Hanumangarh : ‘ਸਤਿਸੰਗ ਭੰਡਾਰੇ’ ਸਬੰਧੀ ਸੇਵਾਦਾਰਾਂ ’ਚ ਜੋਸ਼, ਤਿਆਰੀਆਂ ਜ਼ੋਰਾਂ ’ਤੇ

Hanumangarh

ਹਨੂੰਮਾਨਗੜ੍ਹ ਦੇ ਸੇਵਾਦਾਰ ਸੂਰਜ ਚੜ੍ਹਦੇ ਹੀ ਸਤਿਸੰਗ ਸਥਾਨ ’ਤੇ ਪਹੁੰਚੇ

  • ਹੱਥਾਂ ’ਚ ਦਿਸੇ ਝਾੜੂ ਹੀ ਝਾੜੂ, ਹਰ ਕੋਨਾ ਚਮਕਿਆ

ਹਨੂੰਮਾਨਗੜ੍ਹ। ਕਸਬਾ ਹਨੂੰਮਾਨਗੜ੍ਹ ਵਿਖੇ ਹੋਣ ਵਾਲੇ ‘ਸਤਿਸੰਗ ਭੰਡਾਰੇ’ ਸਬੰਧੀ ਰਾਜਸਥਾਨ ਦੀ ਸਾਧ-ਸੰਗਤ ਅਤੇ ਸੇਵਾਦਾਰਾਂ ਦਾ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਸਾਧ-ਸੰਗਤ ਪੂਰੇ ਉਤਸ਼ਾਹ ਨਾਲ ਅੱਜ ਸੂਰਜ ਦੀ ਰੌਸ਼ਨੀ ਨਾਲ ਝੋਨਾ ਮੰਡੀ ਵਿੱਚ ਪਹੁੰਚੇ ਅਤੇ ਹੱਥਾਂ ਵਿੱਚ ਝਾੜੂ ਲੈ ਕੇ ਨਵੀਂ ਝੋਨਾ ਮੰਡੀ ਦੇ ਡੀ ਬਲਾਕ ਦੀ ਸਫਾਈ ਸ਼ੁਰੂ ਕੀਤੀ।

Hanumangarh Hanumangarh Hanumangarh Hanumangarh

ਪੀਲੀਬੰਗਾ ਸਹਿਜੀਪੁਰਾ ਬਲਾਕ ਦੇ ਇਹ ਸੇਵਾਦਾਰ ਵੀਰ-ਭੈਣ ਝੋਨਾ ਮੰਡੀ ਦੇ ਹਰ ਕੋਨੇ ਨੂੰ ਚਮਕਾਉਣ ਵਿੱਚ ਲੱਗੇ ਹੋਏ ਹਨ। ਸੇਵਾਦਾਰ ਲਗਾਤਾਰ ਸੇਵਾ ਕਾਰਜ ਕਰ ਰਹੇ ਹਨ ਅਤੇ ਜਿਸ ਵੀ ਕੋਨੇ ਦੀ ਸਫਾਈ ਕਰਦੇ ਹਨ, ਉਹ ਸ਼ੀਸ਼ੇ ਵਾਂਗ ਚਮਕਦਾ ਨਜ਼ਰ ਆ ਰਿਹਾ ਹੈ। ਦੱਸਣਯੋਗ ਹੈ ਕਿ 21 ਮਈ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਹਨੂੰਮਾਨਗੜ੍ਹ ਟਾਊਨ ਦੀ ਨਵੀਂ ਝੋਨਾ ਮੰਡੀ ਦੇ ਡੀ ਬਲਾਕ ਵਿੱਚ ‘ਸਤਿਸੰਗ ਭੰਡਾਰੇ’ ਨਾਮ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸੇਵਾਦਾਰ ਆਪਣੇ ਪ੍ਰਬੰਧਾਂ ਵਿਚ ਲੱਗੇ ਹੋਏ ਹਨ। ਛਾਇਆਵਾਨ ਸੰਮਤੀ ਦੇ ਸੇਵਾਦਾਰ ਸਤਿਸੰਗ ਪੰਡਾਲ ਵਿੱਚ ਪਹੁੰਚ ਗਏ ਹਨ, ਪ੍ਰਚਾਰ ਲਈ ਸਹਿਰ ਵਿੱਚ ਫਲੈਕਸ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਪਵਿੱਤਰ ‘ਸਤਿਸੰਗ ਭੰਡਾਰੇ’ ਸਬੰਧੀ ਹਨੂੰਮਾਨਗੜ੍ਹ ‘ਚ ਹੋਈ ਪ੍ਰੈੱਸ ਕਾਨਫਰੰਸ