ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home ਰੂਹਾਨੀਅਤ ਅਨਮੋਲ ਬਚਨ ਸੇਵਾ, ਸਿਮਰਨ ਤ...

    ਸੇਵਾ, ਸਿਮਰਨ ਤੇ ਪਰਮਾਰਥ ਨਾਲ ਮਿਲਦੀਆਂ ਨੇ ਖੁਸ਼ੀਆਂ : ਪੂਜਨੀਕ ਗੁਰੂ ਜੀ

    Saing Dr. MSG

    ਸੇਵਾ, ਸਿਮਰਨ ਤੇ ਪਰਮਾਰਥ ਨਾਲ ਮਿਲਦੀਆਂ ਨੇ ਖੁਸ਼ੀਆਂ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ’ਚ ਇਨਸਾਨ ਆਪਣੇ-ਆਪ ’ਚ ਮਸਤ ਰਹਿੰਦਾ ਹੈ ਫਿਰ ਆਪਣੇ ਹੀ ਕੀਤੇ ਕਰਮਾਂ ਕਾਰਨ ਦੁਖੀ ਹੋਣ ਲੱਗਦਾ ਹੈ ਅਤੇ ਦੋਸ਼ ਕਿਸੇ ਨਾ ਕਿਸੇ ਨੂੰ ਦਿੰਦਾ ਰਹਿੰਦਾ ਹੈ ਜੇਕਰ ਜਨਮਾਂ-ਜਨਮਾਂ ਤੋਂ ਆਤਮਾ ਨਾਲ ਜੁੜੇ ਕਰਮਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਮਰਨ ਕਰਨਾ ਹੀ ਪਵੇਗਾ ਮਾਲਕ ਦੇ ਪਿਆਰ-ਮੁਹੱਬਤ ’ਚ ਜੇਕਰ ਤੁਸੀਂ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਸਿਮਰਨ, ਪਰਮਾਰਥ ਨੂੰ ਗਹਿਣਾ ਬਣਾਉਣਾ ਜ਼ਰੂਰੀ ਹੈ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ਦੇ ਪੱਕੇ ਬਣਨ ਨਾਲ ਇਨਸਾਨ ਦੇ ਅੰਦਰ ਆਤਮ-ਵਿਸ਼ਵਾਸ ਭਰ ਜਾਂਦਾ ਹੈ ਅਤੇ ਉਸਦੀ ਸਹਿਣਸ਼ਕਤੀ ਬਹੁਤ ਵਧ ਜਾਂਦੀ ਹੈ ਨਹੀਂ ਤਾਂ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਇਨਸਾਨ ਨੂੰ ਤੜਫਾਉਂਦੇ ਰਹਿੰਦੇ ਹਨ, ਬੇਚੈਨ ਕਰੀ ਰੱਖਦੇ ਹਨ ਕਦੇ ਕੋਈ ਚੀਜ਼ ਹਾਵੀ ਹੋ ਜਾਂਦੀ ਹੈ ਤੇ ਕਦੇ ਕੁਝ ਹਾਵੀ ਹੋ ਜਾਂਦਾ ਹੈ

    ਇਨ੍ਹਾਂ ਤੋਂ ਬਚਾਅ ਦਾ ਇੱਕੋ-ਇੱਕ ਉਪਾਅ ਮਾਲਕ ਦਾ ਨਾਮ ਹੈ ਲਗਾਤਾਰ ਅੱਧਾ ਘੰਟਾ ਸਵੇਰੇ-ਸ਼ਾਮ ਸਾਰੀ ਉਮਰ ਸਿਮਰਨ ਕਰਨਾ ਹੈ, ਇਹ ਨਹੀਂ ਕਿ ਪੰਜ-ਸੱਤ ਦਿਨ ਕੀਤਾ ਅਤੇ ਕਹਿਣ ਲੱਗਿਆ ਕਿ ਮੇਰਾ ਮਨ ਕਾਬੂ ਕਿਉਂ ਨਹੀਂ ਆਇਆ ਜਾਂ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਮੇਰੇ ਕਾਬੂ ’ਚ ਕਿਉਂ ਨਹੀਂ ਆ ਰਹੇ ਜਦੋਂ ਲਗਾਤਾਰ ਸਿਮਰਨ ਦੇ ਪੱਕੇ ਬਣ ਜਾਓਗੇ ਤਾਂ ਕਹਿਣ ਦੀ ਲੋੜ ਨਹੀਂ ਪਵੇਗੀ ਆਪਣੇ-ਆਪ ਹੀ ਤੁਹਾਡੇ ਗੁਨਾਹ, ਬੁਰੇ ਕਰਮ ਅੰਦਰੋਂ ਨਿੱਕਲਦੇ ਚਲੇ ਜਾਣਗੇ ਅਤੇ ਤੁਸੀਂ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣੋਗੇ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.