ਗੁਰੂਗ੍ਰਾਮ : ਮਾਡਲ ਦਿਵਿਆ ਕਤਲ ਕੇਸ ’ਚ ਲੋੜੀਂਦਾ ਮੁਲਜ਼ਮ ਰਵਿ ਬੰਗਾ ਗ੍ਰਿਫਤਾਰ

Divya Pahuja Murder Case

3 ਜਨਵਰੀ ਨੂੰ ਮਿਲੀ ਸੀ ਦਿਵਿਆ ਪਾਹੂਜਾ ਦੇ ਕਤਲ ਦੀ ਸੂਚਨਾ | Divya Pahuja Murder Case

  • ਗੁਰੂਗ੍ਰਾਮ ਬੱਸ ਸਟੈਂਡ ਨੇੜੇ ਹੋਟਲ ’ਚ ਗੋਲੀ ਮਾਰ ਕੇ ਕੀਤਾ ਸੀ ਕਤਲ

ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। ਪੁਲਿਸ ਨੇ ਮਾਡਲ ਅਤੇ ਗੈਂਗਸਟਰ ਸੰਦੀਪ ਗਡੌਲੀ ਦੀ ਮਹਿਲਾ ਮਿੱਤਰ ਗੁਰੂਗ੍ਰਾਮ ਦੀ ਲੜਕੀ ਦਿਵਿਆ ਪਾਹੂਜਾ ਦੇ ਕਤਲ ਕੇਸ ’ਚ 50,000 ਰੁਪਏ ਦੇ ਇਨਾਮ ਵਾਲੇ ਭਗੌੜੇ ਮੁਲਜ਼ਮ ਰਵੀ ਬੰਗਾ ਨੂੰ ਵੀ ਗ੍ਰਿਫਤਾਰ ਕੀਤਾ ਹੈ। ਸ਼ੁੱਕਰਵਾਰ ਨੂੰ ਪੁਲਿਸ ਬੁਲਾਰੇ ਸੁਭਾਸ ਬੋਕਨ ਨੇ ਦੱਸਿਆ ਕਿ ਮੁਲਜ਼ਮ ਰਵੀ ਬੰਗਾ ਦੀ ਗ੍ਰਿਫਤਾਰੀ ਤੋਂ ਇਸ ਕਤਲ ਕੇਸ ’ਚ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਕ੍ਰਾਈਮ ਬ੍ਰਾਂਚ ਸੈਕਟਰ-17 ਦੀ ਪੁਲਿਸ ਟੀਮ ਨੇ ਗਣਤੰਤਰ ਦਿਵਸ ਵਾਲੇ ਦਿਨ ਮੁਲਜ਼ਮ ਰਵੀ ਬੰਗਾ ਵਾਸੀ ਗੁਰਦੁਆਰਾ ਰੋਡ ਮਾਡਲ ਟਾਊਨ ਹਿਸਾਰ ਨੂੰ ਜੈਪੁਰ ਤੋਂ ਗਿ੍ਰਫਤਾਰ ਕੀਤਾ ਹੈ। (Divya Pahuja Murder Case)

Republic Day Security : ਰਾਸ਼ਟਰੀ ਰਾਜ਼ਧਾਨੀ ਦਿੱਲੀ ’ਚ ਪਾਣੀ, ਜ਼ਮੀਨ ਅਤੇ ਅਸਮਾਨ ’ਚ ਸੁਰੱਖਿਆ ਸਖ਼ਤ

ਜ਼ਿਕਰਯੋਗ ਹੈ ਕਿ 3 ਜਨਵਰੀ 2024 ਨੂੰ ਮਾਡਲ ਦਿਵਿਆ ਪਾਹੂਜਾ ਦੇ ਕਤਲ ਦੀ ਸੂਚਨਾ ਪੁਲਿਸ ਸਟੇਸ਼ਨ ਸੈਕਟਰ-14 ਖੇਤਰ ਸਥਿਤ ਹੋਟਲ ਸਿਟੀ ਪੁਆਇੰਟ ਨੇੜੇ ਬੱਸ ਸਟੈਂਡ ਗੁਰੂਗ੍ਰਾਮ ਵਿਖੇ ਮਿਲੀ ਸੀ। ਉਹ ਗੁਰੂਗ੍ਰਾਮ ਦੇ ਬਲਦੇਵ ਨਗਰ ਦੀ ਰਹਿਣ ਵਾਲੀ ਸੀ। 27 ਸਾਲਾਂ ਦਿਵਿਆ ਪਾਹੂਜਾ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਲਾਸ਼ ਨੂੰ ਮੁਲਜ਼ਮ ਨੇ ਨਿਪਟਾਉਣ ਦੀ ਨੀਅਤ ਨਾਲ ਚੁੱਕ ਕੇ ਸੁੱਟ ਦਿੱਤਾ ਸੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਦਿਵਿਆ ਦੀ ਲਾਸ਼ ਫਤਿਹਾਬਾਦ ਜ਼ਿਲ੍ਹੇ ’ਚੋਂ ਲੰਘਦੀ ਭਾਖੜਾ ਨਹਿਰ ’ਚੋਂ ਬਰਾਮਦ ਹੋਈ। ਦਿਵਿਆ ਪਾਹੂਜਾ ਕਤਲ ਕਾਂਡ ’ਚ ਮੁੱਖ ਮੁਲਜ਼ਮ ਹੋਟਲ ਮਾਲਕ ਅਭਿਜੀਤ ਸਿੰਘ ਸਮੇਤ ਉਸ ਦੇ ਸਾਥੀਆਂ ਹੇਮਰਾਜ, ਓਮਪ੍ਰਕਾਸ਼, ਮੇਘਾ, ਪ੍ਰਵੇਸ਼ ਅਤੇ ਬਲਰਾਜ ਸਿੰਘ ਗਿੱਲ ਨੂੰ ਗੁਰੂਗ੍ਰਾਮ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪੁਲਿਸ ਨੇ ਲਾਸ਼ ਬਰਾਮਦ ਕੀਤੀ।

ਬਲਰਾਜ ਸਿੰਘ ਗਿੱਲ ਨਾਲ ਮਿਲ ਕੇ ਦਿਵਿਆ ਪਾਹੂਜਾ ਦੀ ਲਾਸ਼ ਦਾ ਨਿਪਟਾਰਾ ਕਰਨ ਵਾਲੇ ਲੋੜੀਂਦੇ ਮੁਲਜਮ ਰਵੀ ਬੰਗਾ ਦੀ ਗ੍ਰਿਫਤਾਰੀ ’ਤੇ ਹਰਿਆਣਾ ਪੁਲਿਸ ਵੱਲੋਂ 50 ਹਜਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਕ੍ਰਾਈਮ ਬ੍ਰਾਂਚ ਸੈਕਟਰ-17 ਦੀ ਪੁਲਿਸ ਟੀਮ ਨੇ ਗਣਤੰਤਰ ਦਿਵਸ ਵਾਲੇ ਦਿਨ ਮੁਲਜ਼ਮ ਰਵੀ ਬੰਗਾ ਵਾਸੀ ਗੁਰਦੁਆਰਾ ਰੋਡ ਮਾਡਲ ਟਾਊਨ ਹਿਸਾਰ ਨੂੰ ਜੈਪੁਰ ਤੋਂ ਗ੍ਰਿਫਤਾਰ ਕੀਤਾ ਹੈ। ਉਸ ਨੂੰ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਪੁਲਿਸ ਨੂੰ ਉਮੀਦ ਹੈ ਕਿ ਰਵੀ ਬੰਗਾ ਤੋਂ ਪੁੱਛਗਿੱਛ ਦੌਰਾਨ ਕੁਝ ਅਹਿਮ ਖੁਲਾਸੇ ਹੋ ਸਕਦੇ ਹਨ। (Divya Pahuja murder case)