ਗੁਰੂਗ੍ਰਾਮ (ਸੰਜੈ ਮਹਿਰਾ)। Gurugram News : ਸਥਾਨਕ ਮਹਾਂਨਗਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਦੌਲਤਾਬਾਦ ਉਦਯੌਗਿਕ ਖੇਤਰ ਸਥਿੱਤ ਇੱਕ ਫੈਕਟਰੀ ’ਚ ਅੱਧੀ ਰਾਤ ਤੋਂ ਬਾਅਦ ਕਰੀਬ ਢਾਈ ਵਜੇ ਜ਼ੋਰਦਾਰ ਧਮਾਕਾ ਹੋ ਗਿਆ। ਦੇਖਦੇ ਹੀ ਦੇਖਦੇ ਇੱਥੇ ਕੰਮ ਕਰ ਰਹੇ ਮਜ਼ਦੂਰਾਂ ’ਚ ਭਾਜੜ ਪੈ ਗਈ। ਇਸ ਹਾਦਸੇ ’ਚ ਦੋ ਮਜ਼ਦੂਰਾਂ ਦੀ ਮੌਕੇ ’ਤੇ ਮੌਤ ਹੋ ਗਈ, ਉੱਥੇ ਹੀ ਕਈ ਹੋਰ ਜਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਗੱਡੀਆਂ ਲੈ ਕੇ ਪਹੁੰਚੀਆਂ ਤੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਦੌਲਤਾਬਾਦ ਉਦਯੌਗਿਕ ਖੇਤਰ ’ਚ ਅੱਗ ਬੁਝਾਉਣ ਦੇ ਉਪਕਰਨ ਬਣਾਉਣ ਵਾਲੀ ਫੈਕਟਰੀ ਹੈ। ਇਸ ’ਚ ਅੱਗ ਬੁਝਾਉਣ ਦੇ ਕੰਮ ਆਉਣ ਵਾਲੀ ਫਾਇਰ ਬਾਲ ਬਣਾਈ ਜਾਂਦੀ ਸੀ। ਤਿੰਨ ਚਾਰ ਦਿਨ ਪਹਿਲਾਂ ਇੱਥੇ ਇਸ ਨਾਲ ਸਬੰਧਿਤ ਕਾਫ਼ੀ ਸਮਾਨ ਆਇਆ ਸੀ। ਸ਼ੁੱਕਰਵਾਰ-ਸ਼ਨਿੱਚਰਵਾਰ ਦੀ ਰਾਤ ਕਰੀਬ ਢਾਈ ਵਜੇ ਇੱਥੇ ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੀ ਅਵਾਜ਼ ਤੇ ਧਮਕ ਐਨੀ ਤੇਜ਼ ਸੀ ਕਿ ਨੇੜੇ ਤੇੜੇ ਦੇ ਲੋਕ ਸਹਿਮ ਗਏ। ਨੇੜੇ ਦੀਆਂ ਫੈਕਟਰੀਆਂ ਤੇ ਘਰਾਂ ’ਚ ਕਾਫ਼ੀ ਨੁਕਸਾਨ ਹੋਇਆ ਹ। ਕਿਸੇ ਫੈਕਟਰੀ ਦੀ ਛੱਤ ਹੀ ਉੱਡ ਗਈ ਤੇ ਕਿਸੇ ਦੇ ਘਰ ’ਚ ਤਰੇੜਾਂ ਆ ਗਈਆਂ। (Gurugram News)
ਇਸ ਹਾਦਸੇ ’ਚ ਦੋ ਲੋਕ ਜਿਉਂਦੇ ਸੜ ਗਏ, ਜਿਨ੍ਹਾਂ ਦੀ ਦਰਦਨਾਕ ਮੌਤ ਹੋ ਗਈ ਹੈ। ਕਈ ਮਜ਼ਦੂਰਾਂ ਦੇ ਜਖਮੀ ਹੋਣ ਦੀ ਸੂਚਨਾ ਮਿਲੀ ਹੈ। ਫਾਇਰ ਬਾਲ ’ਚ ਧਮਾਕੇ ਹੁੰਦੇ ਰਹੇ। ਇੱਕ ਤੋਂ ਬਾਅਣ ਇੱਕ ਹਜ਼ਾਰਾਂ ਫਾਇਰ ਬਾਲ ਫਟਦੀਆਂ ਗਈਆਂ। ਇੱਥੇ ਫੈਕਟਰੀ ’ਚ ਮਲਬਾ ਵੀ ਕਾਫ਼ੀ ਦੂਰ ਦੂਰ ਤੱਕ ਫੈਲ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ, ਐੱਸਡੀਆਰਐਫ਼ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਜਖ਼ਮੀਆਂ ਨੂੰ ਤੁਰੰਤ ਜ਼ਿਲ੍ਹਾ ਨਾਗਰਿਕ ਹਸਪਤਾਲ ਸੈਕਟਰ-10 ਪਹੁੰਚਾਇਆ ਗਿਆ।
Gurugram News
ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਦੇ ਸ਼ਿਕਾਰ 13 ਮਜ਼ਦੂਰਾਂ ਨੂੰ ਹਸਪਤਾਲ ’ਚ ਲਿਆਂਦਾ ਗਿਆ। ਇਨ੍ਹਾਂ ’ਚੋਂ 10 ਜਣਿਆਂ ਨੂੰ ਹਸਪਤਾਲ ’ਚ ਭਰਤੀ ਕਰਵਾ ਕੇ ਇਲਾਜ਼ ਸ਼ੁਰੂ ਕੀਤਾ ਗਿਆ। ਇੱਕ ਨੂੰ ਦਾਖਲ ਕਰਨ ਤੋਂ ਾਅਦ ਵੀ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰੈਫ਼ਰ ਕਰ ਦਿੱਤਾ ਗਿਆ ਹੈ। ਦੋ ਜਣਿਆਂ ਦੀ ਮੌਕੇ ’ਤੇ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਫੈਕਟਰੀ ਮਾਲਕ ਨੂੰ ਹਿਰਾਸਤ ’ਚ ਲੈ ਲਿਆ ਹੈ।
Also Read : ਰੋਟਰੀ ਸੈਂਟਰਲ ਦੀ ਪ੍ਰਧਾਨ ਕੀਰਤੀ ਗਰੋਵਰ ਭਾਜਪਾ ’ਚ ਸ਼ਾਮਲ