ਸਾਡੇ ਨਾਲ ਸ਼ਾਮਲ

Follow us

12.7 C
Chandigarh
Thursday, February 12, 2026
More
    Home ਸੂਬੇ ਪੰਜਾਬ ਵਿਧਾਇਕ ਫਾਜ਼ਿਲਕ...

    ਵਿਧਾਇਕ ਫਾਜ਼ਿਲਕਾ ਨੇ ਬਿਜਲੀ ਤੇ ਪੰਜਾਬ ਲੋਕ ਨਿਰਮਾਣ ਵਿਭਾਗ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਕੀਤੀ ਮੁਲਾਕਾਤ

    Harbhajan Singh ETO

    ਫਾਜ਼ਿਲਕਾ ਦੇ ਬਿਜਲੀ ਘਰ ਨੂੰ ਵੱਡਾ ਕਰਨ ਅਤੇ ਫਾਜ਼ਿਲਕਾ ਤੋਂ ਸ਼ਤੀਰ ਵਾਲਾ ਰੋਡ ਨੂੰ ਜਾਂਦੀ ਸੜਕ ਨਵੀਂ ਬਣਾਉਣ ਦੀ ਕੀਤੀ ਮੰਗ

    ਫਾਜ਼ਿਲਕਾ (ਰਜਨੀਸ਼ ਰਵੀ) ਫਾਜ਼ਿਲਕਾ ਦੇ ਬਿਜਲੀ ਘਰ ਨੂੰ ਵੱਡਾ ਕਰਨ ਅਤੇ ਫਾਜ਼ਿਲਕਾ ਤੋਂ ਸ਼ਤੀਰ ਵਾਲਾ ਰੋਡ (ਹਿੰਦੂ ਮੱਲ ਕੋਟ) ਨੂੰ ਜਾਂਦੀ ਸੜਕ ਨੂੰ ਨਵੀਂ ਬਣਾਉਣ ਦੀ ਮੰਗ ਨੂੰ ਲੈ ਕੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਵੱਲੋਂ ਬਿਜਲੀ ਅਤੇ ਪੰਜਾਬ ਲੋਕ ਨਿਰਮਾਣ ਵਿਭਾਗ ਮੰਤਰੀ ਸ਼੍ਰੀ ਹਰਭਜਨ ਸਿੰਘ ਈ ਟੀ ਓ ਨਾਲ ਵਿਸੇ਼ਸ਼ ਮੁਲਾਕਾਤ ਕੀਤੀ ਗਈ।

    ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕੈਬਨਿਟ ਮੰਤਰੀ ਸ੍ਰੀ. ਹਰਭਜਨ ਸਿੰਘ ਈ ਟੀ ਓ ਨੂੰ ਦੱਸਿਆ ਕਿ ਫਾਜ਼ਿਲਕਾ ਤੋਂ ਸ਼ਤੀਰ ਵਾਲਾ ਰੋਡ ਦੀ ਹਾਲਤ ਕਾਫੀ ਖਸਤਾ ਹੈ ਤੇ ਇਸੇ ਤਰ੍ਹਾਂ ਹੀ ਫਾਜ਼ਿਲਕਾ ਦਾ ਬਿਜਲੀ ਘਰ ਛੋਟਾ ਹੋਣ ਕਾਰਨ ਸਹਿਰ ਵਾਸੀਆਂ ਨੂੰ ਬਿਜਲੀ ਸਬੰਧੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕੈਬਨਿਟ ਮੰਤਰੀ ਸ੍ਰੀ. ਹਰਭਜਨ ਸਿੰਘ ਈ ਟੀ ਓ ਤੋਂ ਮੰਗ ਕੀਤੀ ਕਿ ਫਾਜ਼ਿਲਕਾ ਦਾ ਬਿਜਲੀ ਘਰ ਵੱਡਾ ਕੀਤਾ ਜਾਵੇ ਅਤੇ ਸਤੀਰ ਵਾਲਾ ਨੂੰ ਜਾਂਦੀ ਸੜਕ ਨਵੀਂ ਬਣਵਾਈ ਜਾਵੇ ਤਾਂ ਜੋ ਸਹਿਰ ਵਾਸੀਆਂ ਤੇ ਹੋਰਨਾਂ ਰਾਹੀਗਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।

    ਇਹ ਵੀ ਪੜ੍ਹੋ : ਜਦੋਂ ਇੱਕ ਸਨਕੀ ਨੌਜਵਾਨ ਮਾਸਕ ਪਹਿਨ ਕੇ ਕਰਨ ਲੱਗਿਆ ਇਹ ਹਰਕਤਾਂ, ਪੜ੍ਹੋ ਫਿਰ ਕੀ ਹੋਇਆ…

    LEAVE A REPLY

    Please enter your comment!
    Please enter your name here