ਗੁਜਰਾਤ ਦੀ ਟੀਮ 2022 ਸੀਜ਼ਨ ਵਿੱਚ ਚੈਂਪੀਅਨ ਅਤੇ 2023 ਵਿੱਚ ਉਪ ਜੇਤੂ ਰਹੀ। Mumbai Indians

    LEAVE A REPLY

    Please enter your comment!
    Please enter your name here