ਗੁਰਪ੍ਰੀਤ ਜੀਪੀ ਆਪ ’ਚ ਸ਼ਾਮਲ, ਫਤਿਹਗੜ੍ਹ ਸਾਹਿਬ ਤੋਂ ਹੋਣਗੇ ਉਮੀਦਵਾਰ

Gurpreet GP

ਚੰਡੀਗੜ੍ਹ (ਅਸ਼ਵਨੀ ਚਾਵਲਾ)। ਬੱਸੀ ਪਠਾਣਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਗੁਰਪ੍ਰੀਤ ਸਿੰਘ ਜੀਪੀ ਨੇ ਸ਼ਨਿੱਚਰਵਾਰ ਨੂੰ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਆਪਣਾ ਅਸਤੀਫਾ ਦੇ ਦਿੱਤਾ ਹੈ। ਗੁਰਪ੍ਰੀਤ ਸਿੰਘ ਜੀਪੀ ਵੱਲੋਂ ਨਾ ਸਿਰਫ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ ਗਿਆ ਬਲਕਿ ਆਮ ਆਦਮੀ ਪਾਰਟੀ ਵਿੱਚ ਵੀ ਸ਼ਾਮਲ ਹੋ ਗਏ ਹਨ। (Gurpreet GP)

Gurpreet GP

ਗੁਰਪ੍ਰੀਤ ਸਿੰਘ ਜੀਪੀ ਸਵੇਰੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਹਾਇਸ਼ ਚੰਡੀਗੜ੍ਹ ਵਿਖੇ ਪੁੱਜ ਗਏ ਸਨ ਜਿਸ ਤੋਂ ਕੁਝ ਹੀ ਦੇਰ ਬਾਅਦ ਭਗਵੰਤ ਮਾਨ ਵੱਲੋਂ ਗੁਰਪ੍ਰੀਤ ਜੀਪੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਉਂਦੇ ਹੋਏ ਮੈਂਬਰਸ਼ਿਪ ਦੇ ਦਿੱਤੀ ਹੈ। ਗੁਰਪ੍ਰੀਤ ਸਿੰਘ ਜੀਪੀ ਦੀ ਪਾਰਟੀ ਵਿੱਚ ਕੀ ਭੂਮਿਕਾ ਹੋਵੇਗੀ। ਇਸ ਬਾਰੇ ਫਿਲਹਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਪਰ ਪਾਰਟੀ ਦੇ ਸੂਤਰ ਦੱਸ ਰਹੇ ਹਨ ਕਿ ਗੁਰਪ੍ਰੀਤ ਸਿੰਘ ਜੀਪੀ ਨਾਲ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਟਿਕਟ ਦੇਣ ਦੀ ਗੱਲ ਹੋਈ ਹੈ।

Also Read : ਤੰਗੀਆਂ ਤੁਰਸ਼ੀਆਂ ਦੇ ਦੌਰ ’ਚੋਂ ਲੰਘ ਕੇ ਵਿੱਦਿਆ ਦੇ ਖੇਤਰ ’ਚ ਖਿੜੀ ‘ਕਮਲ’

ਆਮ ਆਦਮੀ ਪਾਰਟੀ ਦੇ ਸੂਤਰ ਦਸ ਰਹੇ ਹਨ ਕਿ ਗੁਰਪ੍ਰੀਤ ਸਿੰਘ ਜੀਪੀ ਪਾਰਟੀ ਵਿੱਚ ਸ਼ਾਮਲ ਕਰਦੇ ਨੇ ਨਾਲ ਹੀ ਥਾਪੜਾ ਦੇ ਦਿੱਤਾ ਗਿਆ ਹੈ ਕਿ ਉਹ ਅੱਜ ਤੋਂ ਹੀ ਫਤਿਹਗੜ੍ਹ ਲੋਕ ਸਭਾ ਸੀਟ ਤੋਂ ਆਪਣੇ ਤਿਆਰੀ ਨੂੰ ਉਲੀਕ ਦੇਣ ਕਿਉਂਕਿ ਅਗਲੇ ਦੋ ਚਾਰ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਅਧਿਕਾਰਿਤ ਰੂਪ ਵਿੱਚ ਵੀ ਟਿਕਟ ਦੇਣ ਦਾ ਐਲਾਨ ਕਰ ਦਿੱਤਾ ਜਾਏਗਾ।

LEAVE A REPLY

Please enter your comment!
Please enter your name here