ਸਾਡੇ ਨਾਲ ਸ਼ਾਮਲ

Follow us

21.3 C
Chandigarh
Monday, January 19, 2026
More
    Home Breaking News Hafiz Muhamma...

    Hafiz Muhammad Syed ਅਤੇ ਭਾਰਤ ਵਿਰੋਧੀ ਗੋਪਾਲ ਸਿੰਘ ਚਾਵਲਾ ਇੱਕੋ ਤਸਵੀਰ ‘ਚ ਨਜ਼ਰ ਆਏ

    Hafiz Muhammad Saeed, Gopal Singh Chawla, Appear in the same picture

    ਵੱਡੀ ਸਾਜਿਸ਼ ਰਚਣ ਦੀ ਤਾਕ ਵਿੱਚ ਪਾਕਿਸਤਾਨ | Hafiz Muhammad Syed

    ਨਵੀਂ ਦਿੱਲੀ (ਏਜੰਸੀ)। ਭਾਰਤ ‘ਚ ਅਸ਼ਾਂਤੀ ਫੈਲਾਉਣ ਲਈ ਅੱਤਵਾਦ ਨੂੰ ਹਥਿਆਰ ਦੇ ਤੌਰ ‘ਤੇ ਵਰਤਣ ਵਾਲਾ ਪਾਕਿਸਤਾਨ ਇੱਕ ਵਾਰ ਫਿਰ ਬੇਨਕਾਬ ਹੋਇਆ ਹੈ. ਪੰਜਾਬ ‘ਚ ਫਿਰ ਤੋਂ ਅੱਤਵਾਦ ਫੈਲਾਉਣ ਦੇ ਪਾਕਿਸਤਾਨ ਅਤੇ ਉਸ ਦੀ ਸ਼ਹਿ ‘ਤੇ ਕੰਮ ਕਰਨ ਵਾਲੇ ਅੱਤਵਾਦੀ ਸੰਗਠਨਾਂ ਦੀ ਪੋਲ ਖੋਲ੍ਦੀ ਇੱਕ ਤਸਵੀਰ ਸਾਹਮਣੇ ਆਈ ਹੈ। (Hafiz Muhammad Syed)

    ਵੱਖ-ਵੱਖ ਸਾਈਟਾਂ ਅਨੁਸਾਰ ਤਾਜ਼ਾ ਤਸਵੀਰ ‘ਚ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦਾ ਸਰਗਨਾ ਹਾਫਿਜ ਸੱਈਅਦ ਭਾਰਤ ਵਿਰੋਧੀ ਅਨਸਰ ਗੋਪਾਲ ਸਿੰਘ ਚਾਵਲਾ ਦੇ ਨਾਲ ਦਿਸ ਰਿਹਾ ਹੈ ਤਾਜ਼ਾ ਤਸਵੀਰ ‘ਚ ਇੱਕ ਵਾਰ ਫਿਰ ਸਾਬਤ ਹੋਇਆ ਹੈ ਕਿ ਕਿਸ ਤਰ੍ਹਾਂ ਪਾਕਿਤਸਾਨ ਤੋਂ ਚੱਲਦੇ ਜੈਸ਼-ਏ-ਮੁਹੰਮਦ ਅਤੇ ਜਮਾਤ-ਉਦ-ਦਾਵਾ ਵਰਗੇ ਅੱਤਵਾਦੀ ਸੰਗਠਨ ਖਾਲਿਸਤਾਨੀ ਅੱਤਵਾਦੀਆਂ ਦਾ ਸਮੱਰਥਨ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ‘ਚ ਚਾਵਲਾ ਜਮਾਤ-ਉਦ-ਦਾਵਾ ਦੇ ਪ੍ਰੋਗਰਾਮ ‘ਚ ਨਜ਼ਰ ਆ ਰਹੇ ਹਨ ਜਿਸ ‘ਚ ਹਾਫਿਜ ਵੀ ਸ਼ਾਮਲ ਹੋਇਆ ਸੀ ਦੂਜੀ ਪੁਰਾਣੀ ਤਸਵੀਰ ਜਿਸ ‘ਚ ਚਾਵਲਾ ਜਮਾਤ-ਉਦ-ਦਾਵਾ ਸਰਗਨਾ ਹਾਫਿਜ ਸੱਈਅਦ ਦੇ ਨਾਲ ਦਿਸ ਰਹੇ ਹਨ।

    ਜ਼ਿਕਰਯੋਗ ਹੈ ਕਿ ਗੋਪਾਲ ਸਿੰਘ ਚਾਵਲਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਰਹਿ ਚੁੱਕਾ ਹੈ ਕਮੇਟੀ ਵੱਲੋਂ ਉਸ ਦੀਆਂ ਸਰਗਰਮੀਆਂ ਨੂੰ ਵੇਖਦਿਆਂ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਚਾਵਲਾ ਦੇ ਆਈਐੱਸਆਈਐੱਸ ਨਾਲ ਵੀ ਸੰਪਰਕ ਦੱਸੇ ਜਾਂਦੇ ਹਨ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੇ ਪਿਛਲੇ ਦਿਨੀਂ ਵਿਸਾਖੀ ‘ਤੇ ਗਏ ਭਾਰਤੀ ਸ਼ਰਧਾਲੂਆਂ ਨੂੰ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਮਿਲਣ ਤੋਂ ਰੋਕਿਆ ਸੀ।

    LEAVE A REPLY

    Please enter your comment!
    Please enter your name here