ਬਲਾਕ ਪੱਧਰੀ ਨਾਮਚਰਚਾ ’ਚ ਗਾਇਆ ਗੁਰੂ ਜੱਸ, ਲੋੜਵੰਦਾਂ ਨੂੰ ਦਿੱਤਾ ਰਾਸ਼ਨ

ਬਲਾਕ ਪੱਧਰੀ ਨਾਮਚਰਚਾ ’ਚ ਗਾਇਆ ਗੁਰੂ ਜੱਸ, ਲੋੜਵੰਦਾਂ ਨੂੰ ਦਿੱਤਾ ਰਾਸ਼ਨ

ਲੁਧਿਆਣਾ/ਦੋਰਾਹਾ (ਵਨਰਿੰਦਰ ਸਿੰਘ ਮਣਕੂ)। ਬਲਾਕ ਦੋਰਾਹਾ ਦੀ ਬਲਾਕ ਪੱਧਰੀ ਨਾਮਚਰਚਾ ’ਚ ਸਾਧ-ਸੰਗਤ ਵੱਧ ਚੜ੍ਹ੍ਹਕੇ ਗੁਰੂ ਜੱਸ ਗਾਉਂਣ ਪਹੁੰਚੀ। ਨਾਮਚਰਚਾ ਦੌਰਾਨ ਕਵੀਆਂ ਨੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਕੀਤੀ ਅਤੇ ਅਖੀਰ ’ਚ ਸਰਬੱਤ ਦੇ ਭਲੇ ਲਈ ਸਿਮਰਨ ਵੀ ਕੀਤਾ ਗਿਆ। ਇਹ ਨਾਮਚਰਚਾ 15ਮੈਂਬਰ ਕੁਲਵਿੰਦਰ ਇੰਸਾਂ ਦੇ ਘਰੇ ਪਿੰਡ ਘੁਡਾਣੀ ਕਲਾਂ ਵਿੱਖੇ ਕੀਤੀ ਗਈ। ਨਾਮਚਰਚਾ ਦੀ ਸ਼ੁਰੂਆਤ ਸਵੇਰੇ 9 ਵਜੇ ਬਲਾਕ ਭੰਗੀਦਾਸ ਕਰਮ ਸਿੰਘ ਇੰਸਾਂ ਵੱਲੋਂ ਪਵਿੱਤਰ ਨਾਰਾ ਲਾਉਣ ਨਾਲ ਹੋਈ। ਜਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਦੇਸ਼ ਦੀ ਸੁੱਖ ਸ਼ਾਂਤੀ ਲਈ ਵਰਤ ਰੱਖ ਕੇ ਨਾਮਚਰਚਾ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਦਿੱਤਾ।

ਨਾਚਰਚਾ ਦੌਰਾਨ ਭੰਗੀਦਾਸ ਕਰਮ ਇੰਸਾਂ ਤੋਂ ਇਲਾਵਾ 15ਮੈਂਬਰ ਕੁਲਵਿੰਦਰ ਇੰਸਾਂ, ਦਰਸ਼ਨ ਇੰਸਾਂ, ਗੋਬਿੰਦ ਇੰਸਾਂ, ਮੁਕੰਦ ਇੰਸਾਂ, ਜਸਵਿੰਦਰ ਇੰਸਾਂ, ਕੁਲਵੰਤ ਇੰਸਾਂ, ਅੰਗਰੇਜ਼ ਇੰਸਾਂ ’ਤੇ ਸੁਜਾਨ ਭੈਣਾਂ ’ਚੋਂ ਕੁਲਦੀਪ ਕੌਰ ਇੰਸਾਂ, ਨੀਲਮ ਇੰਸਾਂ, ਮਨਦੀਪ ਇੰਸਾਂ ’ਤੇ ਸੀਮਾਂ ਇੰਸਾਂ ’ਤੇ ਹੋਰ ਸੇਵਾਦਾਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.