ਤਲਵੰਡੀ ਭਾਈ ਦੇ ਆਸ-ਪਾਸ ਦੇ ਇਲਾਕੇ ‘ਚ ਹੋਈ ਭਾਰੀ ਗੜ੍ਹੇਮਾਰੀ
(ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਅੱਜ ਸਵੇਰੇ ਸਵੇਰੇ ਦਿਨ ਚੜ੍ਹਦਿਆਂ ਹੀ ਤਲਵੰਡੀ ਭਾਈ ਦੇ ਇਲਾਕੇ ਵਿੱਚ ਕੁਦਰਤ ਦਾ ਵੱਡਾ ਕਹਿਰ ਵਾਪਰਿਆ ਦੇਖਦੇ ਹੀ ਦੇਖਦਿਆ ਤੇਜ਼ ਹਵਾਂ ਦੇ ਨਾਲ ਭਾਰੀ ਗੜ੍ਹੇਮਾਰੀ ਹੋਈ। ਜਿਸ ਨਾਲ ਖੇਤਾਂ ਅਤੇ ਘਰਾਂ ਦੇ ਵੇਹੜੇ ਗੜ੍ਹਿਆਂ ਨਾਲ ਚਿੱਟੇ ਹੋ ਗਏ ਤੇ ਨਾਲ ਹੀ ਭਾਰੀ ਮੀਂਹ ਪਿਆ। Rain
ਇਹ ਵੀ ਪੜ੍ਹੋ: ਮਾਹਿਰਾਂ ਵੱਲੋਂ ਕੇਂਦਰ ਸਰਕਾਰ ਦਾ ਅੰਤਰਿਮ ਬਜਟ ‘ਗੱਲਾਂ ਦਾ ਕੜਾਹ’ ਕਰਾਰ
ਇਸ ਗੜ੍ਹੇਮਾਰੀ ਨਾਲ ਕਿਸਾਨਾ ਦੀਆ ਫਸਲਾ ਦਾ ਭਾਰੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਪਸ਼ੂਆਂ ਦੇ ਹਰੇ ਚਾਰੇ ਲਈ ਖੜ੍ਹੇ ਬਰਸੀਮ ਨੂੰ ਪੂਰੀ ਤਰ੍ਹਾਂ ਉਪਰੋਂ ਖ਼ਤਮ ਕਰ ਦਿੱਤਾ ਤੇ ਸਰੋਂ ਦੀ ਫਸਲ ਦਾ ਨੁਕਸਾਨ ਹੋਣ ਦੀਆਂ ਖਬਰਾਂ ਹਨ। ਇਸ ਭਿਆਨਕ ਗੜ੍ਹੇਮਾਰੀ ਦਾ ਦ੍ਰਿਸ਼ ਦੇਖ ਕਿਸਾਨਾਂ ਵਿੱਚ ਕੰਬਣੀ ਛੇੜ ਦਿੱਤੀ। ਕੁਦਰਤ ਦੇ ਇਸ ਦ੍ਰਿਸ਼ ਅੱਗੇ ਕਿਸਾਨ ਬੇਵੱਸ ਨਜ਼ਰ ਆਏ। ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਜਵਾਹਰ ਸਿੰਘ ਵਾਲਾ ਦੇ ਵਸਨੀਕ ਸਰਬਜੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਕੁਦਰਤ ਦਾ ਇਹ ਕਹਿਰ ਮੈਂ ਆਪਣੇ 55 ਸਾਲ ਦੀ ਉਮਰ ਵਿੱਚ ਅੱਜ ਪਹਿਲੀ ਵਾਰ ਦੇਖਿਆ ਹੈ। Rain