ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਅੱਧੀ ਦਰਜ਼ਨ ਵਿਅ...

    ਅੱਧੀ ਦਰਜ਼ਨ ਵਿਅਕਤੀਆਂ ਆਪ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਦੇ ਪਤੀ ’ਤੇ ਕੀਤਾ ਹਮਲਾ

    Patiala News

    (ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ-ਬਾਦਲ ਸੜਕ ’ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਬੀਤੇ ਦਿਨ ਜ਼ਮੀਨੀ ਝਗੜੇ ਦੀ ਰੰਜ਼ਿਸ ਦੇ ਚੱਲਦਿਆਂ ਦਿਨ-ਦਿਹਾੜੇ ਅੱਧੀ ਦਰਜ਼ਨ ਵਿਅਕਤੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸ਼ਤਵੀਰ ਕੌਰ ਦੇ ਘਰ ’ਤੇ ਹਮਲਾ ਕਰਕੇ ਉਸ ਦੇ ਪਤੀ ਨੂੰ ਜਿੱਥੇ ਜ਼ਖਮੀ ਕਰ ਦਿੱਤਾ।

    ਉਥੇ ਮਾੜੀ ਨੀਯਤ ਰੱਖਦਿਆਂ ਔਰਤਾਂ ਦੇ ਵੀ ਕੱਪੜੇ ਪਾੜ ਸੁੱਟੇ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਆਗੂ ਸਤਵੀਰ ਕੌਰ ਦੇ ਪਤੀ ਨਰੋਤਮ ਸਿੰਘ ਨੇ ਨਵਦੀਪ ਸਿੰਘ ਤੇ ਨਵਜੋਤ ਸਿੰਘ ਪੁੱਤਰਾਨ ਗੁਰਮੀਤ ਸਿੰਘ, ਮਨਜੀਤ ਸਿੰਘ ਪੁੱਤਰ ਬਲਬੀਰ ਸਿੰਘ, ਗੁਰਾਦਿੱਤਾ ਸਿੰਘ ਪੁੱਤਰ ਗੁਰਬਚਨ ਸਿੰਘ, ਤੇਜਾ ਸਿੰਘ ਪੁੱਤਰ ਸੰਧੂਰਾ ਸਿੰਘ ਵਾਸੀਆਨ ਕਾਲਝਰਾਣੀ, ਜੁਗਿੰਦਰ ਸਿੰਘ ਵਾਸੀ ਕੋਟਲੀ ਕਾਲਹੋਂ ਅਤੇ ਬਲਕਾਰ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਉਕਤ ਵਿਅਕਤੀਆਂ ਨਾਲ ਜ਼ਮੀਨੀ ਝਗੜਾ ਚੱਲਦਾ ਹੈ, ਇਸੇ ਝਗੜੇ ਦੀ ਰੰਜ਼ਿਸ ਤਹਿਤ ਉਕਤ ਵਿਅਕਤੀਆਂ ਵੱਲੋਂ ਦਿਨ-ਦਿਹਾੜੇ ਜਬਰਦਸ਼ਤੀ ਉਸ ਦੇ ਘਰ ’ਚ ਦਾਖਲ ਹੋ ਕੇ ਜਿੱਥੇ ਉਸ ਦੀ ਕੁੱਟਮਾਰ ਕਰ ਦਿੱਤੀ। ਉਥੇ ਮਾੜੀ ਨੀਯਤ ਨਾਲ ਘਰ ਦੀਆਂ ਔਰਤਾਂ ਦੇ ਕੱਪੜੇ ਵੀ ਪਾੜ ਸੁੱਟੇ। ਪੁਲਿਸ ਵੱਲੋਂ ਮੁੱਦਈ ਦੇ ਬਿਆਨਾਂ ’ਤੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here