ਸ੍ਰੀਲੰਕਾ ਵੱਲੋਂ ਮਧੂਸ਼ੰਕਾ ਨੇ ਲਈਆਂ 4 ਵਿਕਟਾਂ | IND Vs SL
- ਵਿਰਾਟ ਨੇ 88, ਅਈਅਰ ਨੇ 82, ਗਿੱਲ ਨੇ ਖੇਡੀ 92 ਦੌੜਾਂ ਦੀ ਪਾਰੀ | IND Vs SL
ਮੁੰਬਈ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ 33ਵਾਂ ਮੁਕਾਬਲਾ ਅੱਜ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਜਿੱਥੇ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਆਈ ਭਾਰਤੀ ਟੀਮ ਨੇ 50 ਓਵਰਾਂ ਦੀ ਸਮਾਪਤੀ ਹੋਣ ਤੱਕ 8 ਵਿਕਟਾਂ ਦੇ ਨੁਕਸਾਨ ‘ਤੇ 357 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਕਪਤਾਨ ਰੋਹਿਤ ਸ਼ਰਮਾ ਨੂੰ ਪਹਿਲੇ ਹੀ ਓਵਰ ‘ਚ ਗੁਆ ਦਿੱਤਾ ਸੀ, ਰੋਹਿਤ ਪਹਿਲੀ ਗੇਂਦ ‘ਤੇ ਚੌਕਾ ਮਾਰ ਕੇ ਦੂਜੀ ਗੇਂਦ ‘ਤੇ ਬੋਲਡ ਹੋ ਗਏ। ਉਨ੍ਹਾਂ ਤੋਂ ਬਾਅਦ ਸ਼ੁਭਮਨ ਗਿੱਲ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਭਾਰਤੀ ਟੀਮ ਨੂੰ ਸੰਭਾਲਿਆ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਸੈਂਕੜਿਆ ਤੋਂ ਖੁੰਝੇ, ਭਾਰਤ ਦਾ ਚੰਗਾ ਸਕੋਰ
ਵਿਰਾਟ ਨੇ 88 ਦੌੜਾਂ ਬਣਾਈਆਂ, ਜਦਕਿ ਗਿੱਲ ਨੇ 92 ਦੌੜਾਂ ਬਣਾਈਆਂ। ਦੋਵੇਂ ਬੱਲੇਬਾਜ਼ ਆਪਣੇ ਸੈਂਕੜਿਆਂ ਤੋਂ ਖੁੰਝ ਗਏ। ਉਨ੍ਹਾਂ ਤੋ ਬਾਅਦ ਸ਼੍ਰੇਅਸ ਅਈਅਰ ਨੇ ਵੀ ਤੂਫਾਨੀ ਪਾਰੀ ਖੇਡੀ। ਉਨ੍ਹਾਂ ਨੇ ਸਿਰਫ 56 ਗੇਂਦਾਂ ਦਾ ਸਾਹਮਣਾ ਕਰਕੇ 82 ਦੌੜਾਂ ਦੀ ਪਾਰੀ ਖੇਡੀ। ਦੱਸ ਦੇਈਏ ਕਿ ਭਾਰਭੀ ਟੀਮ ਨੇ ਇਸ ਵਿਸ਼ਵ ਕੱਪ ‘ਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਰਤੀ ਟੀਮ ਨੇ ਹੁਣ ਤੱਕ ਖੇਡੇ ਗਏ 6 ਦੇ 6 ਮੁਕਾਬਲੇ ਆਪਣੇ ਨਾਂਅ ਕੀਤੇ ਹਨ। ਹੁਣ ਭਾਰਤੀ ਟੀਮ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ। (IND Vs SL)
ਪਹਿਲੇ ਸਥਾਨ ‘ਤੇ ਦੱਖਣੀ ਅਫਰੀਕਾ ਦੀ ਟੀਮ ਹੈ। ਭਾਰਤੀ ਟੀਮ ਹੁਣ ਤੱਕ ਲੜੀਵਾਰ : ਅਸਟਰੇਲੀਆ, ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਨਿਊਜੀਲੈਂਡ ਅਤੇ ਇੰਗਲੈਂਡ ਨੂੰ ਹਰਾਇਆ ਹੈ। ਅੱਜ ਵਾਲਾ ਮੈਚ ਜਿੱਤ ਕੇ ਭਾਰਤੀ ਟੀਮ ਸੈਮੀਫਾਈਲਲ ‘ਚ ਪਹੁੰਚ ਜਾਵੇਗੀ। ਹੁਣ ਸ਼੍ਰੀਲੰਕਾ ਨੂੰ ਇਹ ਮੈਚ ਜਿੱਤਣ ਲਈ 50 ਓਵਰਾਂ ‘ਚ 358 ਦੌੜਾਂ ਦੀ ਜ਼ਰੂਰਤ ਹੈ। (IND Vs SL)