Punjab

Ludhiana News: ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਡਿਊਟੀ ਦੌਰਾਨ ਡਾਕਟਰ ਨਾਲ ਕੁੱਟਮਾਰ
Harpal Singh Cheema ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼
Punjab Government ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ; ਮਾਨਸੂਨ ਤੋਂ ਪਹਿਲਾਂ 2200 ਕਿਲੋਮੀਟਰ ਸੀਵਰੇਜ ਲਾਈਨਾਂ, 1400 ਹੌਟਸਪੌਟ ਸਾਫ਼ ਕੀਤੇ ਜਾਣਗੇ: ਹਰਜੋਤ ਸਿੰਘ ਬੈਂਸ
ਭਗਵੰਤ ਮਾਨ ਸਰਕਾਰ ਨੇ Mukhyamantri Sehat Yojana ਦਾ ਕੀਤਾ ਵਿਸਥਾਰ, ਨਿੱਜੀ ਹਸਪਤਾਲਾਂ 'ਚ 17 ਹੋਰ ਇਲਾਜਾਂ ਨੂੰ ਮਨਜ਼ੂਰੀ, ਇਕੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਮਿਲੇਗਾ ਕੈਸ਼ਲੈੱਸ ਇਲਾਜ
ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

ਗੁਰੂਗ੍ਰਾਮ: ਚਲਦੀ ਕਾਰ ‘ਚ ਗੈਂਗਰੇਪ

Sach Kahoon Punjabi Desk Picture
Published On

ਔਰਤ ਨੂੰ ਸੜਕ ‘ਤੇ ਸੁੱਟਿਆ

ਗੁਰੂਗ੍ਰਾਮ/ਨੋਇਡਾ: ਗ੍ਰੇਟਰ ਨੋਇਡਾ ਵਿੱਚ ਸਵਿਫ਼ਟ ਸਵਾਰ ਬਦਮਾਸ਼ ਗੈਂਗਰੇਪ ਤੋਂ ਬਾਅਦ ਪੀੜਤ ਔਰਤ ਨੂੰ ਕਾਸਨਾ ਵਿੱਚ ਸੁੱਟ ਕੇ ਫਰਾਰ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਗੈਂਗਰੇਪ ਦੀ ਘਟਨਾ ਨੂੰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਅੰਜ਼ਾਮ ਦਿੱਤਾ । ਗੈਂਗਰੇਪ ਦੀ ਸ਼ਿਕਾਰ ਔਰਤ ਨੂੰ ਗ੍ਰੇਟਰ ਨੋਇਡਾ ਵਿੱਚ ਸਵਿਫ਼ਟ ਕਾਰ ਰਾਹੀਂ ਲਿਆ ਕੇ ਸੁੱਟ ਦਿੱਤਾ।
ਗੰਭੀਰ ਜ਼ਖ਼ਮੀ ਪੀੜਤ ਲੜਕੀ ਨੂੰ ਗ੍ਰੇਟਰ ਨੋਇਡਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਹਰਿਆਣਾ ਦੇ ਸੋਹਣਾ ਤੋਂ ਇਸ ਔਰਤ ਨੂੰ ਅਗਵਾ ਕੀਤਾ ਸੀ।

ਹਾਲਤ ਗੰਭੀਰ

ਦੋਸ਼ੀ ਦਿੱਲੀ ਦੀਆਂ ਸੜਕਾਂ ‘ਤੇ ਪੂਰੀ ਰਾਤ ਇਸ ਔਰਤ ਨਾਲ ਗੈਂਗਰੇਪ ਕਰਦੇ ਰਹੇ ਅਤੇ ਸਵੇਰੇ ਔਰਤ ਨੂੰ ਗ੍ਰੇਟਰ ਨੋਇਡਾ ਦੀ ਏਡਬਲਿਊਐੱਚਓ ਸੁਸਾਇਟੀ ਦੇ ਕੋਲ ਸੁੱਟ ਕੇ ਫਰਾਰ ਹੋ ਗਏ।
ਅੱਜ ਸਵੇਰੇ ਜਦੋਂ ਪੁਲਿਸ ਨੂੰ ਸੜਕ ਕਿਨਾਰੇ ਬੇਹੋਸ਼ ਪਈ ਇਸ ਔਰਤ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਤੁਰੰਤ ਮਹਿਲਾ ਨੂੰ ਨਿੱਜੀ ਹਪਸਤਾਲ ਵਿੱਚ ਭਰਤੀ ਕਰਵਾਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਮੁਤਾਬਤ ਔਰਤ ਗੁਰੂਗ੍ਰਾਮ ਦੇ ਸੋਹਣਾ ਦੀ ਰਹਿਣ ਵਾਲੀ ਹੈ।

About The Author

Related Posts