ਪਟਿਆਲਾ ਇਲਾਕੇ ’ਚ ਹੋਈ ਗੜ੍ਹੇਮਾਰੀ
ਪਟਿਆਲਾ (ਨਰਿੰਦਰ ਸਿੰਘ ਬਠੋਈ)। ਅੱਜ ਸਵੇਰੇ ਸ਼ੁਰੂ ਤੋਂ ਹੀ ਹਲਕੀ ਬੂੰਦਾਬਾਂਦੀ ਤੋਂ ਬਾਅਦ ਦੁਪਹਿਰ ਗਿਆਰਾਂ ਵਜੇ ਦੇ ਕਰੀਬ ਅਚਾਨਕ ਮੀਂਹ ਦੇ ਨਾਲ ਭਾਰੀ ਗੜ੍ਹੇਮਾਰੀ ਵੀ ਸ਼ੁਰੂ ਹੋ ਗਈ। ਇਸ ਗੜੇਮਾਰੀ ਕਾਰਨ ਸੜਕਾਂ ’ਤੇ ਬਰਫ ਦੀਆਂ ਤੈਹਾਂ ਲੱਗ ਗਈਆਂ। ਇਧਰ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਦੇ ਕਿਸਾਨਾਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਿਸਾਨਾਂ ’ਚ ਇਹ ਡਰ ਪਾਇਆ ਜਾ ਰਿਹਾ ਹੈ ਕਿਤੇ ਗੜ੍ਹੇਮਾਰੀ ਕਾਰਨ ਪੂਰੇ ਜੋਬਨ ’ਤੇ ਆਈਆਂ ਕਣਕਾਂ ਦੀਆਂ ਫ਼ਸਲਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ
ਕਿਉਂਕਿ ਕਣਕ ਦੀ ਫਸਲ ’ਚ ਬੱਲੀਆਂ ਬਣ ਚੁੱਕੀਆਂ ਹਨ ਤੇ ਪੰਦਰਾਂ ਵੀਹ ਦਿਨਾਂ ’ਚ ਫਸਲ ਪੱਕ ਕੇ ਤਿਆਰ ਹੋਣ ਦੀ ਉਮੀਦ ਹੈ। ਹੁਣ ਇਸ ਗੜੇਮਾਰੀ ਕਾਰਨ ਕਿਸਾਨਾਂ ’ਚ ਝਾੜ ਘਟਣ ਦਾ ਵੀ ਖਦਸ਼ਾ ਪਾਇਆ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.