(ਸਤਪਾਲ ਥਿੰਦ) ਫਿਰੋਜ਼ਪੁਰ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪਿੰਡ ਗਜਨੀ ਵਾਲਾ ਵਿਖੇ ਧਰਨਾ ਦੇ ਰਹੇ ਭਾਜਪਾ ਦੇ ਹਲਕਾ ਇੰਚਾਰਜ ਗੁਰੂ ਗੁਰੂ ਹਰਸਹਾਏ ਗੁਰਪ੍ਰਵੇਜ ਸਿੰਘ ਸ਼ੈਲੇ ਸੰਧੂ ਨੂੰ ਥਾਣਾ ਲੱਖੋ ਕੇ ਬਹਿਰਾਮ ਦੀ ਪੁਲੀਸ ਨੇ ਪਿੰਡ ਗਜਨੀ ਵਾਲਾ ਧਰਨੇ ਤੋਂ ਪਿੰਡ ਦੇ ਇਕ ਦਰਜਨ ਲੋਕਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਪੁਲੀਸ ਆਪਣੀ ਗੱਡੀਆਂ ਚ ਉਨ੍ਹਾਂ ਨੂੰ ਥਾਣਾ ਲੱਖੋ ਕੇ ਬਹਿਰਾਮ ਲੈ ਗਈ ਜਿਸ ਤੋਂ ਬਾਅਦ ਥਾਣਾ ਲੱਖੋ ਕੇ ਬਹਿਰਾਮ ਪਹੁੰਚਣ ਤੇ ਇੱਕ ਫੋਟੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਤੇ ਪੁਲਿਸ ’ਤੇ ਕਥਿਤ ਦੋਸ਼ ਲਾਉਂਦਿਆਂ ਗੁਰਪ੍ਰਵੇਜ ਸ਼ੈਲੇ ਸੰਧੂ ਦੇ ਭਰਾ ਡਾ. ਐਚ ਪੀ ਐਸ ਸੰਧੂ ਨੇ ਸੱਚ ਕਹੂੰ ਦੇ ਇਸ ਪ੍ਰਤਿਨਿਧੀ ਨੂੰ ਜਾਣਕਾਰੀ ਦਿੰਦੀਆਂ ਦੱਸਿਆ ਕਿ ਪਿੰਡ ਗਜਨੀ ਵਾਲਾ ਵਿਖੇ ਧਰਨਾ ਦੇ ਰਹੇ ਗੁਰਪ੍ਰਵੇਜ ਸ਼ੈਲੇ ਸੰਧੂ ਸਮੇਤ ਇੱਕ ਦਰਜਨ ਦੇ ਕਰੀਬ ਲੋਕਾਂ ਨੂੰ ਥਾਣਾ ਲੱਖੋ ਕੇ ਪੁਲੀਸ ਗ੍ਰਿਫਤਾਰ ਕਰ ਕੇ ਲੈ ਆਈ ਅਤੇ ਜਿਨ੍ਹਾਂ ਤੇ ਵੱਖ ਵੱਖ ਧਰਾਵਾਂ ਤਹਿਤ ਪਰਚੇ ਦਰਜ ਕਰ ਰਹੀ ਹੈ।
ਜਿਸ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਆਮ ਜਨਤਾ ਵਿੱਚ ਰੋਸ ਹੈ ਉਨ੍ਹਾਂ ਨੇ ਕਿਹਾ ਕਿ ਪੁਲਿਸ ਦੀ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਸਹਿਣ ਨਹੀਂ ਕੀਤੀ ਜਾਵੇਗੀ । ਜਦ ਇਸ ਸਬੰਧੀ ਥਾਣਾ ਲੱਖੋਕੇ ਦੇ ਐੱਸਐੱਚਓ ਬਚਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਕੁਝ ਲੋਕਾਂ ਨੂੰ ਗੁਰਪ੍ਰਵੇਜ ਸਿੰਘ ਸੰਧੂ ਸਮੇਤ ਗ੍ਰਿਫਤਾਰ ਕਰ ਕੇ ਲਿਆਈ ਹੈ ਮਾਮਲੇ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ