ਸਰਸਾ। ਸ਼ਾਹ ਸਤਿਨਾਮ ਜੀ ਧਾਮ ’ਚ ਬੁੱਧਵਾਰ ਨੂੰ ਰੂਹਾਨੀਅਤ ਦੇ ਮਹਾਂਕੁੰਭ ਦਾ ਨਜ਼ਾਰਾ ਬਣਿਆ ਰਿਹਾ। ਪੰਜ ਸਾਲਾਂ ਬਾਅਦ ਆਪਣੇ ਸੱਚੇ ਰਹਿਬਰ ਦੀ ਪਵਿੱਤਰ ਹਜ਼ੂਰੀ ’ਚ ਭੰਡਾਰਾ ਮਨਾਉਦ ਦੀ ਖੁਸ਼ੀ ’ਚ ਮਸਤ ਹੋਏ ਡੇਢ ਕਰੋੜ ਤੋਂ ਜ਼ਿਆਦਾ ਡੇਰਾ ਸ਼ਰਧਾਲੂਆਂ ਦੀ ਸ਼ਰਧਾ ਦੇ ਸਾਹਮਣੇ ਸਾਰੇ ਪ੍ਰਬੰਧ ਛੋਟੇ ਸਾਬਤ ਹੋਏ। ਹਰ ਪਾਸੇ ਖੁਸ਼ੀ, ਨੱਚਣ-ਗਾਉਣ ਦਾ ਆਲਮ ਨਜ਼ਰ ਆਇਆ। (Hhappy Incarnation Day)
ਸਾਧ-ਸੰਗਤ ਦੇ ਸ਼ਰਧਾ ਦੇ ਸਮੁੰਦਰ ਨੂੰ ਦੇਖਦੇ ਹੋਏ ਲੱਗ ਰਿਹਾ ਸੀ ਜਿਵੇਂ ਪਰੀ ਦੁਨੀਆਂ ਸਰਸਾ ਵੱਲ ਨੂੰ ਚੱਲ ਪਈ ਹੋਵੇ। ਮੌਕਾ ਸੀ ਸੱਚੇ ਰੂਹਾਨੀ ਰਹਿਬਰ, ਮਹਾਨ ਸਮਾਜ ਸੁਧਾਰਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਆਨਲਾਈਨ ਪਵਿੱਤਰ ਅਵਤਾਰ ਦਿਵਸ ਦੇ ਭੰਡਾਰੇ ਦਾ। ਜਿਸ ਨੂੰ ਸਾਧ-ਸੰਗਤ ਨੇ ਐੱਮਐੱਸਜੀ ਭੰਡਾਰੇ ਦੇ ਰੂਪ ’ਚ ਮਨਾਇਆ।
ਇਸ ਮੌਕੇ ’ਤੇ ਮੰਦਬੁੱਧੀਆਂ ਦੀ ਸੰਭਾਲ, ਇਲਾਜ਼ ਤੇ ਉਨ੍ਹਾਂ ਨੂੰ ਆਪਣਿਆਂ ਨਾਲ ਮਿਲਾਉਣ ਤੇ ਘਰ-ਘਰ ਪਹੰੁਚਾਉਣ ਵਾਲੇ ਬਲਾਕਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਨਮਾਨਿਤ ਕੀਤਾ। ਇਨ੍ਹਾਂ ਵਿੱਚ ਪਹਿਲੇ ਸਥਾਨ ’ਤੇ ਰਾਜਸਥਾਨ ਦਾ ਬਲਾਕ ਕੇਸਰੀਸਿੰਘਪੁਰ ਰਿਹਾ। ਦੂਜੇ ਸਥਾਨ ’ਤੇ ਰਾਜਸਥਾਨ ਦਾ ਬਲਾਕ ਸੰਗਰੀਆ ਤੇ ਤੀਜਾ ਸਥਾਨ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਬਲਾਕ ਸੁਨਾਮ ਨੇ ਹਾਸਲ ਕੀਤਾ। ਇਨ੍ਹਾਂ ਤਿੰਨਾਂ ਬਲਾਕਾਂ ਨੂੰ ਪੂਜਨੀਕ ਗੁਰੂ ਜੀ ਨੇ ਸੋਹਣੀਆਂ ਟਰਾਫ਼ੀਆਂ ਤੇ ਆਸ਼ੀਰਵਾਦ ਦੇ ਕੇ ਸਨਮਾਨਿਤ ਕੀਤਾ।