ਬਾਦਸ਼ਾਹਪੁਰ ਪਹੁੰਚਣ ’ਤੇ ਹਾਰ ਪਾ ਕੇ ਕੀਤਾ ਗਿਆ ਸਵਾਗਤ
Farmers Punjab News:(ਮਨੋਜ ਗੋਇਲ) ਬਾਦਸ਼ਾਹਪੁਰ। ਹਰਭਜਨ ਸਿੰਘ ਬੁੱਟਰ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਸੂਬਾ ਕਨਵੀਨਰ ਚੁਣੇ ਜਾਣ ’ਤੇ ਅੱਜ ਉਨਾਂ ਦੇ ਕਸਬਾ ਬਾਦਸ਼ਾਹਪੁਰ (ਉਗੋਕੇ) ਪਹੁੰਚਣ ’ਤੇ ਸਥਾਨਕ ਚੌਕ ਅੰਦਰ ਯੂਨੀਅਨ ਦੇ ਵੱਖ-ਵੱਖ ਆਗੂਆਂ ਵੱਲੋਂ ਉਨਾਂ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ: Food Poisoning: ਵੀਅਤਨਾਮ ’ਚ ਸੈਂਡਵਿਚ ਖਾਣ ਤੋਂ ਬਾਅਦ 162 ਲੋਕ ਬਿਮਾਰ, ਅਧਿਕਾਰੀਆਂ ਨੇ ਜਾਂਚ ਕੀਤਾ ਸ਼ੁਰੂ
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਚਰਨਜੀਤ ਕੌਰ ਕੰਗ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਅਤੇ ਬਲਾਕ ਪ੍ਰਧਾਨ ਬਾਦਸ਼ਾਹਪੁਰ (ਉਗੋਕੇ) ਨੇ ਦੱਸਿਆ ਕਿ ਕੱਲ੍ਹ 8 ਨਵੰਬਰ ਨੂੰ ਬਰਨਾਲਾ ਦੇ ਬਾਬਾ ਕਾਲਾ ਮਹਿਰ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਹੋਈ ਮੀਟਿੰਗ ਮੌਕੇ ਪੰਜ ਜ਼ਿਲ੍ਹਿਆਂ ਦੇ ਵਿਸ਼ੇਸ਼ ਆਗੂਆਂ ਨੇ ਹਿੱਸਾ ਲਿਆ। ਸਿਸਟਮ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਸੁਧਾਰਨ ਦੇ ਲਈ ਦਰਸ਼ਨ ਪਾਲ ਦੀ ਜਗ੍ਹਾ ’ਤੇ ਕਿਰਤੀ ਕਿਸਾਨ ਲੋਕਾਂ ਦੀ ਸੁਗੁਰਦ ਆਗੂ ਟੀਮਾਂ ਨੇ ਹਰਭਜਨ ਸਿੰਘ ਬੂਟਰ ਨੂੰ ਆਪਣਾ ਸੂਬਾ ਕਨਵੀਨਰ ਐਲਾਨਿਆ। ਇਸੇ ਖੁਸ਼ੀ ਮੌਕੇ ਅੱਜ ਕਸਬਾ ਬਾਦਸ਼ਾਹਪੁਰ ਵਿਖੇ ਪਹੁੰਚੇ ਹਰਭਜਨ ਸਿੰਘ ਬੁੱਟਰ ਨੇ ਬੋਲਦਿਆਂ ਕਿਹਾ ਕਿ ਉਹ ਦਬੇ-ਕੁਚਲੇ ਲੋਕਾਂ ਦੀ ਆਵਾਜ਼ ਬਣਨਗੇ ਕਿਸੇ ਨਾਲ ਵੀ ਕਿਸੇ ਕਿਸਮ ਦਾ ਧੱਕਾ ਬਰਦਾਸ਼ਤ ਨਹੀਂ ਕਰਨਗੇ ਅਤੇ ਹਮੇਸ਼ਾ ਹੀ ਇਨਸਾਫ ਲਈ ਲੜਦੇ ਰਹਿਣਗੇ। ਇਸ ਮੌਕੇ ਬਲਾਕ ਪਾਤੜਾਂ,ਸਮਾਣਾ ,ਸਨੌਰ ,ਭੁੰਨਰੇੜੀ ,ਨਾਭਾ ,ਪਟਿਆਲਾ ,ਬਾਦਸ਼ਾਹਪੁਰ, ਰਾਜਪੁਰਾ ਦੇ ਵਿਸ਼ੇਸ਼ ਆਗੂ ਵੀ ਹਾਜ਼ਰ ਸਨ।














